ਕਰੀਨਾ ਕਪੂਰ ਨੇ ਛੋਟੇ ਪੁੱਤਰ ਨਾਲ ਸਾਂਝੀ ਕੀਤੀ ਪਿਆਰੀ ਜਿਹੀ ਤਸਵੀਰ, ਮਾਂ ਦੀ ਗੋਦੀ ‘ਚ ਸਕੂਨ ਨਾਲ ਸੌਂਦਾ ਹੋਇਆ ਨਜ਼ਰ ਆਇਆ ਨੰਨ੍ਹਾ ਜੇਹ

written by Lajwinder kaur | August 20, 2021

ਬਾਲੀਵੁੱਡ ਜਗਤ ਦੀ ਖ਼ੂਬਸੂਰਤ ਐਕਟਰੈੱਸ ਕਰੀਨਾ ਕਪੂਰ ਖ਼ਾਨ ਜੋ ਕਿ ਇਸੇ ਸਾਲ ਦੂਜੀ ਵਾਰ ਮਾਂ ਬਣੀ ਹੈ। ਆਪਣੇ ਦੂਜੇ ਬੇਟੇ ਨੂੰ ਜਨਮ ਦੇਣ ਤੋਂ ਬਾਅਦ ਕਰੀਨਾ ਕਪੂਰ ਖੂਬ ਸੁਰਖੀਆਂ ‘ਚ ਬਣੀ ਹੋਈ ਹੈ। ਕਰੀਨਾ ਕਪੂਰ ਖ਼ਾਨ (Kareena Kapoor Khan) ਜੋ ਕਿ ਅੱਜਕੱਲ੍ਹ ਆਪਣੇ ਪਰਿਵਾਰ ਨਾਲ ਮਾਲਦੀਵ (h)ਵਿੱਚ ਹੈ। ਜਿੱਥੇ ਉਹ ਪਤੀ ਸੈਫ ਅਤੇ ਬੱਚਿਆਂ ਨਾਲ ਛੁੱਟੀਆਂ ਦਾ ਅਨੰਦ ਮਨਾ ਰਹੀ ਹੈ। ਬੇਬੋ ਨੇ ਆਪਣੀ ਛੁੱਟੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਇੱਕ-ਇੱਕ ਕਰਕੇ ਸ਼ੇਅਰ ਕਰ ਰਹੀ ਹੈ। ਉਨ੍ਹਾਂ ਨੇ ਇੱਕ ਨਵੀਂ ਤਸਵੀਰ ਆਪਣੀ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ‘ਚ ਸਾਂਝੀ ਕੀਤੀ ਹੈ।

inside image of kareena kapoor-min (1) Image Source: Instagram

ਹੋਰ ਪੜ੍ਹੋ : Tokyo Paralympics 2020: ਪੈਰਾਲਿੰਪਿਕਸ ‘ਚ 54 ਭਾਰਤੀ ਅਥਲੀਟ ਤਿਆਰ ਨੇ ਆਪਣੇ ਸਰਬੋਤਮ ਪ੍ਰਦਰਸ਼ਨ ਲਈ

kareen kapoor with little baby-min Image Source: Instagram

ਇਸ ਤਸਵੀਰ ‘ਚ ਕਰੀਨਾ ਕਪੂਰ ਖ਼ਾਨ ਆਪਣੇ ਛੋਟੇ ਬੇਟੇ ਦੇ ਨਾਲ ਨਜ਼ਰ ਆ ਰਹੀ ਹੈ। ਉਹ ਮੋਢੇ ਦੇ ਨਾਲ ਲਾ ਕੇ ਆਪਣੇ ਪੁੱਤਰ ਜੇਹ ਨੂੰ ਸਵਾਉਂਦੇ ਹੋਏ ਨਜ਼ਰ ਆ ਰਹੇ ਨੇ। ਇਹ ਤਸਵੀਰ ਵੱਖ-ਵੱਖ ਪੇਜ਼ ਉੱਤੇ ਖੂਬ ਵਾਇਰਲ ਹੋ ਰਹੀ ਹੈ। ਦਰਸ਼ਕਾਂ ਨੂੰ ਕਰੀਨਾ ਕਪੂਰ ਖ਼ਾਨ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : ਅਜੀਤ ਮਹਿੰਦੀ ਨੇ ਸਾਂਝਾ ਕੀਤਾ ਇਹ ਖ਼ਾਸ ਵੀਡੀਓ, ਪਾਪਾ ਦਲੇਰ ਮਹਿੰਦੀ ਤੇ ਪਤੀ ਨਵਰਾਜ ਹੰਸ ਦੇ ਨਾਲ ਮਸਤੀ ਕਰਦੀ ਆਈ ਨਜ਼ਰ

ਅਦਾਕਾਰੀ ਦੇ ਨਾਲ-ਨਾਲ ਕਰੀਨਾ ਕਪੂਰ ਆਪਣੇ ਅੰਦਾਜ਼ ਲਈ ਵੀ ਜਾਣੀ ਜਾਂਦੀ ਹੈ। ਕਰੀਨਾ ਕਪੂਰ ਅਜਿਹੀ ਹੀਰੋਇਨ ਹੈ ਜਿਸ ਦੇ ਪ੍ਰਸ਼ੰਸਕ ਉਸ ਦੀ ਫ਼ਿਲਮੀ ਲਾਈਫ ਦੇ ਨਾਲ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਜਾਣਨਾ ਪਸੰਦ ਕਰਦੇ ਹਨ। ਆਉਣ ਵਾਲੇ ਸਮੇਂ ਉਹ ਆਮਿਰ ਖ਼ਾਨ ਦੇ ਹਿੰਦੀ ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ।

0 Comments
0

You may also like