
Saif Ali Khan plays guitar for Kareena Kapoor Khan: ਕਰੀਨਾ ਕਪੂਰ ਖ਼ਾਨ ਅਤੇ ਸੈਫ ਅਲੀ ਖ਼ਾਨ ਹਾਲ ਹੀ ਵਿੱਚ ਕ੍ਰਿਸਮਸ ਮਨਾਉਣ ਲਈ ਆਪਣੇ ਬੱਚਿਆਂ ਤੈਮੂਰ ਅਤੇ ਜੇਹ ਅਲੀ ਖ਼ਾਨ ਨਾਲ ਲੰਡਨ ਪਹੁੰਚੇ ਹੋਏ ਹਨ। ਹਾਲ ਵਿੱਚ ਉਨ੍ਹਾਂ ਨੇ ਆਪਣੇ ਵੱਡੇ ਪੁੱਤਰ ਤੈਮੂਰ ਦਾ ਛੇਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਸੀ। ਕਰੀਨਾ ਕਪੂਰ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੇ ਕ੍ਰਿਸਮਿਸ ਮੌਕੇ ਆਪਣੇ ਪਤੀ ਦੇ ਨਾਲ ਬਹੁਤ ਹੀ ਪਿਆਰਾ ਜਿਹਾ ਵੀਡੀਓ ਸਾਂਝਾ ਕੀਤਾ ਹੈ।
ਹੋਰ ਪੜ੍ਹੋ : ਕੈਟਰੀਨਾ ਕੈਫ ਨੇ ਆਪਣੇ ਸਹੁਰੇ ਪਰਿਵਾਰ ਦੇ ਨਾਲ ਮਨਾਇਆ ਕ੍ਰਿਸਮਿਸ, ਸ਼ੇਅਰ ਕੀਤੀਆਂ ਖ਼ਾਸ ਤਸਵੀਰਾਂ

ਐਤਵਾਰ ਦੁਪਹਿਰ ਨੂੰ ਕਰੀਨਾ ਨੇ ਇੰਸਟਾਗ੍ਰਾਮ 'ਤੇ ਸੈਫ ਦਾ ਗਿਟਾਰ ਵਜਾਉਂਦੇ ਹੋਏ ਇੱਕ ਸ਼ਾਨਦਾਰ ਵੀਡੀਓ ਸ਼ੇਅਰ ਕੀਤਾ। ਬੇਬੋ ਹਰ ਸਾਲ ਕ੍ਰਿਸਮਿਸ ਦਾ ਦਿਨ ਆਪਣੇ ਬੱਚਿਆਂ ਅਤੇ ਕਪੂਰ ਪਰਿਵਾਰ ਨਾਲ ਬਿਤਾਉਂਦੀ ਰਹੀ ਹੈ ਪਰ ਇਸ ਵਾਰ ਉਹ ਆਪਣੇ ਪਤੀ ਅਤੇ ਬੱਚਿਆਂ ਨਾਲ ਛੁੱਟੀਆਂ ਮਨਾਉਣ ਲਈ ਵਿਦੇਸ਼ ਵਿੱਚ ਹੈ।

ਕਰੀਨਾ ਨੇ ਪਤੀ ਸੈਫ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਉਹ ਗਿਟਾਰ ਵਜਾਉਂਦੇ ਨਜ਼ਰ ਆ ਰਹੇ ਹਨ। ਪਹਿਲੀ ਵਾਰ ਸੈਫ ਦਾ ਇਹ ਰੂਪ ਦੇਖਣ ਨੂੰ ਮਿਲਿਆ ਹੈ। ਇਸ ਵੀਡੀਓ 'ਚ ਸੈਫ ਇੱਕ ਖ਼ੂਬਸੂਰਤ ਕ੍ਰਿਸਮਿਸ ਟ੍ਰੀ ਦੇ ਨਾਲ ਬੈਠੇ ਨੇ ਤੇ ਗਿਟਾਰ ਵਜਾ ਰਹੇ ਹਨ। ਜਦੋਂ ਕਿ ਉਨ੍ਹਾਂ ਦਾ ਛੋਟਾ ਬੇਟਾ ਜੇਹ, ਗੁਲਾਬੀ ਨਾਈਟ ਸੂਟ ਪਹਿਨੇ ਇਸ ਵੀਡੀਓ ਵਿੱਚ ਆਪਣੀ ਕਿਊਟ ਝਲਕ ਦਿਖਾਉਂਦਾ ਹੋਇਆ ਨਜ਼ਰ ਆ ਰਿਹਾ ਹੈ।
ਕੈਪਸ਼ਨ 'ਚ ਕਰੀਨਾ ਨੇ ਲਿਖਿਆ- ਕ੍ਰਿਸਮਸ ਮਨਾਉਣ ਦਾ ਸਭ ਤੋਂ ਵਧੀਆ ਤਰੀਕਾ... ਆਪਣੇ ਪਿਆਰ ਨਾਲ ਗਿਟਾਰ ਵਜਾਉਣਾ ਹੈ... ਅਤੇ ਆਪਣੇ ਬੱਚਿਆਂ ਅਤੇ ਸਭ ਤੋਂ ਚੰਗੇ ਦੋਸਤਾਂ ਨਾਲ ਰਹਿਣਾ... ਸਾਰਿਆਂ ਲਈ ਪਿਆਰ, ਰੌਸ਼ਨੀ ਅਤੇ ਸੰਗੀਤ... ਮੈਰੀ ਕ੍ਰਿਸਮਿਸ...’। ਇਸ ਵੀਡੀਓ ਉੱਤੇ ਫੈਨਜ਼ ਤੇ ਕਲਾਕਾਰ ਖੂਬ ਪਿਆਰ ਲੁੱਟਾ ਰਹੇ ਹਨ।

View this post on Instagram