ਇੰਸਟਾਗ੍ਰਾਮ ਫਿਲਟਰ ਦੀ ਮਦਦ ਦੇ ਨਾਲ ਐਕਟਰੈੱਸ ਕਰੀਨਾ ਕੂਪਰ ਖ਼ਾਨ ਨੇ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ, ਹੁਣ ਕੁਝ ਇਸ ਤਰ੍ਹਾਂ ਆ ਰਹੀ ਹੈ ਨਜ਼ਰ

written by Lajwinder kaur | June 02, 2021

ਬਾਲੀਵੁੱਡ ਜਗਤ ਦੀ ਖ਼ੂਬਸੂਰਤ ਐਕਟਰੈੱਸ ਕਰੀਨਾ ਕਪੂਰ ਖ਼ਾਨ ਜੋ ਕਿ ਇਸੇ ਸਾਲ ਦੂਜੀ ਵਾਰ ਮਾਂ ਬਣੀ ਹੈ। ਆਪਣੇ ਦੂਜੇ ਬੇਟੇ ਨੂੰ ਜਨਮ ਦੇਣ ਤੋਂ ਬਾਅਦ ਕਰੀਨਾ ਕਪੂਰ ਖੂਬ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਕਰੀਨਾ ਕਪੂਰ ਖ਼ਾਨ ਜਿਨ੍ਹਾਂ ਨੇ ਪਿਛਲੇ ਸਾਲ ਹੀ ਇੰਸਟਾਗ੍ਰਾਮ ਅਕਾਉਂਟ ਉੱਤੇ ਸੋਸ਼ਲ ਮੀਡੀਆ ਉੱਤੇ ਡੈਬਿਊ ਕੀਤਾ ਸੀ। ਏਨੀਂ ਦਿਨੀਂ ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ।

kareena Image Source – instagram
ਹੋਰ ਪੜ੍ਹੋ : ਟੀਵੀ ਐਕਟਰੈੱਸ ਨਿਸ਼ਾ ਰਾਵਲ ਦੇ ਸਮਰਥਨ ‘ਚ ਅੱਗੇ ਆਏ ਦੋਸਤ ਰੋਹਿਤ ਵਰਮਾ, ਜਖ਼ਮੀ ਹਾਲਤ ‘ਚ ਸ਼ੇਅਰ ਕੀਤੀ ਐਕਟਰੈੱਸ ਦੀ ਤਸਵੀਰ
inside imaeg of kareena kapoor khan Image Source – instagram
ਉਨ੍ਹਾਂ ਨੇ ਇੰਸਟਾਗ੍ਰਾਮ ਫਿਲਟਰ ਦੀ ਮਦਦ ਦੇ ਨਾਲ ਆਪਣੀਆਂ ਕੁਝ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਜਿਸ ਚ ਉਹ ਆਪਣੇ ਮੂਡ ਨੂੰ ਬਿਆਨ ਕਰਦੀ ਹੋਈ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ‘ਚ ਉਨ੍ਹਾਂ ਦਾ ਥਿਨ ਚਿਹਰਾ ਦੇਖਣ ਨੂੰ ਮਿਲ ਰਿਹਾ ਹੈ। ਦਰਸ਼ਕਾਂ ਨੂੰ ਕਰੀਨਾ ਕਪੂਰ ਖ਼ਾਨ ਦੀ ਇਹ ਪੋਸਟ ਕਾਫੀ ਪਸੰਦ ਆ ਰਹੀ ਹੈ । ਲੱਖਾਂ ਦੀ ਗਿਣਤੀ ਚ ਲਾਈਕਸ ਆ ਚੁੱਕੇ ਨੇ। ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।
bollywood actress kareen kapoor khan Image Source – instagram
ਦੱਸ ਦਈਏ ਅਦਾਕਾਰਾ ਕਰੀਨਾ ਕਪੂਰ ਵੀ ਇੱਕ ਸੰਸਥਾ ਨਾਲ ਜੁੜ ਕੇ ਉਹਨਾਂ ਔਰਤਾਂ ਦੀ ਮਦਦ ਕਰ ਰਹੀ ਹੈ, ਜਿਹੜੀਆਂ ਕੋਰੋਨਾ ਮਹਾਮਾਰੀ ਕਰਕੇ ਵਿਧਵਾ ਹੋ ਗਈਆਂ ਹਨ । ਇਹ ਸੰਸਥਾ ਵਿਧਵਾ ਹੋਈਆਂ ਔਰਤਾਂ ਦੀ ਮਦਦ ਕਰਕੇ ਉਨ੍ਹਾਂ ਨੂੰ ਰੋਜ਼ੀ ਰੋਟੀ ਕਮਾਉਣ ਦੇ ਕਾਬਿਲ ਕਰ ਰਹੀ ਹੈ।  

0 Comments
0

You may also like