ਕਰੀਨਾ ਕਪੂਰ ਖ਼ਾਨ ਦੇ ਖਿਲਾਫ ਟਵਿੱਟਰ ‘ਤੇ ਛਿੜੀ ਜੰਗ, ਕਿਹਾ- ‘No Bindi No Business’

written by Lajwinder kaur | April 22, 2022

ਮਸ਼ਹੂਰ ਹਸਤੀਆਂ ਦੇ ਸਮਰਥਨ ਨੂੰ ਲੈ ਕੇ ਵਿਵਾਦ ਕੋਈ ਨਵੀਂ ਗੱਲ ਨਹੀਂ ਹੈ। ਹਾਲ ਹੀ 'ਚ ਅਕਸ਼ੈ ਕੁਮਾਰ ਤੰਬਾਕੂ ਬ੍ਰਾਂਡ ਦੇ ਇਸ਼ਤਿਹਾਰ ਨੂੰ ਲੈ ਕੇ ਘਿਰ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਲਿਖ ਕੇ ਮੁਆਫੀ ਮੰਗੀ ਸੀ। ਅਕਸ਼ੈ ਕੁਮਾਰ ਦੇ ਇਸ਼ਤਿਹਾਰ ਨੂੰ ਲੈ ਕੇ ਵਿਵਾਦ ਅਜੇ ਖਤਮ ਨਹੀਂ ਹੋਇਆ ਸੀ ਕਿ ਇੱਕ ਹੋਰ ਸੈਲੀਬ੍ਰਿਟੀ ਦੇ ਬਾਈਕਾਟ ਦੀ ਮੰਗ ਕੀਤੀ ਗਈ। ਕਰੀਨਾ ਕਪੂਰ ਖ਼ਾਨ ਆਪਣੇ ਮਾਲਾਬਾਰ ਗੋਲਡ ਦੇ ਇਸ਼ਤਿਹਾਰ ਨੂੰ ਲੈ ਕੇ ਸੁਰਖੀਆਂ 'ਚ ਹੈ। ਸੋਸ਼ਲ ਮੀਡੀਆ 'ਤੇ ਯੂਜ਼ਰਸ ਉਸ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਬਾਈਕਾਟ ਦੀ ਮੰਗ ਕਰ ਰਹੇ ਹਨ। ਕੁਝ ਲੋਕਾਂ ਨੇ ਕਰੀਨਾ ਦੇ ਇਸ ਇਸ਼ਤਿਹਾਰ ਨੂੰ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਦੱਸਿਆ ਹੈ। ਟਵਿੱਟਰ ਤੇ ਕਰੀਨਾ ਕਪੂਰ ਤੇ ਮਾਲਾਬਾਰ ਗੋਲਡ ਦੇ ਖਿਲਾਫ ਕਈ ਹੈਸ਼ਟੈਗ ਟਰੈਂਡ ਕਰ ਰਹੇ ਹਨ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਆਪਣੇ ਸ਼ੋਅ ਦੌਰਾਨ ਆਪਣੇ ਪ੍ਰਸ਼ੰਸਕ ਨੂੰ ਦਿੱਤੀ 36,000 ਰੁਪਏ ਦੀ ਮਹਿੰਗੀ ਜੈਕੇਟ

Netizens pull Kareena Kapoor Khan to their courtroom for not wearing 'Bindi' Image Source: Twitter

ਦਰਅਸਲ, ਅਕਸ਼ੈ ਤ੍ਰਿਤੀਆ (Akshaya Tritiya) ਦੇ ਮੌਕੇ 'ਤੇ ਮਾਲਾਬਾਰ ਗੋਲਡ ਐਂਡ ਡਾਇਮੰਡਸ ਕੰਪਨੀ ਨੇ ਇੱਕ ਇਸ਼ਤਿਹਾਰ ਜਾਰੀ ਕੀਤਾ ਹੈ ਜਿਸ ਵਿੱਚ ਕਰੀਨਾ ਕਪੂਰ ਲੋਕਾਂ ਨੂੰ ਇਸ ਬ੍ਰਾਂਡ ਦੇ ਗਹਿਣੇ ਖਰੀਦਣ ਦੀ ਅਪੀਲ ਕਰ ਰਹੀ ਹੈ। ਕਰੀਨਾ ਨੇ ਪੇਸਟਲ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ, ਜੋ ਕਿ ਅਦਾਕਾਰਾ ਦੇ ਭਾਰੀ ਗਹਿਣਿਆਂ ਨਾਲ ਮੇਲ ਖਾਂਦਾ ਹੈ। ਇਹ ਇਸ਼ਤਿਹਾਰ ਸਾਧਾਰਨ ਲੱਗਦਾ ਹੈ, ਪਰ ਕੁਝ ਲੋਕਾਂ ਨੂੰ ਇਹ ਪਸੰਦ ਨਹੀਂ ਹੈ। ਇਸ ਦਾ ਕਾਰਨ ਇਹ ਹੈ ਕਿ ਕਰੀਨਾ ਭਾਰਤੀ ਰਵਾਇਤੀ ਕੱਪੜਿਆਂ 'ਚ ਹੈ ਪਰ ਬਿੰਦੀ ਨਹੀਂ ਲਗਾਈ ਹੈ। ਬਿੰਦੀ ਨਾ ਲਗਾਉਣ ਕਾਰਨ ਸੋਸ਼ਲ ਮੀਡੀਆ ਯੂਜ਼ਰ ਇਸ ਨੂੰ ਹਿੰਦੂ ਸੱਭਿਆਚਾਰ ਦੇ ਖਿਲਾਫ ਦੱਸ ਰਹੇ ਹਨ।

Netizens pull Kareena Kapoor Khan to their courtroom for not wearing 'Bindi' Image Source: Twitter

ਹੋਰ ਪੜ੍ਹੋ : ਦੋਸਤ ਦੇ ਵਿਆਹ 'ਚ ਜ਼ਿਗਰੀ ਦੋਸਤਾਂ ਨੇ ਸਾੜ੍ਹੀ ਪਾ ਕੇ ਮਾਧੁਰੀ ਦੀਕਸ਼ਿਤ ਦੇ ਗੀਤ 'ਤੇ ਕੀਤਾ ਡਾਂਸ, ਪ੍ਰਸ਼ੰਸਕ ਕਮੈਂਟ ਕਰਕੇ ਦੋਸਤਾਂ ਦੀ ਕਰ ਰਹੇ ਨੇ ਤਾਰੀਫ

ਯੂਜ਼ਰਸ ਦਾ ਕਹਿਣਾ ਹੈ ਕਿ ਹਿੰਦੂ ਰੀਤੀ ਰਿਵਾਜਾਂ 'ਚ ਵਿਆਹੁਤਾ ਔਰਤਾਂ ਬਿੰਦੀ ਪਹਿਨਦੀਆਂ ਹਨ। ਇਸ਼ਤਿਹਾਰ ਵਿੱਚ ਅਦਾਕਾਰਾ ਨੇ ਅਜਿਹਾ ਨਾ ਕਰਕੇ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਕ ਯੂਜ਼ਰ ਨੇ ਲਿਖਿਆ, 'ਮਾਲਾਬਾਰ ਗੋਲਡ ਦਾ ਬਾਈਕਾਟ ਕਰੋ। ਭਾਰਤ ਦੇ 100 ਕਰੋੜ ਹਿੰਦੂ ਹੋਣ ਦੇ ਨਾਤੇ? ਇਹ ਕੰਪਨੀਆਂ ਹਮੇਸ਼ਾ ਧਾਰਮਿਕ ਭਾਵਨਾਵਾਂ ਦਾ ਅਪਮਾਨ ਕਿਉਂ ਕਰਦੀਆਂ ਹਨ? ਵਿਗਿਆਪਨ 'ਚ ਕਰੀਨਾ ਕਪੂਰ ਬਿੰਨੀ ਦੇ ਨਜ਼ਰ ਆ ਰਹੀ ਹੈ।' ਇਸ ਤਰ੍ਹਾਂ ਟਵਿੱਟਰ ਉੱਤੇ ਵੱਖ-ਵੱਖ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ।

 

 

You may also like