ਕਰੀਨਾ ਕਪੂਰ ਖ਼ਾਨ ਨੇ ਪਿਆਰੀ ਜਿਹੀ ਪੋਸਟ ਪਾ ਕੇ ਵੱਡੀ ਭੈਣ ਕਰਿਸ਼ਮਾ ਕਪੂਰ ਨੂੰ ਦਿੱਤੀ ਜਨਮਦਿਨ ਦੀ ਵਧਾਈ, ਦੇਖੋ ਇਹ ਕਿਊਟ ਵੀਡੀਓ

written by Lajwinder kaur | June 25, 2021

ਅਦਾਕਾਰਾ ਕਰੀਨਾ ਕਪੂਰ ਖ਼ਾਨ ਜੋ ਕਿ ਏਨੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪਰਿਵਾਰ ਵਾਲਿਆਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀ ਕਰਦੀ ਰਹਿੰਦੀ ਹੈ। ਅੱਜ ਆਪਣੀ ਵੱਡੀ ਭੈਣ ਕਰਿਸ਼ਮਾ ਕਪੂਰ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਉਨ੍ਹਾਂ ਨੇ ਬਹੁਤ ਹੀ ਪਿਆਰੀ ਜਿਹੀ ਵੀਡੀਓ ਪੋਸਟ ਕੀਤੀ ਹੈ।

Karisma Kapoor Congratulates Her Sister kareena Kapoor With Old Pic image source-instagram
ਹੋਰ ਪੜ੍ਹੋ:  ਗਾਇਕ ਹੈਪੀ ਰਾਏਕੋਟੀ ਲੈ ਕੇ ਆ ਰਹੇ ਨੇ ਮਾਂ-ਪੁੱਤ ਦੇ ਰਿਸ਼ਤੇ ਨੂੰ ਬਿਆਨ ਕਰਦਾ ਖ਼ੂਬਸੂਰਤ ਗੀਤ ‘ਮਾਂ ਦਾ ਦਿਲ’, ਦਰਸ਼ਕਾਂ ਵੱਲੋਂ ਪੋਸਟਰ ਨੂੰ ਮਿਲ ਰਿਹਾ ਹੈ ਰੱਜ ਕੇ ਪਿਆਰ
: ਅਦਾਕਾਰਾ ਦ੍ਰਿਸ਼ਟੀ ਗਰੇਵਾਲ ਹੋਈ ਭਾਵੁਕ, ਜਦੋਂ ਪਿਤਾ ਨੇ ਗਾਇਆ ‘ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ’ ਗੀਤ, ਦੇਖੋ ਵੀਡੀਓ
kareena kapoor wished happy birthday to karishma kapoor image source-instagram
ਉਨ੍ਹਾਂ ਨੇ ਅਣਦੇਖੇ ਪਲਾਂ ਨੂੰ ਵੀਡੀਓ ਦੇ ਰੂਪ ਚ ਸਾਂਝਾ ਕਰਦੇ ਹੋਏ ਲਿਖਿਆ ਹੈ- ਹੈਪੀ ਬਰਥਡੇਅ ਬਹਾਦਰ, ਸਭ ਤੋਂ ਤਾਕਤਵਰ, ਅਤੇ ਸਭ ਤੋਂ ਕੀਮਤੀ ਔਰਤ ..ਮੈਂ ਜਾਣਦੀ ਹਾਂ..ਮੇਰੀ ਭੈਣ, ਮੇਰੀ ਦੋਸਤ, ਮੇਰੀ ਦੂਜੀ ਮਾਂ ਤੇ ਸਾਡੇ ਪਰਿਵਾਰ ਦਾ ਕੇਂਦਰ ...ਜਿਵੇਂ ਮੈਂ ਤੁਹਾਨੂੰ ਪਿਆਰ ਕਰਦੀ ਹਾਂ ਕੋਈ ਹੋਰ ਨਹੀਂ ਕਰ ਸਕਦਾ..ਕਈ ਵਾਰ ਮੈਂ ਹੈਰਾਨ ਹੋ ਜਾਂਦਾ ਹੈ ਕਿ ਕੌਣ ਵੱਡੀ ਭੈਣ ਹੈ..ਪਰ ਉਹ ਵੀ ਉਸ ਸਮੇਂ ਦਾ ਖ਼ੂਬਸੂਰਤ ਹਿੱਸਾ ਹੁੰਦਾ ਹੈ.. My lolo ❤️❤️’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਕਰਿਸ਼ਮਾ ਕਪੂਰ ਨੂੰ ਬਰਥਡੇਅ ਵਿਸ਼ ਕਰ ਰਹੇ ਹਾਂ ।
kareen kapoor khan with sister karisma image source-instagram
ਕਰਿਸ਼ਮਾ ਦਾ ਜਨਮ 25 ਜੂਨ, 1974 ਨੂੰ ਅਦਾਕਾਰ ਰਣਧੀਰ ਕਪੂਰ ਤੇ ਐਕਟਰੈੱਸ ਬਬੀਤਾ ਕਪੂਰ ਦੇ ਘਰ ਹੋਇਆ ਸੀ । ਕਰਿਸ਼ਮਾ ਕਪੂਰ ਨੇ 17 ਸਾਲ ਦੀ ਉਮਰ ‘ਚ ਫ਼ਿਲਮ ‘ਪ੍ਰੇਮ ਕੈਦੀ’ ਤੋਂ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਸੁਪਰ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਏਨੀਂ ਦਿਨੀਂ ਉਹ ਟੀਵੀ ਐਡਸ ‘ਚ ਨਜ਼ਰ ਆਉਂਦੀ ਹੈ।
birthday celebration pic image source-instagram
 

0 Comments
0

You may also like