ਕਰੀਨਾ ਕਪੂਰ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਤੀ ਸੈਫ ਅਲੀ ਖ਼ਾਨ ਨੂੰ ਵਿਆਹ ਦੀ 10ਵੀਂ ਵਰ੍ਹੇਗੰਢ ਦੀ ਦਿੱਤੀ ਵਧਾਈ

Written by  Lajwinder kaur   |  October 16th 2022 07:55 PM  |  Updated: October 16th 2022 07:57 PM

ਕਰੀਨਾ ਕਪੂਰ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਤੀ ਸੈਫ ਅਲੀ ਖ਼ਾਨ ਨੂੰ ਵਿਆਹ ਦੀ 10ਵੀਂ ਵਰ੍ਹੇਗੰਢ ਦੀ ਦਿੱਤੀ ਵਧਾਈ

Kareena Kapoor Wished Saif Ali Khan: ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ 16 ਅਕਤੂਬਰ ਯਾਨੀਕਿ ਅੱਜ ਆਪਣੇ ਵਿਆਹ ਦੀ 10ਵੀਂ ਵਰ੍ਹੇਗੰਢ ਮਨਾ ਰਹੇ ਹਨ ਅਤੇ ਇਸ ਖਾਸ ਮੌਕੇ 'ਤੇ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਇੱਕ ਪਿਆਰੀ ਜਿਹੀ ਪੋਸਟ ਪਾਈ ਹੈ। ਕਰੀਨਾ ਨੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਸੈਫ ਨੂੰ ਕਰੀਨਾ ਦੇ ਮੋਢੇ 'ਤੇ ਸਿਰ ਰੱਖ ਕੇ ਕੈਮਰੇ ਲਈ ਪੋਜ਼ ਦਿੰਦੇ ਦੇਖਿਆ ਜਾ ਸਕਦਾ ਹੈ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਇਸ ਜੋੜੀ ਨੂੰ ਵਧਾਈਆਂ ਦੇ ਰਹੇ ਹਨ।

ਹੋਰ ਪੜ੍ਹੋ : ਹਰਭਜਨ ਮਾਨ ਨੇ ਭਰਾ ਨਾਲ ਪਿਆਰੀ ਜਿਹੀ ਤਸਵੀਰ ਸਾਂਝੀ ਕਰਦੇ ਕਿਹਾ-‘ਪਿਆਰੇ ਤੇ ਲਾਡਲੇ ਛੋਟੇ ਵੀਰ ਗੁਰਸੇਵਕ ਨੂੰ ਜਨਮ ਦਿਨ ਦੀ ਵਧਾਈ ਹੋਵੇ’

kareena kapoor and saif ali khan image source: Instagram

ਫੋਟੋ ਸ਼ੇਅਰ ਕਰਦੇ ਹੋਏ ਕਰੀਨਾ ਨੇ ਲਿਖਿਆ, " Me and you ❤️ you and me ❤️ to eternity we go…ਹੈਪੀ 10 ਹੈਂਡਸਮ ਮੈਨ," ਅਤੇ ਨਾਲ ਹੀ ਉਨ੍ਹਾਂ ਨੇ ਹਾਰਟ ਵਾਲੇ ਇਮੋਜ਼ੀ ਵੀ ਪੋਸਟ ਕੀਤੇ ਹਨ।

mother's day kareena kapoor khan shared cute pic with her sons image source: Instagram

ਸੈਫ ਅਲੀ ਖ਼ਾਨ ਅਤੇ ਕਰੀਨਾ ਕਪੂਰ ਨੇ 2012 ਵਿੱਚ ਵਿਆਹ ਕੀਤਾ ਅਤੇ ਦਸੰਬਰ 2016 ਵਿੱਚ ਆਪਣੇ ਪਹਿਲੇ ਬੇਟੇ ਤੈਮੂਰ ਅਲੀ ਖ਼ਾਨ ਦਾ ਸੁਆਗਤ ਕੀਤਾ। ਸਾਲ 2021 ਵਿੱਚ ਇਸ ਜੋੜੇ ਨੇ ਆਪਣੇ ਦੂਜੇ ਬੇਟੇ ਜਹਾਂਗੀਰ ਅਲੀ ਖ਼ਾਨ ਦਾ ਸਵਾਗਤ ਕੀਤਾ।

ਸੋਸ਼ਲ ਮੀਡੀਆ ਉੱਤੇ ਕਰੀਨਾ ਤੇ ਸੈਫ ਦੇ ਬੱਚਿਆਂ ਦੀਆਂ ਵੀਡੀਓਜ਼ ਖੂਬ ਵਾਇਰਲ ਹੁੰਦੀਆਂ ਹਨ। ਸਵੇਰੇ ਕਰੀਨਾ ਕਪੂਰ ਆਪਣੇ ਛੋਟੇ ਬੇਟੇ ਜੇਹ ਨਾਲ ਲੰਡਨ ਤੋਂ ਵਾਪਸ ਆਈ ਹੈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਈਰਲ ਹੋਈ।

kareena kapoor viral video image source: Instagram


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network