ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਦਾ ਬੇਟੇ ਜੇਹ ਅਲੀ ਖ਼ਾਨ ਦੇ ਨਾਲ ਕਿਊਟ ਵੀਡੀਓ ਵਾਇਰਲ

Written by  Shaminder   |  June 13th 2022 04:52 PM  |  Updated: June 13th 2022 04:52 PM

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਦਾ ਬੇਟੇ ਜੇਹ ਅਲੀ ਖ਼ਾਨ ਦੇ ਨਾਲ ਕਿਊਟ ਵੀਡੀਓ ਵਾਇਰਲ

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ  (Kareena Kapoor)  ਦੇ ਛੋਟੇ ਪੁੱਤਰ ਜੇਹ ਅਲੀ ਖ਼ਾਨ (Jeh Ali Khan) ਦੇ ਕਿਊਟ ਵੀਡੀਓਜ (Video) ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਉਸ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਬੇਟੇ ਜੇਹ ਅਲੀ ਖ਼ਾਨ ਦੇ ਨਾਲ ਦਿਖਾਈ ਦੇ ਰਹੀ ਹੈ । ਇਸ ਵੀਡੀਓ ‘ਚ ਨੰਨ੍ਹੇ ਜੇਹ ਅਲੀ ਖ਼ਾਨ ਦੀ ਮਾਸੀ ਕਰਿਸ਼ਮਾ ਕਪੂਰ ਵੀ ਦਿਖਾਈ ਦੇ ਰਹੀ ਹੇ ।

jeh ali khan and kareena kapoor-min image From instagram

ਹੋਰ ਪੜ੍ਹੋ : ਕਰੀਨਾ ਕਪੂਰ ਦੇ ਬੇਟੇ ਜੇਹ ਅਲੀ ਖ਼ਾਨ ਦੀ ਇਹ ਕਿਊਟ ਤਸਵੀਰ ਹੋ ਰਹੀ ਵਾਇਰਲ, ਭੂਆ ਸਬਾ ਅਲੀ ਖ਼ਾਨ ਨੇ ਕੀਤੀ ਸ਼ੇਅਰ

ਇਸ ਵੀਡੀਓ ‘ਚ ਜੇਹ ਅਲੀ ਖ਼ਾਨ ਦਾ ਬਹੁਤ ਹੀ ਕਿਊਟ ਅੰਦਾਜ ਦਿਖਾਈ ਦੇ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਬਹੁਤ ਜਿਆਦਾ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਜੇਹ ਅਲੀ ਖ਼ਾਨ ਕਿਊਟਨੈ ੱਸ ਦੇ ਮਾਮਲੇ ‘ਚ ਤੈਮੂਰ ਅਲੀ ਖ਼ਾਨ ਨੂੰ ਵੀ ਮਾਤ ਦਿੰਦਾ ਹੈ ।

kareena Kapoor,, -min image From instagram

ਹੋਰ ਪੜ੍ਹੋ : ਕਰੀਨਾ ਕਪੂਰ ਦੇ ਬੇਟੇ ਜੇਹ ਅਲੀ ਖ਼ਾਨ ਦਾ ਵਾਕ ਕਰਦੇ ਹੋਏ ਕਿਊਟ ਵੀਡੀਓ ਵਾਇਰਲ,ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਕਰੀਨਾ ਕਪੂਰ ਦੇ ਦੋਵਾਂ ਬੇਟਿਆਂ ਦੇ ਵੀਡੀਓਜ ਅਤੇ ਤਸਵੀਰਾਂ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕਰੀਨਾ ਕਪੂਰ ਦੀ ਨਿੱਜੀ ਜਿੰਦਗੀ ਦੀ ਗੱਲ ਕਰੀਏ ਤਾਂ ਉਸ ਨੇ ਸੈਫ ਅਲੀ ਖ਼ਾਨ ਦੇ ਨਾਲ ਵਿਆਹ ਕਰਵਾਇਆ ਹੈ ਅਤੇ ਦੋਵਾਂ ਦੇ ਦੋ ਪੁੱਤਰ ਹਨ ।

Kareena Kapoor ,-min image From instagram

ਸੈਫ ਅਲੀ ਖ਼ਾਨ ਨੇ ਕਰੀਨਾ ਕਪੂਰ ਦੇ ਨਾਲ ਦੂਜਾ ਵਿਆਹ ਕਰਵਾਇਆ ਹੈ, ਜਦੋਂ ਕਿ ਕਰੀਨਾ ਕਪੂਰ ਦਾ ਸੈਫ ਅਲੀ ਖ਼ਾਨ ਦੇ ਨਾਲ ਪਹਿਲਾ ਵਿਆਹ ਹੈ । ਇਸ ਤੋਂ ਪਹਿਲਾਂ ਕਰੀਨਾ ਦਾ ਸ਼ਾਹਿਦ ਕਪੂਰ ਦੇ ਨਾਲ ਅਫੇਅਰ ਦੀਆਂ ਖ਼ਬਰਾਂ ਸਨ । ਪਰ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ ਸਨ । ਜਿਸ ਤੋਂ ਸ਼ਾਹਿਦ ਨੇ ਮੀਰਾ ਰਾਜਪੂਤ ਦੇ ਨਾਲ ਅਤੇ ਕਰੀਨਾ ਨੇ ਸੈਫ ਅਲੀ ਖ਼ਾਨ ਦੇ ਨਾਲ ਵਿਆਹ ਕਰਵਾਇਆ ਹੈ ।

 

View this post on Instagram

 

A post shared by Voompla (@voompla)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network