ਕਾਰਗਿਲ ਵਿਜੈ ਦਿਵਸ ਦੇ 21 ਸਾਲ ਪੂਰੇ, 1999 ‘ਚ ਭਾਰਤ ਨੇ ਪਾਕਿਸਤਾਨ ਨੂੰ ਦਿੱਤੀ ਸੀ ਮਾਤ, ਯੁਵਰਾਜ ਸਿੰਘ ਤੇ ਤਾਪਸੀ ਪਨੂੰ ਨੇ ਸ਼ਹੀਦਾਂ ਨੂੰ ਕੀਤਾ ਪ੍ਰਣਾਮ

written by Lajwinder kaur | July 26, 2020

ਕਾਰਗਿਲ ਵਿਜੈ ਦਿਵਸ ਦੇ ਅੱਜ 21 ਸਾਲ ਪੂਰੇ ਹੋ ਗਏ ਹਨ । ਸਾਲ 1999 ‘ਚ  ਭਾਰਤੀ ਫੌਜ ਨੇ ਪਾਕਿਸਤਾਨੀ ਫੌਜ ਨੂੰ ਮਾਤ ਦੇ ਕੇ ਕਾਰਗਿਲ ਦੀ ਜੰਗ 'ਚ ਜਿੱਤ ਹਾਸਿਲ ਕੀਤੀ ਸੀ । ਜਿਸ ਦੌਰਾਨ ਅੱਜ ਸਾਰੇ ਦੇਸ਼ਵਾਸੀ ਸ਼ਹੀਦਾਂ ਨੂੰ ਯਾਦ ਕਰ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਨੇ ।

ਦੱਸ ਦੇਈਏ ਕਿ ਅੱਜ ਦੇ ਦਿਨ ਨੂੰ ਕਾਰਗਿਲ ਜੰਗ 'ਚ ਸ਼ਹੀਦ ਹੋਏ ਜਵਾਨਾਂ ਦੇ ਸਨਮਾਨ 'ਚ ਮਨਾਇਆ ਜਾਂਦਾ ਹੈ । ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਸ਼ਹੀਦਾਂ ਨੂੰ ਯਾਦ ਕਰਦਿਆਂ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ । ਇਸ ਤੋਂ ਇਲਾਵਾ ਬਹੁਤ ਸਾਰੇ ਸੈਲੀਬ੍ਰੇਟਸ ਨੇ ਵੀ ਸ਼ਹੀਦਾਂ ਨੂੰ ਯਾਦ ਕੀਤਾ ਹੈ ।

ਕ੍ਰਿਕੇਟਰ ਯੁਵਰਾਜ ਸਿੰਘ ਨੇ ਟਵੀਟ ਕਰਕੇ ਕਾਰਗਿਲ ਦੀ ਜੰਗ ‘ਚ ਸ਼ਹੀਦਾਂ ਹੋਏ ਜਵਾਨਾਂ ਨੂੰ ਯਾਦ ਕਰਦੇ ਪ੍ਰਣਾਮ ਕੀਤਾ ਹੈ । ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਨੇ ਵੀ ਕਾਰਗਿਲ ਦੇ ਸ਼ਹੀਦਾਂ ਦੇ ਜਜ਼ਬੇ ਨੂੰ ਸਲਾਮ ਕਰਦੇ ਹੋਏ ਟਵੀਟ ਪੋਸਟ ਕੀਤਾ ਹੈ ।

You may also like