ਕਰਿਸ਼ਮਾ ਕਪੂਰ ਨੇ ਲਕੋਈ ਕੋਰੋਨਾ ਪੌਜ਼ੀਟਿਵ ਹੋਣ ਦੀ ਖ਼ਬਰ, ਕਰੀਨਾ ਤੇ ਕਾਜੋਲ ਦੀ ਗੱਲਬਾਤ ਤੋਂ ਲੱਗਾ ਪਤਾ

written by Pushp Raj | March 04, 2022

ਲੰਮੇਂ ਸਮੇਂ ਤੋਂ ਬਾਅਦ ਕੋਰੋਨਾ ਦੀ ਰਫ਼ਤਾਰ ਘੱਟ ਹੋਣ 'ਤੇ ਲੋਕਾਂ ਨੂੰ ਰਾਹਤ ਮਿਲੀ ਹੈ। ਹੌਲੀ-ਹੌਲੀ ਲੋਕਾਂ ਦੀ ਜ਼ਿੰਦਗੀ ਆਮ ਹੋ ਰਹੀ ਹੈ। ਮਹਾਂਰਾਸ਼ਟਰ ਦੇ ਵਿੱਚ ਵੀ ਕੋਰੋਨਾ ਕੇਸਾਂ ਵਿੱਚ ਕਮੀ ਹੈ, ਪਰ ਇਸ ਦੇ ਬਾਵਜੂਦ ਸਰਕਾਰ ਵੱਲੋ ਲੋਕਾਂ ਨੂੰ ਕੋਰੋਨਾ ਨਿਯਮਾਂ ਤੇ ਬਚਾਅ ਦੀ ਹਿਦਾਇਤ ਦਿੱਤੀ ਗਈ ਹੈ। ਹੁਣ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ (Karishma Kapoor ) ਨੇ ਖ਼ੁਦ ਦੇ ਕੋਰੋਨਾ ਪੌਜ਼ੀਟਿਵ (corona positive) ਹੋਣ ਦੀ ਖ਼ਬਰ ਲਕੋਈ  ਹੈ। ਇਸ ਗੱਲ ਦਾ ਖੁਲਾਸਾ ਕਰੀਨਾ ਤੇ ਕਾਜੋਲ ਦੀ ਗੱਲਬਾਤ ਰਾਹੀਂ ਹੋਇਆ ਹੈ।

ਦਰਅਸਲ ਸੋਸ਼ਲ ਮੀਡੀਆ 'ਤੇ ਕਰੀਨਾ ਕਪੂਰ ਖਾਨ ਅਤੇ ਕਾਜੋਲ ਦੀ ਗੱਲਬਾਤ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਕਰੀਨਾ ਕਾਜੋਲ ਨੂੰ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ 'ਲੋਲੋ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਆਈ ਹੈ।'

ਇਸ ਤੋਂ ਇਲਾਵਾ ਇਹ ਗੱਲ ਇਥੋਂ ਵੀ ਸਾਫ਼ ਹੁੰਦੀ ਨਜ਼ਰ ਆਈ, ਜਦੋਂ ਕਰੀਨਾ ਕਪੂਰ ਦੇ ਪਤੀ ਸੈਫ ਅਲੀ ਖਾਨ ਨੇ ਕਰਿਸ਼ਮਾ ਕਪੂਰ ਦੀ ਸਿਹਤ ਨੂੰ ਲੈ ਕੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾਈ। ਇਸ ਪੋਸਟ ਵਿੱਚ ਸੈਫ ਨੇ ਕਰਿਸ਼ਮਾ ਕਪੂਰ ਯਾਨੀ ਕਿ ਲੋਲੋ ਦੇ ਜਲਦ ਹੀ ਸਿਹਤਯਾਬ ਹੋਣ ਲਈ ਪ੍ਰਾਰਥਨਾ ਕੀਤੀ ਹੈ।

Image Source: Instagram

ਕਰੀਨਾ ਅਤੇ ਕਾਜੋਲ ਦੀ ਮੁਲਾਕਾਤ ਮਹਿਬੂਬ ਸਟੂਡੀਓ ਦੇ ਬਾਹਰ ਹੋਈ। ਜਿਸ ਵਿੱਚ ਕਰੀਨਾ ਨੇ ਦੱਸਿਆ ਕਿ ਅਸੀਂ ਸਾਰੇ ਕੋਰੋਨਾ ਪਾਜ਼ੀਟਿਵ ਹੋ ਗਏ ਹਾਂ। ਇਸ 'ਤੇ ਕਾਜੋਲ ਨੇ ਦੱਸਿਆ ਕਿ ਉਸ ਨੂੰ ਵੀ ਕੋਰੋਨਾ ਹੋ ਗਿਆ ਹੈ। ਇਸ ਦੌਰਾਨ ਕਰਿਸ਼ਮਾ ਦੀ ਕੋਰੋਨਾ ਰਿਪੋਰਟ ਨੂੰ ਲੈ ਕੇ ਕਰੀਨਾ ਨੂੰ ਇਹ ਕਹਿੰਦੇ ਹੋਏ ਦੇਖਿਆ ਗਿਆ ਕਿ ਲੋਲੋ ਵੀ ਪਾਜ਼ੀਟਿਵ ਹੈ ਅਤੇ ਇਹ ਗੱਲ ਪਾਪਰਾਜ਼ੀਸ ਦੇ ਕੈਮਰੇ 'ਚ ਕੈਦ ਹੋ ਗਈ।

 

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਕਰੀਨਾ ਕਪੂਰ, ਅੰਮ੍ਰਿਤਾ ਅਰੋੜਾ ਅਤੇ ਕਰਿਸ਼ਮਾ ਸਣੇ ਕੁਝ ਸੈਲੇਬਸ ਗੇਟ ਟੂਗੇਦਰ ਲਈ ਕਰਨ ਜੌਹਰ ਦੇ ਘਰ ਇਕੱਠੇ ਹੋਏ ਸਨ। ਇੱਕ ਹਫ਼ਤੇ ਬਾਅਦ, ਕਰੀਨਾ ਅਤੇ ਅੰਮ੍ਰਿਤਾ ਅਰੋੜਾ ਸਣੇ ਕਈ ਮਸ਼ਹੂਰ ਹਸਤੀਆਂ ਦੇ ਕੋਰੋਨਾ ਪਾਜ਼ੀਟਿਵ ਦੀਆਂ ਰਿਪੋਰਟਾਂ ਆਈਆਂ। ਹਾਲਾਂਕਿ, ਕਰਨ ਜੌਹਰ ਜਾਂ ਉਨ੍ਹਾਂ ਦੇ ਪਰਿਵਾਰ ਦੇ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਤੋਂ ਬਾਅਦ ਸਾਰਿਆਂ ਨੂੰ ਖੂਬ ਟ੍ਰੋਲ ਕੀਤਾ ਗਿਆ।

ਹੋਰ ਪੜ੍ਹੋ : ਕਰੀਨਾ ਕਪੂਰ ਨੇ ਸ਼ੇਅਰ ਕੀਤੀ ਸੈਫ ਤੇ ਤੈਮੂਰ ਦੀ ਖੁਬਸੁਰਤ ਤਸਵੀਰ, ਫੈਨਜ਼ ਕਰ ਰਹੇ ਪਸੰਦ

ਸੋਸ਼ਲ ਮੀਡੀਆ ਯੂਜ਼ਰਸ ਨੇ ਇਸ ਖ਼ਬਰ 'ਤੇ ਰਿਐਕਟ ਕਰਦੇ ਹੋਏ ਇਨ੍ਹਾਂ ਸੈਲੇਬਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਨਿਯਮਾਂ ਦੇ ਮੁਤਾਬਕ ਕੋਰੋਨਾ ਪੌਜ਼ੀਟਿਵ ਹੋਣ ਵਾਲੇ ਮਰੀਜ਼ ਨੂੰ ਇਹ ਗੱਲ ਆਪਣੇ ਪਰਿਵਾਰਕ ਤੇ ਸੰਪਰਕ ਵਿੱਚ ਆਏ ਲੋਕਾਂ ਨਾਲ ਸਾਂਝੀ ਕਰਨੀ ਚਾਹੀਦੀ ਹੈ। ਇਸ ਨਾਲ ਹੋਰ ਲੋਕ ਸੁਰੱਖਿਅਤ ਰਹਿ ਸਕਦੇ ਹਨ, ਪਰ ਬਾਲੀਵੁੱਡ ਸੈਲੇਬਸ ਕੋਰੋਨਾ ਨਿਯਮਾਂ ਦੀ ਪਾਲਣਾ ਚੰਗੀ ਤਰ੍ਹਾਂ ਨਹੀਂ ਕਰ ਰਹੇ।

ਬਾਲੀਵੁੱਡ ਸੈਲੇਬਸ ਕੋਰੋਨਾ ਨਿਯਮਾਂ ਦੀ ਪਾਲਣਾ ਚੰਗੀ ਤਰ੍ਹਾਂ ਨਹੀਂ ਕਰ ਰਹੇ। ਬਾਲੀਵੁੱਡ ਸੈਲੇਬਸ ਵੱਲੋਂ ਖ਼ੁਦ ਦੇ ਕੋਰੋਨਾ ਪੌਜ਼ੀਟਿਵ ਹੋਣ ਦੀ ਖ਼ਬਰ ਲਕੋ ਕੇ ਰੱਖਣਾ ਕਿੰਨਾ ਕੁ ਸਹੀ ਹੈ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਜਨਤਾ ਦੇ ਮੁਤਾਬਕ ਉਨ੍ਹਾਂ ਨੂੰ ਇਹ ਖ਼ਬਰ ਜ਼ਰੂਰ ਸ਼ੇਅਰ ਕਰਨੀ ਚਾਹੀਦੀ ਹੈ ਤਾਂ ਜੋ ਹੋਰ ਲੋਕ ਜਾਗਰੂਕ ਹੋ ਸਕਣ।

 

View this post on Instagram

 

A post shared by Viral Bhayani (@viralbhayani)

You may also like