ਕਰਿਸ਼ਮਾ ਤੰਨਾ ਤੇ ਵਰੁਣ ਬੰਗੇਰਾ ਵੀ ਬੱਝੇ ਵਿਆਹ ਦੇ ਬੰਧਨ ‘ਚ, ਸਾਹਮਣੇ ਆਈਆਂ ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ

Written by  Lajwinder kaur   |  February 06th 2022 09:12 AM  |  Updated: February 06th 2022 08:07 AM

ਕਰਿਸ਼ਮਾ ਤੰਨਾ ਤੇ ਵਰੁਣ ਬੰਗੇਰਾ ਵੀ ਬੱਝੇ ਵਿਆਹ ਦੇ ਬੰਧਨ ‘ਚ, ਸਾਹਮਣੇ ਆਈਆਂ ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ

ਟੀਵੀ ਅਦਾਕਾਰਾ ਅੰਕਿਤਾ ਲੋਖੰਡੇ ਤੇ ਮੌਨੀ ਰਾਏ ਤੋਂ ਬਾਅਦ ਹੁਣ ਕਰਿਸ਼ਮਾ ਤੰਨਾ ਵੀ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਪਿਛਲੇ ਕੁਝ ਦਿਨਾਂ ਤੋਂ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਰਹੀ ਕਰਿਸ਼ਮਾ ਤੰਨਾ Karishma Tanna ਆਖਿਰਕਾਰ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਵਰੁਣ ਬੰਗੇਰਾ Varun Bangera ਦੀ ਪਤਨੀ ਬਣ ਗਈ ਹੈ। ਸੋਸ਼ਲ ਮੀਡੀਆ ਉੱਤੇ ਕਰਿਸ਼ਮਾ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਹਨ (Tv Actress Karishma Tanna ties the knot with Varun Bangera)।

ਹੋਰ ਪੜ੍ਹੋ : ਨਿੰਮੋਂ ਐਲਬਮ ਦਾ ਪਹਿਲਾ ਵੀਡੀਓ ਸੌਂਗ ਛੱਲਾ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਨਿਮਰਤ ਖਹਿਰਾ ਤੇ ਇੰਦਰ ਚਾਹਲ ਦੀ ਰੋਮਾਂਟਿਕ ਕਮਿਸਟਰੀ, ਦੇਖੋ ਵੀਡੀਓ

ਤਸਵੀਰਾਂ ‘ਚ ਦੇਖ ਸਕਦੇ ਹੋ ਕਰਿਸ਼ਮਾ ਨੇ ਗੁਲਾਬੀ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ, ਜਦਕਿ ਵਰੁਣ ਸਫੇਦ ਸ਼ੇਰਵਾਨੀ ਵਿੱਚ ਨਜ਼ਰ ਆ ਰਹੇ ਹਨ । ਦੋਵਾਂ ਇਕੱਠੇ ਬਹੁਤ ਹੀ ਪਿਆਰੇ ਨਜ਼ਰ ਆ ਰਹੇ ਨੇ।

Karishma Tanna ties the knot with Varun Bangera

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਰਿਸ਼ਮਾ ਅਤੇ ਵਰੁਣ ਦੀਆਂ ਹਲਦੀ ਅਤੇ ਮਹਿੰਦੀ ਦੀਆਂ ਤਸਵੀਰਾਂ-ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਚੁੱਕੀਆਂ ਹਨ, ਜਿਸ 'ਚ ਲਾੜਾ-ਲਾੜੀ ਖੁਦ ਵੀ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ। ਜਿੱਥੇ ਕਰਿਸ਼ਮਾ ਨੇ ਆਪਣੀ ਹਲਦੀ ਅਤੇ ਮਹਿੰਦੀ 'ਚ ਜ਼ਬਰਦਸਤ ਡਾਂਸ ਕੀਤਾ। ਅਦਾਕਾਰਾ ਨੇ ਆਪਣੀ ਹਲਦੀ ਵਿੱਚ ਕਰੀਮ ਰੰਗ ਦਾ ਸੂਟ ਪਾਇਆ ਸੀ, ਜਦੋਂ ਕਿ ਮਹਿੰਦੀ ਵਿੱਚ ਪੀਲਾ ਲਹਿੰਗਾ ਪਾਇਆ ਸੀ।

karishma tann wedding pic

ਹੋਰ ਪੜ੍ਹੋ : ਮਹਿਤਾਬ ਵਿਰਕ ਦੀ ਡੈਬਿਊ ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ ਦਾ ਨਵਾਂ ਮਜ਼ੇਦਾਰ ਪੋਸਟਰ ਆਇਆ ਸਾਹਮਣੇ, ਜਾਣੋ ਕਿਸ ਦਿਨ ਰਿਲੀਜ਼ ਹੋਣ ਜਾ ਰਹੀ ਹੈ ਇਹ ਫ਼ਿਲਮ

ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਕਰਿਸ਼ਮਾ ਤੰਨਾ ਭਾਵੇਂ ਖੁਦ ਟੀਵੀ ਦੀ ਦੁਨੀਆ ਨਾਲ ਸਬੰਧ ਰੱਖਦੀ ਹੈ ਪਰ ਉਨ੍ਹਾਂ ਨੇ ਆਪਣੀ ਲਾਈਫ ਲਈ ਇੱਕ ਬਿਜ਼ਨੈੱਸਮੈਨ ਨੂੰ ਤਰਜੀਹ ਦਿੱਤੀ ਹੈ। ਉਸ ਦਾ ਜੀਵਨ ਸਾਥੀ ਵਰੁਣ ਬੰਗੇਰਾ ਇੱਕ ਕਾਰੋਬਾਰੀ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network