ਕਰੀਨਾ ਕਪੂਰ ਦੇ ਦੂਜੀ ਵਾਰ ਮਾਂ ਬਣਨ ‘ਤੇ ਮੁਬਾਰਕਾਂ ਦਿੰਦੇ ਹੋਏ ਵੱਡੀ ਭੈਣ ਕਰਿਸ਼ਮਾ ਕਪੂਰ ਨੇ ਸ਼ੇਅਰ ਕੀਤੀ ਛੋਟੀ ਭੈਣ ਕਰੀਨਾ ਦੇ ਬਚਪਨ ਦੀ ਖ਼ਾਸ ਤਸਵੀਰ

written by Lajwinder kaur | February 22, 2021

ਬਾਲੀਵੁੱਡ ਤੋਂ ਇੱਕ ਤੋਂ ਬਾਅਦ ਇੱਕ ਖੁਸ਼ਖਬਰੀਆਂ ਆ ਰਹੀਆਂ ਨੇ । ਬੀਤੇ ਦਿਨੀਂ ਹੀ ਕਰੀਨਾ ਕਪੂਰ ਨੇ ਆਪਣੇ ਦੂਜੇ ਬੇਟੇ ਨੂੰ ਜਨਮ ਦਿੱਤਾ ਹੈ । ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਸੈਫ ਅਲੀ ਖ਼ਾਨ ਤੇ ਕਰੀਨਾ ਕਪੂਰ ਖ਼ਾਨ ਨੂੰ ਵਧਾਈਆਂ ਦੇਣ ਵਾਲੇ ਮੈਸੇਜਾਂ ਦਾ ਤਾਂਤਾ ਲੱਗਿਆ ਹੋਇਆ ਹੈ।

instagram post of krisham kapoor image credit: instagram.com/therealkarismakapoor
ਹੋਰ ਪੜ੍ਹੋ : ਹਾਸਿਆਂ ਦੇ ਰੰਗਾਂ ਨਾਲ ਭਰਿਆ ਸ਼ੋਅ ‘ਫੈਮਿਲੀ ਗੈਸਟ ਹਾਊਸ’ ਦੇਖੋ ਅੱਜ ਰਾਤ ਪੀਟੀਸੀ ਪੰਜਾਬੀ ‘ਤੇ
instagram post of krisham kapoor congratulation her little sister kareen kapoor became mother second time image credit: instagram.com/therealkarismakapoor
ਵੱਡੀ ਭੈਣ ਕਰਿਸ਼ਮਾ ਕਪੂਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਛੋਟੀ ਭੈਣ ਨੂੰ ਦੂਜੀ ਵਾਰ ਮਾਂ ਬਣਨ ਤੇ ਵਧਾਈ ਦਿੰਦੇ ਹੋਏ ਲਿਖਿਆ ਹੈ- "ਇਹ ਮੇਰੀ ਭੈਣ ਹੈ, ਜਦੋਂ ਇਹ ਨਵਜੰਮੀ ਸੀ, ਅਤੇ ਹੁਣ ਇਕ ਵਾਰ ਫਿਰ ਤੋਂ ਮਾਂ ਬਣ ਗਈ ਹੈ..ਤੇ ਮੈਂ ਇੱਕ ਵਾਰ ਫਿਰ ਤੋਂ ਮਾਸੀ ਬਣਨ ਤੇ ਬਹੁਤ ਜ਼ਿਆਦਾ ਖੁਸ਼ ਹਾਂ" ।
image of karisham kapoor insagram image credit: instagram.com/therealkarismakapoor
ਕਰਿਸ਼ਮਾ ਕਪੂਰ ਨੇ ਆਪਣੀ ਛੋਟੀ ਭੈਣ ਦੀ ਬਚਪਨ ਵਾਲੀ ਪੋਸਟ ਸ਼ੇਅਰ ਕੀਤੀ ਹੈ । ਇਸ ਫੋਟੋ ‘ਚ ਪਾਪਾ ਰਣਧੀਰ ਕਪੂਰ ਨੇ ਨੰਨ੍ਹੀ ਕਰੀਨਾ ਕਪੂਰ ਨੂੰ ਆਪਣੀ ਗੋਦ ‘ਚ ਲਿਆ ਹੋਇਆ ਹੈ ਤੇ ਨਾਲ ਕਰਿਸ਼ਮਾ ਕਪੂਰ ਨਜ਼ਰ ਆ ਰਹੀ ਹੈ।  

0 Comments
0

You may also like