ਕਰੀਨਾ ਕਪੂਰ ਨੂੰ ਜਨਮ ਦਿਨ ‘ਤੇ ਕੁਝ ਇਸ ਅੰਦਾਜ਼ ‘ਚ ਕਰਿਸ਼ਮਾ ਕਪੂਰ ਨੇ ਦਿੱਤੀ ਵਧਾਈ, ਤਸਵੀਰ ਹੋ ਰਹੀ ਵਾਇਰਲ

written by Shaminder | September 22, 2021

ਬੀਤੇ ਦਿਨ ਕਰੀਨਾ ਕਪੂਰ ਖ਼ਾਨ  (Kareena Kapoor Khan )ਨੇ ਆਪਣਾ ਜਨਮ ਦਿਨ ਮਨਾਇਆ ਹੈ । ਇਸ ਮੌਕੇ ਸੈਲੀਬ੍ਰੇਟੀਜ਼ ਨੇ ਵੀ ਉਨ੍ਹਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ । ਇਸ ਦੇ ਨਾਲ ਹੀ ਅਦਾਕਾਰਾ ਦੀ ਭੈਣ ਕਰਿਸ਼ਮਾ ਕਪੂਰ (Karisma Kapoor) ਨੇ ਆਪਣੇ ਹੀ ਅੰਦਾਜ਼ ‘ਚ ਵਧਾਈ ਦਿੱਤੀ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕਰੀਨਾ ਕਪੂਰ ਦੇ ਬਚਪਨ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਹੈਪੀ ਬਰਥਡੇ ਦੁਨੀਆ ਦੀ ਸਭ ਤੋਂ ਵਧੀਆ ਭੈਣ ਅਤੇ ਮੇਰੀ ਲਾਈਫ ਲਾਈਨ, ਲਵ ਯੂ’।

Kareena Kapoor pp-min (3) Image From Instagram

ਹੋਰ ਪੜ੍ਹੋ  : ਨੇਹਾ ਕੱਕੜ ਨੇ ਆਪਣੇ ਬੱਚੇ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ, ਕਹੀ ਵੱਡੀ ਗੱਲ

ਇਸ ਤਸਵੀਰ ‘ਤੇ ਕਰੀਨਾ ਦੇ ਫੈਨਸ ਵੱਲੋਂ ਵੀ ਲਗਾਤਾਰ ਕਮੈਂਟਸ ਕਰ ਕੇ ਅਦਾਕਾਰਾ ਨੂੰ ਵਧਾਈ ਦਿੱਤੀ ਗਈ । ਦੱਸ ਦਈਏ ਕਿ ਕਰੀਨਾ ਕਪੂਰ ਮਾਲਦੀਵ ‘ਚ ਛੁੱਟੀਆਂ ਮਨਾ ਰਹੀ ਹੈ ਅਤੇ ਆਪਣੇ ਜਨਮ ਦਿਨ ਤੋਂ ਪਹਿਲਾਂ ਹੀ ਉਹ ਆਪਣੇ ਪਰਿਵਾਰ ਦੇ ਨਾਲ ਮਾਲਦੀਵ ਪਹੁੰਚ ਗਈ ਸੀ ।

Kareena kapoor -min Image From Instagram

ਕਰੀਨਾ ਕਪੂਰ ਨੇ ਬੀਤੇ ਦਿਨ ਸੈਫ ਅਲੀ ਖ਼ਾਨ ਦੇ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ । ਜਿਨ੍ਹਾਂ ‘ਚ ਉਹ ਬੀਚ ਕਿਨਾਰੇ ਮਸਤੀ ਕਰਦੀ ਹੋਈ ਨਜ਼ਰ ਆਈ ਸੀ । ਕਰੀਨਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬੀਤੇ ਦਿਨੀਂ ਉਹ ਆਮਿਰ ਖ਼ਾਨ ਦੇ ਨਾਲ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਕਰਦੀ ਹੋਈ ਨਜ਼ਰ ਆਈ ਸੀ । ਇਸ ਤੋਂ ਇਲਾਵਾ ਉਹ ਹੋਰ ਵੀ ਕਈ ਪ੍ਰਾਜੈਕਟਸ ‘ਤੇ ਕੰਮ ਕਰ ਰਹੀ ਹੈ ।

0 Comments
0

You may also like