Ranbir Kapoor Alia Bhatt Wedding: ਆਲਿਆ-ਰਣਬੀਰ ਦੀ ਮਹਿੰਦੀ ਤੋਂ ਬਾਅਦ ਕਰਿਸ਼ਮਾ ਕਪੂਰ ਨੇ ਸ਼ੇਅਰ ਕੀਤੀ ਤਸਵੀਰ, ਫੈਨਜ਼ ਨੂੰ ਆ ਰਹੀ ਪਸੰਦ

Written by  Pushp Raj   |  April 14th 2022 01:06 PM  |  Updated: April 14th 2022 01:08 PM

Ranbir Kapoor Alia Bhatt Wedding: ਆਲਿਆ-ਰਣਬੀਰ ਦੀ ਮਹਿੰਦੀ ਤੋਂ ਬਾਅਦ ਕਰਿਸ਼ਮਾ ਕਪੂਰ ਨੇ ਸ਼ੇਅਰ ਕੀਤੀ ਤਸਵੀਰ, ਫੈਨਜ਼ ਨੂੰ ਆ ਰਹੀ ਪਸੰਦ

ਕਈ ਅਫਵਾਹਾਂ ਤੋਂ ਬਾਅਦ ਰਣਬੀਰ ਕਪੂਰ ਅਤੇ ਆਲਿਆ ਭੱਟ ਆਖਿਰਕਾਰ ਵਿਆਹ ਕਰਵਾਉਣ ਜਾ ਰਹੇ ਹਨ। ਹਰ ਕੋਈ ਉਨ੍ਹਾਂ ਨੂੰ ਵਿਆਹ ਦੇ ਜੋੜੇ 'ਚ ਦੇਖਣ ਲਈ ਬੇਤਾਬ ਹੈ। ਕੱਲ੍ਹ ਯਾਨੀ 13 ਅਪ੍ਰੈਲ ਨੂੰ ਰਣਬੀਰ-ਆਲੀਆ ਦੇ ਵਿਆਹ ਦਾ ਪ੍ਰੀ-ਵੈਡਿੰਗ ਫੰਕਸ਼ਨ ਆਯੋਜਿਤ ਕੀਤਾ ਗਿਆ ਸੀ। ਰਣਬੀਰ ਕਪੂਰ ਦੀ ਚਚੇਰੀ ਭੈਣ ਕਰਿਸ਼ਮਾ ਕਪੂਰ ਨੇ ਇਸ ਜੋੜੀ ਦੀ ਮਹਿੰਦੀ ਦੀ ਰਸਮ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

Image Source: Instagram

ਬੁੱਧਵਾਰ ਨੂੰ ਰਣਬੀਰ ਅਤੇ ਆਲਿਆ ਦੀ ਹਿੰਦੀ ਦੀ ਰਸਮ ਹੋਈ। ਇਸ ਦੌਰਾਨ ਸਿਰਫ ਕਰੀਬੀ ਪਰਿਵਾਰਕ ਮੈਂਬਰ ਅਤੇ ਦੋਸਤ ਹੀ ਸ਼ਾਮਲ ਹੋਏ। ਸਮਾਗਮ ਵਿੱਚ ਸ਼ਾਮਲ ਹੋਏ ਮਹਿਮਾਨਾਂ ਵਿੱਚ ਰਣਬੀਰ ਦੀ ਚਚੇਰੀ ਭੈਣਾਂ ਅਤੇ ਅਦਾਕਾਰਾ ਕਰਿਸ਼ਮਾ ਕਪੂਰ ਅਤੇ ਕਰੀਨਾ ਕਪੂਰ ਖ਼ਾਨ ਵੀ ਸ਼ਾਮਲ ਹੋਇਆਂ।

Image Source: Instagram

ਹੁਣ ਕਰਿਸ਼ਮਾ ਨੇ ਰਣਬੀਰ-ਆਲੀਆ ਦੀ ਮਹਿੰਦੀ ਸੈਰੇਮਨੀ ਤੋਂ ਬਾਅਦ ਇੱਕ ਤਸਵੀਰ ਸ਼ੇਅਰ ਕੀਤੀ ਹੈ। ਕਰਿਸ਼ਮਾ ਦੇ ਨਾਲ-ਨਾਲ ਰਣਬੀਰ ਕਪੂਰ ਦੀ ਭੈਣ ਰਿਧਿਮਾ ਕਪੂਰ ਨੇ ਵੀ ਆਪਣੇ ਇੰਸਟਾਗ੍ਰਾਮ ਸਟੋਰੀ ਉੱਤੇ ਤਸਵੀਰ ਸ਼ੇਅਰ ਕੀਤੀ ਹੈ। ਆਪੋ ਆਪਣੀ ਇੰਸਟਾ ਸਟੋਰੀ ਦੇ ਵਿੱਚ ਦੋਵੇਂ ਭੈਣਾਂ ਆਪਣੇ ਹੱਥਾਂ ਤੇ ਪੈਰਾਂ 'ਤੇ ਲੱਗੀ ਹੋਈ ਮਹਿੰਦੀ ਵਿਖਾਉਂਦੇ ਹੋਏ ਨਜ਼ਰ ਆ ਰਹੀਆਂ ਹਨ।

Image Source: Instagram

ਕਰਿਸ਼ਮਾ ਕਪੂਰ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਆਪਣੇ ਪੈਰਾਂ 'ਤੇ ਮਹਿੰਦੀ ਡਿਜ਼ਾਈਨ ਦੀ ਕਲੋਜ਼ਅੱਪ ਤਸਵੀਰ ਸਾਂਝੀ ਕੀਤੀ। ਉਸ ਨੇ ਦਿਲ ਦੇ ਇਮੋਜੀ ਦੇ ਨਾਲ ਕੈਪਸ਼ਨ ਵਿੱਚ ਲਿਖਿਆ, 'ਮੈਨੂੰ ਮਹਿੰਦੀ ਪਸੰਦ ਹੈ'। ਦੱਸ ਦੇਈਏ ਕਿ ਕਰਿਸ਼ਮਾ ਨੇ ਮਹਿੰਦੀ ਫੰਕਸ਼ਨ ਲਈ ਸੰਤਰੀ ਰੰਗ ਦਾ ਅਨਾਰਕਲੀ ਸੂਟ ਪਾਇਆ ਸੀ। ਸੂਟ ਦੇ ਨਾਲ-ਨਾਲ ਉਸ ਨੇ ਟਿੱਕਾ ਅਤੇ ਕੰਨਾਂ ਵਿੱਚ ਝੁਮਕੇ ਪਾਏ ਹੋਏ ਸਨ। ਇਸ ਦੌਰਾਨ ਕਰਿਸ਼ਮਾ ਬੇਹੱਦ ਖੂਬਸੂਰਤ ਲੱਗ ਰਹੀ ਸੀ।

Image Source: Instagram

ਹੋਰ ਪੜ੍ਹੋ : Ranbir Kapoor-Alia Bhatt Wedding updates : ਅੱਜ ਹਲਦੀ ਦੀ ਰਸਮ ਪੂਰੀ ਕਰਨ ਮਗਰੋਂ ਵਿਆਹ ਬੰਧਨ 'ਚ ਬੱਝ ਜਾਣਗੇ ਆਲਿਆ ਤੇ ਰਣਬੀਰ

ਕਰਿਸ਼ਮਾ ਅਤੇ ਕਰੀਨਾ ਆਲੀਆ ਅਤੇ ਰਣਬੀਰ ਦੀ ਮਹਿੰਦੀ ਲਈ ਇਕੱਠੇ ਆਏ ਸਨ। ਕਰੀਨਾ ਸਫੇਦ ਰੰਗ ਦੇ ਲਹਿੰਗੇ ਵਿੱਚ ਸੀ। ਇਸ ਤੋਂ ਇਲਾਵਾ ਨੀਤੂ ਕਪੂਰ ਆਪਣੀ ਬੇਟੀ ਰਿਧੀਮਾ ਕਪੂਰ ਅਤੇ ਪੋਤੀ ਸਮਰਾ ਨਾਲ ਪਹੁੰਚੀ। ਸਮਾਗਮ ਦੌਰਾਨ ਰਣਬੀਰ ਦੇ ਚਚੇਰੇ ਭਰਾ ਅਰਮਾਨ ਜੈਨ ਅਤੇ ਮਾਸੀ ਰੀਮਾ ਜੈਨ ਨੂੰ ਵੀ ਦੇਖਿਆ ਗਿਆ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network