ਕਰਤਾਰ ਚੀਮਾ ਨੇ ਮਨਾਇਆ ਆਪਣਾ ਜਨਮ ਦਿਨ, ਬਰਥਡੇ ਸੈਲੀਬ੍ਰੇਸ਼ਨ ਦਾ ਵੀਡੀਓ ਕੀਤਾ ਸ਼ੇਅਰ

written by Shaminder | December 15, 2020

ਕਰਤਾਰ ਚੀਮਾ ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ । ਉਨ੍ਹਾਂ ਨੇ ਆਪਣੇ ਬਰਥਡੇ ਸੈਲੀਬ੍ਰੇਸ਼ਨ ਦਾ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਸਟੋਰੀ ‘ਚ ਸ਼ੇਅਰ ਕੀਤਾ ਹੈ । ਜਿਸ ‘ਚ ਉਹ ਆਪਣੀ ਟੀਮ ਦੇ ਨਾਲ ਆਪਣਾ ਜਨਮ ਦਿਨ ਮਨਾਉਂਦੇ ਹੋਏ ਵਿਖਾਈ ਦੇ ਰਹੇ ਹਨ । ਕਰਤਾਰ ਚੀਮਾ ਨੇ ਜੋ ਬਰਥਡੇ ਦਾ ਕੇਕ ਮੰਗਵਾਇਆ ਉਸ ‘ਤੇ ਵੀ ਉਨ੍ਹਾਂ ਨੇ ਕਿਸਨਾਂ ਦੇ ਸਮਰਥਨ ਦਾ ਸਲੋਗਨ ਲਿਖਵਾਇਆ  । Kartar cheema   ਕਰਤਾਰ ਚੀਮਾ ਦੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਕਰਤਾਰ ਚੀਮਾ ਜੋ ਕੇ ਕਿਸਾਨ ਪਰਿਵਾਰ ਨਾਲ ਸਬੰਧਤ ਰੱਖਦੇ ਹਨ। ਉਹਨਾਂ ਨੇ ਕਰੀਬ ਇਕ ਦਹਾਕਾ ਪਹਿਲਾਂ ਬਤੌਰ ਮਾਡਲ ਇਸ ਖੇਤਰ ’ਚ ਆਪਣੀ ਸ਼ੁਰੂਆਤ ਕੀਤੀ ਸੀ। ਪਰ ਜੇ ਪਰਿਵਾਰ ਦੀ ਗੱਲ ਕਰੀਏ ਤਾਂ ਉਹ ਕਰਤਾਰ ਨੂੰ ਪੁਲੀਸ ਅਫ਼ਸਰ ਦੇ ਰੂਪ ’ਚ ਦੇਖਣਾ ਚਾਹੁੰਦਾ ਸੀ। ਹੋਰ ਵੇਖੋ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ‘ਤੇ ਅਦਾਕਾਰ ਕਰਤਾਰ ਚੀਮਾ ਤੇ ਕਈ ਹੋਰ ਕਲਾਕਾਰਾਂ ਨੇ ਦਿੱਤੀਆਂ ਵਧਾਈਆਂ kartar-cheema ਪਰ ਕਰਤਾਰ ਚੀਮਾ ਦਾ ਦਿਲ ਅਦਾਕਾਰੀ ‘ਚ ਲੱਗਿਆ ਹੋਇਆ ਸੀ।ਕਰਤਾਰ ਚੀਮਾ ਨੇ ਸ਼ਹੀਦ ਉਧਮ ਸਿੰਘ ਸਰਕਾਰੀ ਕਾਲਜ ਸੁਨਾਮ ਤੋਂ ਗ੍ਰੈਜੂਏਸ਼ਨ ਕਰਨ ਮਗਰੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥੀਏਟਰ ਐਂਡ ਟੈਲੀਵਿਜ਼ਨ ਦੀ ਮਾਸਟਰ ਡਿਗਰੀ ਹਾਸਲ ਕੀਤੀ। ਉਹਨਾਂ ਨੇ ਆਪਣੇ ਅਭਿਨੈ ਦੇ ਸਫ਼ਰ ਦੀ ਸ਼ੁਰੂਆਤ ਮਾਡਲ ਵਜੋਂ ਗੀਤ ‘ਇਕ ਧਿਰ ਛੱਡਣੀ ਪਊ..’ ਤੋਂ ਕੀਤਾ ਸੀ। ਇਸ ਤੋਂ ਬਾਅਦ ਉਹਨਾਂ ਨੇ ਪਿੱਛੇ ਮੁੜੇ ਕਰਦੇ ਨਹੀਂ ਦੇਖਿਆ ਤੇ ਅਪਣੀ ਕਾਮਯਾਬੀ ਦੀਆਂ ਪੌੜੀਆਂ ਚੜਦੇ ਰਹੇ। kartar-cheema ਕਰਤਾਰ ਚੀਮਾ ਜੋ ਕੇ ‘ਬੇਬੇ ਕਹਿੰਦੀ ਘਰ ਬਹਿਕੇ ਕੱਢ ਚਾਦਰਾਂ’, ‘ਯਾਰੀ ਜੱਟਾਂ ਦੇ ਮੁੰਡੇ ਨਾਲ ਲਾ ਲੈ’ ਤੇ ਕਈ ਸੈਂਕੜੇ ਸੰਗੀਤਕ ਵੀਡੀਓਜ਼ ਕੰਮ ਕਰ ਚੁੱਕੇ ਹਨ। ਕਰਤਾਰ ਚੀਮਾ ਜੋ ਕੇ ਜਤਿੰਦਰ ਮੌਹਰ ਦੀਆਂ ਫ਼ਿਲਮਾਂ ‘ਮਿੱਟੀ’,‘ਸਿਕੰਦਰ’ ਅਤੇ ਬਾਲੀਵੁੱਡ ਨਿਰਦੇਸ਼ਕ ਮਾਹੇਸ਼ ਭੱਟ ਦੀ ਸਰਪ੍ਰਸਤੀ ਵਾਲੀ ਫ਼ਿਲਮ ‘ਦੁਸ਼ਮਣ’ ਸਮੇਤ ਕਈ ਫ਼ਿਲਮਾਂ ਜਿਵੇਂ ਹਸ਼ਰ, ਕਬੱਡੀ ਇੱਕ ਮਹੁੱਬਤ ਤੇ ਮਿੱਟੀ ਨਾਲ ਫ਼ਰੋਲ ਜੋਗੀਆ ਰਾਹੀਂ ਵੱਖੋ ਵੱਖ ਰੂਪ ’ਚ ਅਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਹਨ।  

0 Comments
0

You may also like