Shehzada: ਕਾਰਤਿਕ ਆਰੀਅਨ ਤੇ ਕ੍ਰਿਤੀ ਸੈਨਨ ਨੇ ਵੈਲਨਟਾਈਨ ਡੇ 'ਤੇ ਫੈਨਜ਼ ਨੂੰ ਦਿੱਤਾ ਤੋਹਫਾ, 'ਸ਼ਹਿਜ਼ਾਦਾ' ਦੀ ਇੱਕ ਟਿਕਟ 'ਤੇ ਇੱਕ ਹੋਰ ਟਿਕਟ ਮਿਲੇਗੀ ਫ੍ਰੀ
Karthik Aaryan Film Shehzada: ਬਾਲੀਵੁੱਡ ਦੇ ਸ਼ਹਿਜ਼ਾਦੇ ਯਾਨੀ ਕਾਰਤਿਕ ਆਰੀਅਨ ਜਲਦ ਹੀ ਆਪਣੀ ਨਵੀਂ ਫ਼ਿਲਮ 'ਸ਼ਹਿਜ਼ਾਦਾ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਇਸ ਫ਼ਿਲਮ ਵਿੱਚ ਕਾਰਤਿਕ ਦੇ ਨਾਲ ਅਦਾਕਾਰਾ ਕ੍ਰਿਤੀ ਸੈਨਨ ਵੀ ਨਜ਼ਰ ਆਵੇਗੀ। ਅੱਜ ਵੈਲਨਟਾਈਨ ਡੇ ਦੇ ਖ਼ਾਸ ਮੌਕੇ 'ਤੇ ਕਾਰਤਿਕ ਨੇ ਆਪਣ ਫੈਨਜ਼ ਨੂੰ ਖ਼ਾਸ ਤੋਹਫਾ ਦਿੱਤਾ ਹੈ।
image source: Instagram
ਇੱਕ ਪਾਸੇ ਸ਼ਾਹਰੁਖ ਖਾਨ ਦੀ 'ਪਠਾਨ' ਅਜੇ ਵੀ ਬਾਕਸ ਆਫਿਸ 'ਤੇ ਰਾਜ ਕਰ ਰਹੀ ਹੈ। ਦੂਜੇ ਪਾਸੇ ਕਾਰਤਿਕ ਆਰੀਅਨ ਅਤੇ ਕ੍ਰਿਤੀ ਸੈਨਨ ਨਾਲ 'ਸ਼ਹਿਜ਼ਾਦਾ' ਦੇ ਨਿਰਮਾਤਾਵਾਂ ਨੇ ਸ਼ਨੀਵਾਰ ਤੋਂ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਖਬਰਾਂ ਮੁਤਾਬਕ ਟਿਕਟ ਕਾਊਂਟਰ 'ਤੇ ਫ਼ਿਲਮ ਨੂੰ ਅਜੇ ਤੱਕ ਭਰਵਾਂ ਹੁੰਗਾਰਾ ਨਹੀਂ ਮਿਲ ਸਕਿਆ ਹੈ।
ਫ਼ਿਲਮ ਦੀ ਅਡਵਾਂਸ ਬੁਕਿੰਗ ਸ਼ੁਰੂ
PVR, INOX ਅਤੇ Cinepolis 'ਤੇ ਬੀਤੇ ਦੋ ਦਿਨਾਂ ਵਿੱਚ ਮਹਿਜ਼ 2,300 ਟਿਕਟਾਂ ਹੀ ਵਿਕੀਆਂ। ਫ਼ਿਲਮ ਦੀ ਅਡਵਾਂਸ ਬੁਕਿੰਗ ਦਾ ਰੁਝਾਨ 'ਪਠਾਨ' ਦੇ ਨਾਲ-ਨਾਲ ਆਉਣ ਵਾਲੀ ਮਾਰਵਲ ਸਿਨੇਮੈਟਿਕ ਯੂਨੀਵਰਸ ਦੇ ਐਂਟੀ-ਮੈਨ ਅਤੇ ਦਿ ਵੇਸਪ ਤੋਂ ਪ੍ਰਭਾਵਿਤ ਜਾਪਦਾ ਹੈ।
ਇਸ ਸਭ ਦੇ ਵਿਚਾਲੇ ਇਸ ਫ਼ਿਲਮ ਦੇ ਲੀਡ ਹੀਰੋ ਕਾਰਤਿਕ ਆਰੀਅਨ ਨੇ ਵੈਲੇਨਟਾਈਨ ਦੇ ਮੌਕੇ 'ਤੇ ਆਪਣੇ ਫੈਨਜ਼ ਨੂੰ ਸਰਪ੍ਰਾਈਜ਼ ਦਿੱਤਾ ਹੈ ਅਤੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਸ਼ਾਇਦ ਇਹ ਮੇਕਰਸ ਦਾ ਤਰੀਕਾ ਹੈ ਕਿ ਕਿਸ ਤਰ੍ਹਾਂ ਵੱਧ ਤੋਂ ਵੱਧ ਟਿਕਟਾਂ ਵੇਚੀਆਂ ਜਾਣ।
image source: Instagram
'ਸ਼ਹਿਜ਼ਾਦਾ' ਦੀ ਟਿਕਟ ਮੁਫ਼ਤ?
ਰੋਹਿਤ ਧਵਨ ਦੁਆਰਾ ਨਿਰਦੇਸ਼ਤ, ਸ਼ਹਿਜ਼ਾਦਾ 2020 ਦੀ ਤੇਲਗੂ ਫਿਲਮ ਅਲਾ ਵੈਕੁੰਥਪ੍ਰੇਮੁਲੋ ਦੀ ਹਿੰਦੀ ਰੀਮੇਕ ਹੈ ਜਿਸ ਵਿੱਚ ਅੱਲੂ ਅਰਜੁਨ ਅਭਿਨੀਤ ਹੈ। ਆਉਣ ਵਾਲੀ ਫ਼ਿਲਮ 'ਚ ਕਾਰਤਿਕ ਆਰੀਅਨ ਨੇ ਆਪਣੇ ਕਰੀਅਰ 'ਚ ਪਹਿਲੀ ਵਾਰ ਐਕਸ਼ਨ ਸੀਨ ਕੀਤੇ ਹਨ।
ਇਸ ਫ਼ਿਲਮ ਦੇ ਟੀਜ਼ਰ ਅਤੇ ਟ੍ਰੇਲਰ ਨੂੰ ਦੇਖਦੇ ਹੋਏ, ਐਡਵਾਂਸ ਬੁਕਿੰਗ ਦੀ ਸਥਿਤੀ ਉਮੀਦ ਮੁਤਾਬਕ ਪ੍ਰਭਾਵਸ਼ਾਲੀ ਨਹੀਂ ਹੈ। ਇਹ ਔਸਤ ਹੀ ਹੈ। ਹਾਲਾਂਕਿ, ਕਾਰਤਿਕ ਦੀ ਪਿਛਲੀ ਫ਼ਿਲਮ 'ਭੂਲ ਭੁਲਈਆ 2' ਦੇ ਮੁਕਾਬਲੇ ਇਹ ਕਾਫੀ ਫਿੱਕਾ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਫ਼ਿਲਮ ਲਗਭਗ 7 ਤੋਂ 7.5 ਕਰੋੜ ਰੁਪਏ ਤੋਂ ਸ਼ੁਰੂ ਹੋਵੇਗੀ। ਇਸ ਦੌਰਾਨ ਕਾਰਤਿਕ ਅਤੇ ਟੀਮ ਨੇ ਪ੍ਰਸ਼ੰਸਕਾਂ ਨੂੰ ਤੋਹਫਾ ਦਿੱਤਾ ਹੈ ਕਿ ਉਨ੍ਹਾਂ ਨੂੰ ਇੱਕ ਟਿਕਟ 'ਤੇ ਇੱਕ ਟਿਕਟ ਮੁਫ਼ਤ ਮਿਲੇਗੀ। ਕਾਰਤਿਕ ਨੇ ਇਸ ਬਾਰੇ ਇੰਸਟਾ 'ਤੇ ਪੋਸਟ ਵੀ ਕੀਤਾ ਹੈ, ਜਿਸ 'ਚ ਉਹ ਕ੍ਰਿਤੀ ਸੈਨਨ ਨਾਲ ਤਾਜ ਮਹਿਲ ਦੇ ਸਾਹਮਣੇ ਨਜ਼ਰ ਆ ਰਹੇ ਹਨ।
image source: Instagram
'ਭੂਲ ਭੁਲਈਆ 2' ਦੀ ਸ਼ਾਨਦਾਰ ਸਫਲਤਾ ਤੋਂ ਬਾਅਦ, ਕਾਰਤਿਕ ਆਰੀਅਨ ਹੁਣ ਕ੍ਰਿਤੀ ਸੈਨਨ ਦੇ ਨਾਲ 'ਸ਼ਹਿਜ਼ਾਦਾ' ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਵਾਪਸ ਆ ਰਹੇ ਹਨ। ਪ੍ਰਸ਼ੰਸਕਾਂ ਨਾਲ ਇਕ ਖੁਸ਼ਖਬਰੀ ਸਾਂਝੀ ਕਰਦੇ ਹੋਏ ਕਾਰਤਿਕ ਨੇ 11 ਫਰਵਰੀ ਨੂੰ ਟਵਿੱਟਰ 'ਤੇ ਐਲਾਨ ਕੀਤਾ ਕਿ 'ਸ਼ਹਿਜ਼ਾਦਾ' ਦੀ ਐਡਵਾਂਸ ਬੁਕਿੰਗ ਹੁਣ ਸ਼ੁਰੂ ਹੋ ਗਈ ਹੈ। ਇਸ ਲਈ ਉਹ ਆਪਣੇ ਫੈਨਜ਼ ਨੂੰ ਇੱਕ 'ਤੇ ਇੱਕ ਟਿਕਟ ਫ੍ਰੀ ਵੀ ਦੇ ਰਹੇ ਹਨ।
View this post on Instagram