
ਕਾਰਤਿਕ ਆਰੀਅਨ ਦੀ ਫਿਲਮ 'ਭੂਲ ਭੁਲਾਇਆ 2' ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲ ਰਿਹਾ ਹੈ। ਫਿਲਮ ਨੇ ਪਹਿਲੇ ਹਫਤੇ ਹੀ ਸ਼ਾਨਦਾਰ ਓਪਨਿੰਗ ਕੀਤੀ ਅਤੇ ਦੂਜੇ ਵੀਕੈਂਡ ਦੇ ਅੰਤ ਤੱਕ ਇਹ ਸੌ ਕਰੋੜ ਦੇ ਕਲੱਬ ਦੇ ਨੇੜੇ ਪਹੁੰਚ ਗਈ ਹੈ।

ਕਾਰਤਿਕ ਆਰੀਅਨ ਦੀ ਫਿਲਮ 'ਭੂਲ ਭੁਲਾਇਆ 2' ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲ ਰਿਹਾ ਹੈ। ਫਿਲਮ ਨੇ ਪਹਿਲੇ ਹਫਤੇ ਹੀ ਸ਼ਾਨਦਾਰ ਓਪਨਿੰਗ ਕੀਤੀ ਅਤੇ ਦੂਜੇ ਵੀਕੈਂਡ ਦੇ ਅੰਤ ਤੱਕ ਇਹ ਸੌ ਕਰੋੜ ਦੇ ਕਲੱਬ ਦੇ ਨੇੜੇ ਪਹੁੰਚ ਗਈ ਹੈ।
ਸ਼ੁਰੂਆਤੀ ਅੰਕੜਿਆਂ ਮੁਤਾਬਕ ਫਿਲਮ ਨੇ ਸੱਤਵੇਂ ਦਿਨ 92.35 ਕਰੋੜ ਦੀ ਕਮਾਈ ਕਰ ਲਈ ਹੈ ਪਰ ਅਦਾਕਾਰ ਕਾਰਤਿਕ ਆਰੀਅਨ ਇਸ ਨੂੰ ਹੋਰ ਵੀ ਕਾਮਯਾਬ ਬਣਾਉਣ ਲਈ ਅਜੇ ਵੀ ਸਖ਼ਤ ਮਿਹਨਤ ਕਰ ਰਹੇ ਹਨ ਅਤੇ ਫੈਨਜ਼ ਨੂੰ ਉਨ੍ਹਾਂ ਦੀ ਫਿਲਮ ਦੇਖਣ ਦੀ ਅਪੀਲ ਕਰ ਰਹੇ ਹਨ। ਹੁਣ ਇਸ ਸਿਲਸਿਲੇ 'ਚ ਉਹ ਮੁੰਬਈ ਦੇ ਪੁਣੇ ਪਹੁੰਚ ਗਏ ਜਿੱਥੇ ਉਨ੍ਹਾਂ ਨੇ ਸਕੂਲੀ ਬੱਚਿਆਂ ਨਾਲ ਖੂਬ ਮਸਤੀ ਕੀਤੀ।

ਕਾਰਤਿਕ ਜਿੱਥੇ ਆਪਣੀ ਫਿਲਮ ਭੂਲ ਭੁਲਈਆ ਦਾ ਪ੍ਰਸ਼ੰਸਕਾਂ ਦਰਮਿਆਨ ਪ੍ਰਮੋਸ਼ਨ ਕਰ ਰਹੇ ਹਨ, ਉੱਥੇ ਹੀ ਉਨ੍ਹਾਂ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਉਹ ਕਿਸੇ ਵੀ ਵੱਡੇ ਸੈਲੀਬ੍ਰਿਟੀ ਸਟਾਰ ਦੇ ਉਲਟ ਆਪਣੇ ਵਿਵਹਾਰ ਵਿੱਚ ਇੱਕ ਡਾਊਨ ਟੂ ਅਰਥ ਵਿਅਕਤੀ ਦੀ ਝਲਕ ਮਿਲ ਰਹੀ ਹੈ। ਪੁਣੇ 'ਚ ਪ੍ਰਮੋਸ਼ਨ ਦੀਆਂ ਤਸਵੀਰਾਂ ਅਤੇ ਵੀਡੀਓ 'ਚ ਕਾਰਤਿਕ ਨੂੰ ਬੱਚਿਆਂ 'ਚ ਕਾਫੀ ਖੁਸ਼ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਬੱਚੇ ਵੀ ਉਨ੍ਹਾਂ ਨੂੰ ਖੂਬ ਚੀਅਰ ਕਰ ਰਹੇ ਹਨ।
ਕਾਰਤਿਕ ਆਰੀਅਨ ਦੀਆਂ ਪਹਿਲੀਆਂ ਕਈ ਫਿਲਮਾਂ ਹਿੱਟ ਸਨ ਪਰ ਭੂਲ ਭੁਲਈਆ 2 ਨਾਲ ਉਹ ਸਟਾਰ ਬਣ ਗਏ ਹਨ। ਫਿਲਮ ਨੂੰ ਨਾ ਸਿਰਫ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲ ਰਿਹਾ ਹੈ, ਇਸ ਦੇ ਨਾਲ ਹੀ ਕਾਰਤਿਕ ਦੀ ਫੈਨ ਫਾਲੋਇੰਗ ਵੀ ਵਧੀ ਹੈ। ਕਾਰਤਿਕ ਨੇ ਫਿਲਮ 'ਚ ਰੂਹ ਬਾਬਾ ਬਣ ਕੇ ਕਾਫੀ ਤਾਰੀਫਾਂ ਹਾਸਲ ਕੀਤੀਆਂ ਹਨ ਪਰ ਹੁਣ ਉਹ ਆਪਣੇ ਫੈਨਜ਼ ਦੇ ਹੋਰ ਵੀ ਕਰੀਬ ਹੋ ਗਏ ਹਨ।

ਹੋਰ ਪੜ੍ਹੋ: ਜਲਦ ਹੀ ਦਰਸ਼ਕਾਂ ਦੇ ਰੁਬਰੂ ਹੋਵੇਗੀ ਫਿਲਮ ਭੂਲ ਭੁਲਾਇਆ 3 ਤੇ ਕਬੀਰ ਸਿੰਘ 2, ਪੜ੍ਹੋ ਪੂਰੀ ਖ਼ਬਰ
ਕਾਰਤਿਕ ਆਰੀਅਨ ਦੀ ਫਿਲਮ 'ਭੂਲ ਭੁਲਾਇਆ 2' ਪਿਛਲੇ ਹਫਤੇ 20 ਮਈ ਨੂੰ ਰਿਲੀਜ਼ ਹੋਈ ਸੀ। ਫਿਲਮ 'ਚ ਕਿਆਰਾ ਅਡਵਾਨੀ, ਤੱਬੂ, ਸੰਜੇ ਮਿਸ਼ਰਾ, ਅਸ਼ਵਨੀ ਕਾਲਸੇਕਰ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ 'ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਪੁਰਾਣੀ ਸਟਾਰ ਕਾਸਟ 'ਚੋਂ ਅਭਿਨੇਤਾ ਰਾਜਪਾਲ ਯਾਦਵ ਨੇ ਇੱਕ ਵਾਰ ਫਿਰ ਸਾਰਿਆਂ ਨੂੰ ਖੂਬ ਹਸਾਇਆ ਹੈ।
View this post on Instagram