ਭੂਲ ਭੂੂਲਈਆ 2 ਤੋਂ ਬਾਅਦ ਇਸ ਫ਼ਿਲਮ 'ਚ ਮੁੜ ਨਜ਼ਰ ਆਵੇਗੀ ਕਾਰਤਿਕ ਤੇ ਕਿਆਰਾ ਦੀ ਜੋੜੀ, ਪੜ੍ਹੋ ਪੂਰੀ ਖ਼ਬਰ

written by Pushp Raj | August 26, 2022

Film 'Satya Prem Ki Katha' release date announced: ਬਾਲੀਵੁੱਡ ਸੁਪਰਸਟਾਰ ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਦੀ ਜੋੜੀ ਨੇ ਇਸ ਸਾਲ ਦੀ ਦੂਜੀ ਸਭ ਤੋਂ ਵੱਡੀ ਹਿੱਟ ਹਿੰਦੀ ਫ਼ਿਲਮ ਭੂਲ ਭੂੂਲਈਆ 2 ਦਿੱਤੀ ਹੈ। ਇਸ ਫ਼ਿਲਮ 'ਚ ਕਾਰਤਿਕ ਤੇ ਕਿਆਰਾ ਦੀ ਜੋੜੀ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਇਸ ਦੌਰਾਨ ਹੁਣ ਇਨ੍ਹਾਂ ਦੋਵਾਂ ਅਦਾਕਾਰਾਂ ਦੇ ਫੈਨਜ਼ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਹੁਣ ਕਾਰਤਿਕ ਤੇ ਕਿਆਰਾ ਦੀ ਜੋੜੀ ਇੱਕ ਵਾਰ ਫਿਰ ਫ਼ਿਲਮ ਸਤਿਆ ਪ੍ਰੇਮ ਕੀ ਕਥਾ ਵਿੱਚ ਨਜ਼ਰ ਆਵੇਗੀ।

Kartik Aaryan and Kiara Advani's film 'gets new title — 'Satyaprem Ki Katha'  Image Source: Twitter

ਹੁਣ ਵੱਡੀ ਖ਼ਬਰ ਇਹ ਸਾਹਮਣੇ ਆ ਰਹੀ ਹੈ ਕਿ ਕਾਰਤਿਕ ਤੇ ਕਿਆਰਾ ਦੀ ਅਗਲੀ ਫ਼ਿਲਮ ਸੱਤਿਆ ਪ੍ਰੇਮ ਕੀ ਕਥਾ ਦੀ ਰਿਲੀਜ਼ ਡੇਟ ਦਾ ਐਲਾਨ ਹੋ ਗਿਆ ਹੈ। ਜਿਸ ਦੇ ਤਹਿਤ ਇਹ ਦੋਵੇਂ ਸਿਤਾਰੇ ਇੱਕ ਵਾਰ ਫਿਰ ਵੱਡੇ ਪਰਦੇ 'ਤੇ ਧਮਾਲ ਪਾਉਂਦੇ ਨਜ਼ਰ ਆਉਣਗੇ।

Image Source: Twitter

ਕਦੋਂ ਰਿਲੀਜ਼ ਹੋਵੇਗੀ ਫ਼ਿਲਮ 'ਸੱਤਿਆ ਪ੍ਰੇਮ ਕੀ ਕਥਾ'
ਸੱਤਿਆ ਪ੍ਰੇਮ ਕੀ ਕਥਾ ਇੱਕ ਪ੍ਰੇਮ ਕਹਾਣੀ ਉੱਤੇ ਅਧਾਰਿਤ ਫ਼ਿਲਮ ਹੈ। ਇਸ ਵਿੱਚ ਮੁੜ ਇੱਕ ਵਾਰ ਫਿਰ ਕਿਆਰਾ ਅਡਵਾਨੀ ਤੇ ਕਾਰਤਿਕ ਆਰੀਅਨ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਭੁੱਲ ਭੁਲਾਈਆ 2 ਇੱਕ ਹੌਰਰ ਕਾਮੇਡੀ ਹੋਣ ਦੇ ਬਾਵਜੂਦ, ਇਨ੍ਹਾਂ ਦੋਹਾਂ ਸੁਪਰਸਟਾਰਾਂ ਵਿੱਚ ਜ਼ਬਰਦਸਤ ਆਨ-ਸਕਰੀਨ ਕੈਮਿਸਟਰੀ ਸੀ।

ਅਜਿਹੇ 'ਚ ਸੱਚੇ ਪਿਆਰ ਦੀ ਕਹਾਣੀ 'ਤੇ ਅਧਾਰਿਤ ਫ਼ਿਲਮ 'ਸੱਤਿਆ ਪ੍ਰੇਮ ਕੀ ਕਥਾ' ਰਾਹੀਂ ਕਿਆਰਾ ਅਤੇ ਕਾਰਤਿਕ ਪ੍ਰਸ਼ੰਸਕਾਂ ਦਾ ਦਿਲ ਜਿੱਤਦੇ ਨਜ਼ਰ ਆ ਸਕਦੇ ਹਨ। ਹਾਲ ਹੀ 'ਚ ਮਸ਼ਹੂਰ ਫਿਲਮ ਆਲੋਚਕ ਤਰਨ ਆਦਰਸ਼ ਨੇ ਕਾਰਤਿਕ ਅਤੇ ਕਿਆਰਾ ਦੀ ਆਉਣ ਵਾਲੀ ਫ਼ਿਲਮ'ਸੱਤਿਆ ਪ੍ਰੇਮ ਕੀ ਕਥਾ' ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ।

Kartik Aaryan, Kiara Advani to recite 'Satya Prem Ki Katha' in 2023; release date announced Image Source: Twitter

ਹੋਰ ਪੜ੍ਹੋ: ਨਵਜੰਮੇ ਬੱਚੇ ਨੂੰ ਗੋਦ 'ਚ ਲੈ ਘਰ ਪਹੁੰਚੇ ਆਨੰਦ ਅਹੂਜਾ ਤੇ ਸੋਨਮ ਕਪੂਰ, ਵੇਖੋ ਵੀਡੀਓ

ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਸੱਤਿਆ ਪ੍ਰੇਮ ਕੀ ਕਥਾ ਦੀ ਰਿਲੀਜ਼ ਡੇਟ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਤਰਨ ਨੇ ਦੱਸਿਆ ਹੈ ਕਿ ਨਿਰਦੇਸ਼ਕ ਸਮੀਰ ਵਿਦਵੰਸ਼ ਦੁਆਰਾ ਨਿਰਦੇਸ਼ਿਤ ਕੀਤੀ ਜਾ ਰਹੀ ਸੱਤਿਆ ਪ੍ਰੇਮ ਕੀ ਕਥਾ ਅਗਲੇ ਸਾਲ 29 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਇਸ ਫ਼ਿਲਮਦੇ ਨਿਰਮਾਤਾ ਮਸ਼ਹੂਰ ਫਿਲਮਕਾਰ ਸਾਜਿਦ ਨਾਡਿਆਡਵਾਲਾ ਹਨ।

 

View this post on Instagram

 

A post shared by Taran Adarsh (@taranadarsh)

You may also like