ਕੀ ਸੋਨੂੰ ਵੀ ਕਰਨਾ ਚਾਹੁੰਦੇ ਨੇ ਸਾਰਾ ਅਲੀ ਖਾਨ ਨੂੰ ਡੇਟ, ਜਾਣੋ ਕਾਰਤਿਕ ਦਾ ਜਵਾਬ

written by Lajwinder kaur | November 20, 2018

ਕੀ ਸੋਨੂੰ ਵੀ ਕਰਨਾ ਚਾਹੁੰਦੇ ਨੇ ਸਾਰਾ ਅਲੀ ਖਾਨ ਨੂੰ ਡੇਟ, ਜਾਣੋ ਕਾਰਤਿਕ ਦਾ ਜਵਾਬ: ਸਾਰਾ ਅਲੀ ਖਾਨ ਜੋ ਕੇ ਬਾਲੀਵੁੱਡ 'ਚ 'ਕੇਦਾਰਨਾਥ' ਫ਼ਿਲਮ ਨਾਲ ਆਪਣਾ ਡੈਬਿਊ ਕਰਨ ਜਾ ਰਹੀ ਹੈ ਜਿਸ ਕਰਕੇ ਉਹ ਚਰਚਾ ਚ ਛਾਈ ਹੋਈ ਹੈ ਤੇ ਕੁੱਝ ਦਿਨ ਪਹਿਲਾਂ ਹੀ ਉਹ ਕਰਨ ਜੌਹਰ ਦੇ ਪ੍ਰਸਿੱਧ ਸ਼ੋਅ ‘ਕੌਫੀ ਵਿਦ ਕਰਨ’ 'ਚ ਗਈ ਸੀ , ਜਿਸ ‘ਚ ਸਾਰਾ ਅਲੀ ਖਾਨ ਨੇ ਆਪਣੇ ਦਿਲ ਦੀਆਂ ਗੱਲਾਂ ਕੀਤੀਆਂ ਸੀ। ਸ਼ੋਅ ਚ ਜਦੋਂ ਕਰਨ ਨੇ ਸਾਰਾ ਤੋਂ ਪੁੱਛਿਆ ਕਿ ਉਹ ਬਾਲੀਵੁੱਡ ਵਿੱਚ ਕਿਸ ਨੂੰ ਡੇਟ ਕਰਨਾ ਚਾਹੁੰਦੀ ਹੈ ਤਾਂ ਉਹਨਾਂ ਦਾ ਜਵਾਬ ਸੀ ਕਿ , ਐਕਟਰ ਕਾਰਤਿਕ ਆਰੀਅਨ ਨੂੰ ਡੇਟ ਕਰਨਾ ਚਾਹੁੰਦੀ ਹੈ ।kartik aaryan date sara ali khan ‘ਸੋਨੂੰ ਕੀ ਟੀਟੂ ਦੀ ਸਵੀਟੀ’ ਵਰਗੀ ਹਿੱਟ ਫ਼ਿਲਮ ਦੇ ਹੀਰੋ ਕਾਰਤਿਕ ਆਰੀਅਨ ਨੂੰ ਜਦੋ ਇਹ ਗੱਲ ਪਤਾ ਚੱਲੀ ਤਾਂ ਉਨ੍ਹਾਂ ਦੇ ਚਿਹਰੇ ਤੇ ਮੁਸਕਰਾਹਟ ਛਾ ਗਈ। 'ਲਕਸ ਗੋਲਡਨ ਰੋਜ ਅਵਾਰਡਸ 2018' ਤੇ ਜਦੋ ਮੀਡੀਆ ਵਾਲਿਆਂ ਨੇ ਕਾਰਤਿਕ ਆਰੀਅਨ ਤੋਂ ਸਾਰਾ ਦੀ ਡੇਟਾ ਵਾਲੀ ਗੱਲ ਪੁੱਛੀ ਤਾਂ ਉਹਨਾਂ ਨੇ ਸ਼ਰਮਾਉਂਦੇ ਹੋਏ ਕੌਫੀ ਤੇ ਜਾਣ ਦੀ ਗੱਲ ਆਖੀ।

 

View this post on Instagram

 

Will you date to me lol....#kartikaaryan * * * Follow for more updates @the_blur_house

A post shared by THE BLUR HOUSE (@the_blur_house) on Nov 19, 2018 at 8:04am PST

ਕਰਨ ਜੌਹਰ ਦੇ ਪ੍ਰਸਿੱਧ ਸ਼ੋਅ ‘ਕੌਫੀ ਵਿਦ ਕਰਨ ’ ਚ ਸਾਰਾ ਅਲੀ ਖਾਨ ਆਪਣੇ ਪਿਤਾ ਸੈਫ ਅਲੀ ਖਾਨ ਨਾਲ ਪਹੁੰਚੀ ਸੀ। ਸਾਰਾ ਨੇ ਕਰਨ ਜੌਹਰ ਦੇ ਸ਼ੋਅ 'ਚ ਕਿਹਾ ਕਿ ਉਹ ਰਣਬੀਰ ਕਪੂਰ ਨਾਲ ਵਿਆਹ ਕਰਨਾ ਚਾਹੁੰਦੀ ਹੈ ਤੇ ਐਕਟਰ ਕਾਰਤਿਕ ਆਰੀਅਨ ਨੂੰ ਡੇਟ ਕਰਨਾ ਚਾਹੁੰਦੀ ਹੈ ।

kartik aaryan date sara ali khanਦੱਸ ਦੇਈਏ ਕਿ ਫਿਲਮ ‘ਕੇਦਾਰਨਾਥ’ ਦਾ ਟ੍ਰੈਲਰ ਲਾਂਚ ਹੋ ਚੁੱਕਾ ਹੈ ਤੇ ਫ਼ਿਲਮ ਦੇ ਟ੍ਰੇਲਰ ਨੂੰ ਦੇਖਣ ਤੋਂ ਬਾਅਦ ਸਾਰਾ ਅਲੀ ਖਾਨ ਦੀਆਂ ਖੂਬ ਤਾਰੀਫਾਂ ਵੀ ਹੋ ਰਹੀਆਂ ਹਨ। ‘ਕੇਦਾਰਨਾਥ’ 7 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। ਕੇਦਾਰਨਾਥ ਫ਼ਿਲਮ ਇੱਕ ਪ੍ਰੇਮ ਕਹਾਣੀ ਹੈ ਇਸ ਲਈ ਫਿਲਮ ‘ਚ ਸਾਰਾ ਤੇ ਸੁਸ਼ਾਂਤ ਰੋਮਾਂਸ ਕਰਦੇ ਨਜ਼ਰ ਆਉਣਗੇ।

You may also like