‘ਲਵ ਆਜ ਕੱਲ੍ਹ’ ਦਾ ਪੋਸਟਰ ਆਇਆ ਸਾਹਮਣੇ, ਕਾਰਤਿਕ ਤੇ ਸਾਰਾ ਇੱਕ-ਦੂਜੇ ਦੇ ਪਿਆਰ ‘ਚ ਡੁੱਬੇ ਹੋਏ ਆ ਰਹੇ ਨੇ ਨਜ਼ਰ

written by Lajwinder kaur | January 16, 2020

‘ਲਵ ਆਜ ਕੱਲ੍ਹ’ ਦਾ ਨਵਾਂ ਆਫ਼ੀਸ਼ੀਅਲ ਪੋਸਟਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਪੋਸਟਰ ਖੂਬ ਟਰੈਂਡ ਕਰ ਰਿਹਾ ਹੈ। ਫ਼ਿਲਮ ਦੇ ਨਾਇਕ ਕਾਰਤਿਕ ਆਰੀਅਨ ਨੇ ਆਪਣੇ ਇੰਸਟਾਗ੍ਰਾਮ ਉੱਤੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਵਹਾਂ ਹੈਂ ਨਹੀਂ ਜਹਾਂ ਲੇਟੇ ਹੈਂ....ਕਹੀਂ ਉੜ ਰਹੇ ਹੈਂ Veer ਔਰ Zoe...’

ਹੋਰ ਵੇਖੋ:ਨਿੰਜਾ ਲੈ ਰਹੇ ਨੇ ਹਸੀਨ ਵਾਦੀਆਂ 'ਚ ਛੁੱਟੀਆਂ ਦਾ ਲੁਤਫ਼, ਦੋਸਤਾਂ ਦੇ ਨਾਲ ਕੁਝ ਇਸ ਤਰ੍ਹਾਂ ਕਰ ਰਹੇ ਨੇ ਮਸਤੀ ਪੋਸਟਰ ਬਹੁਤ ਹੀ ਖ਼ੂਬਸੂਰਤ ਹੈ ਜਿਸ ‘ਚ ਕਾਰਤਿਕ ਆਰੀਅਨ ਸੁੱਤੇ ਹੋਏ ਦਿਖਾਈ ਦੇ ਰਹੇ ਨੇ ਤੇ ਸਾਰਾ ਉਨ੍ਹਾਂ ਦੀ ਪਿੱਠ ਉੱਤੇ ਬੈਠੀ ਕੁਝ ਸੋਚਾਂ ‘ਚ ਗੁਆਚੀ ਹੋਈ ਹੈ। ਪੋਸਟਰ ਦੇ ਨਾਲ ਦੋਵਾਂ ਦੇ ਕਿਰਦਾਰ ਦਾ ਵੀ ਖੁਲਾਸਾ ਕਰ ਦਿੱਤਾ ਗਿਆ ਹੈ। ਕਾਰਤਿਕ ਆਰੀਅਨ ਜੋ ਕਿ ਵੀਰ ਦੇ ਕਿਰਦਾਰ ‘ਚ ਅਤੇ ਸਾਰਾ ਅਲੀ ਖ਼ਾਨ ‘ਜੋ’ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਦੱਸ ਦਈਏ ਇਹ ਫ਼ਿਲਮ ਸੈਫ ਅਲੀ ਖ਼ਾਨ ਤੇ ਦੀਪਿਕਾ ਪਾਦੁਕੋਣ ਦੀ ਸਾਲ 2009 ‘ਚ ਆਈ ਫ਼ਿਲਮ ‘ਲਵ ਆਜ ਕੱਲ’ ਦਾ ਸਿਕਵਲ ਹੈ। ਇਸ ਫ਼ਿਲਮ ਨੂੰ ਇਮਤਿਆਜ਼ ਅਲੀ ਵੱਲੋਂ ਹੀ ਡਾਇਰੈਕਟ ਕੀਤਾ ਗਿਆ ਹੈ। ਇਹ ਫ਼ਿਲਮ 14 ਫਰਵਰੀ ਨੂੰ ਰਿਲੀਜ਼ ਹੋ ਜਾਵੇਗੀ।

0 Comments
0

You may also like