ਕਾਰਤਿਕ ਆਰੀਅਨ ਨੂੰ ਮਿਲਣ ਦੀ ਖੁਸ਼ੀ 'ਚ ਸਟੇਜ 'ਤੇ ਡਿੱਗੀ ਮਹਿਲਾ ਫੈਨ, ਕਾਰਤਿਕ ਨੇ ਇਸ ਤਰ੍ਹਾਂ ਕੀਤੀ ਮਦਦ

written by Lajwinder kaur | September 19, 2022

Kartik Aaryan's Viral Video: ਬਾਲੀਵੁੱਡ ਐਕਟਰ ਕਾਰਤਿਕ ਆਰੀਅਨ ਆਪਣੇ ਪ੍ਰਸ਼ੰਸਕਾਂ ਦੀ ਕਿੰਨੀ ਇੱਜ਼ਤ ਕਰਦੇ ਹਨ, ਇਸ ਗੱਲ ਤੋਂ ਹਰ ਕਈ  ਚੰਗੀ ਤਰ੍ਹਾਂ  ਜਾਣੂ ਹੈ। ਜਿਸ ਕਰਕੇ ਜਦੋਂ ਵੀ ਕਾਰਤਿਕ ਆਪਣੇ ਕਿਸੇ ਫੈਨ ਨਾਲ ਮਿਲਦੇ ਨੇ ਤਾਂ ਉਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਜਾਂਦੀ ਹੈ। ਕਾਰਤਿਕ ਆਰੀਅਨ ਆਪਣੇ ਪ੍ਰਸ਼ੰਸਕਾਂ ਨੂੰ ਬਹੁਤ ਸ਼ਿਸ਼ਟਾਚਾਰ ਨਾਲ ਮਿਲਦਾ ਹੈ। ਬੀਤੇ ਦਿਨੀਂ ਉਹ ਕਿਸੇ ਪ੍ਰੋਗਰਾਮ ਚ ਪਹੁੰਚੇ ਸਨ, ਜਿਸ ਕਰਕੇ ਏਅਰਪੋਰਟ ਤੋਂ ਲੈ ਕੇ ਪ੍ਰੋਗਰਾਮ ਤੱਕ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ।

ਹੋਰ ਪੜ੍ਹੋ : ਯੁਵਰਾਜ ਸਿੰਘ ਨੇ ਆਪਣੇ ਬੇਟੇ ਨਾਲ ਦੇਖਿਆ ਇਹ ਖ਼ਾਸ ਮੈਚ, 15 ਸਾਲ ਪੁਰਾਣੀ ਯਾਦ ਨੂੰ ਕੀਤਾ ਤਾਜ਼ਾ

image source instagram

ਉਹ ਹਾਲ ਹੀ ‘ਚ ਜੋਧਪੁਰ ਵਿੱਚ ਇੱਕ ਯੁਵਾ ਸੰਮੇਲਨ ਵਿੱਚ ਨਜ਼ਰ ਆਏ। ਜਿੱਥੋਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਾਰਤਿਕ ਆਰੀਅਨ ਨੂੰ ਮਿਲਣ ਦੀ ਖੁਸ਼ੀ 'ਚ ਉਨ੍ਹਾਂ ਦੀ ਇੱਕ ਪ੍ਰਸ਼ੰਸਕ ਸਟੇਜ ਵੱਲ ਦੌੜਦੀ ਹੈ ਪਰ ਉੱਥੇ ਜਾਣ ਤੋਂ ਬਾਅਦ ਕੁਝ ਅਜਿਹਾ ਹੁੰਦਾ ਹੈ ਕਿ ਕਾਰਤਿਕ ਨੂੰ ਉਸ ਮਹਿਲਾ ਫੈਨ ਨੂੰ ਸੰਭਾਲਣਾ ਪਿਆ।

kartik aryan's female fan fall video image source instagram

ਜੀ ਹਾਂ, ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਾਰਤਿਕ ਆਰੀਅਨ ਨੂੰ ਮਿਲਣ ਅਤੇ ਸੈਲਫੀ ਲੈਣ ਦੀ ਖੁਸ਼ੀ 'ਚ ਉਨ੍ਹਾਂ ਦੀ ਇੱਕ ਪ੍ਰਸ਼ੰਸਕ ਸਟੇਜ 'ਤੇ ਪਹੁੰਚਦੀ ਹੈ। ਜਿਵੇਂ ਹੀ ਉਹ ਸਟੇਜ 'ਤੇ ਪਹੁੰਚਦੀ ਹੈ, ਉਸ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਉਹ ਟੇਬਲ ਦੇ ਉੱਤੇ ਡਿੱਗ ਜਾਂਦੀ ਹੈ। ਜਿਸ ਤੋਂ ਬਾਅਦ ਕਾਰਤਿਕ ਆਰੀਅਨ ਉਸ ਨੂੰ ਆਪਣਾ ਹੱਥ ਦੇ ਕੇ ਉਠਾਉਂਦੇ ਹਨ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।

inside video of kartik image source instagram

ਇਸ ਵੀਡੀਓ ਨੂੰ ਦੇਖਦੇ ਹੋਏ ਇਕ ਪ੍ਰਸ਼ੰਸਕ ਨੇ ਕਮੈਂਟ ਕਰਦੇ ਹੋਏ ਕਿਹਾ ਕਿ- ‘ਕਯਾ ਬਾਤ ਹੈ, ਤੁਸੀਂ ਤਾਂ ਦਿਲ ਜਿੱਤ ਲਿਆ ਹੈ’, ਜਦਕਿ ਦੂਜੇ ਫੈਨ ਨੇ ਕਮੈਂਟ ਕਰਦੇ ਹੋਏ ਕਿਹਾ ਕਿ ‘ਤੁਸੀਂ ਇੱਕ ਸੱਜਣ ਹੋ’। ਇਸ ਤਰ੍ਹਾਂ ਪ੍ਰਸ਼ੰਸਕ ਕਮੈਂਟ ਕਰਕੇ ਕਾਰਤਿਕ ਦੀ ਖੂਬ ਤਾਰੀਫ ਕਰ ਰਹੇ ਹਨ। ਜੇ ਗੱਲ ਕਰੀਏ ਕਾਰਤਿਕ ਦੇ ਵਰਕ ਫਰੰਟ ਦੀ ਤਾਂ ਉਹ ਇਨ੍ਹੀਂ ਦਿਨੀਂ ਸਭ ਤੋਂ ਮਸ਼ਹੂਰ ਫਿਲਮ ਆਸ਼ਿਕੀ 3 ਲਈ ਲਾਈਮਲਾਈਟ ਵਿੱਚ ਹਨ। ਫਿਲਮ 'ਤੇ ਕੰਮ ਸ਼ੁਰੂ ਹੋ ਗਿਆ ਹੈ।

 

 

View this post on Instagram

 

A post shared by Voompla (@voompla)

You may also like