ਕਰਵਾ ਚੌਥ ਦੇ ਮੌਕੇ ਸ਼ਰਧਾ ਆਰਿਆ ਨੇ ਰਚਾਈ ਪਤੀ ਦੇ ਨਾਮ ਦੀ ਮਹਿੰਦੀ, ਵੀਡੀਓ ਹੋ ਰਿਹਾ ਵਾਇਰਲ

written by Shaminder | October 13, 2022 11:11am

ਅੱਜ ਕਰਵਾ ਚੌਥ (Karva Chauth 2022) ਦੀ ਦੇਸ਼ ਭਰ ‘ਚ ਰੌਣਕ ਹੇ । ਇਸ ਮੌਕੇ ‘ਤੇ ਸੁਹਾਗਣਾਂ ਨੇ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਵਰਤ ਰੱਖਿਆ ਹੈ । ਇਸ ਦਿਨ ਔਰਤਾਂ ਸੋਲਾਂ ਸ਼ਿੰਗਾਰ ਕਰਦੀਆਂ ਹਨ । ਸੋਲਾਂ ਸ਼ਿੰਗਾਰ ‘ਚ ਮਹਿੰਦੀ ਵੀ ਸ਼ਾਮਿਲ ਹੈ ਅਤੇ ਔਰਤਾਂ ਆਪਣੇ ਸ਼ਿੰਗਾਰ ਦੀ ਸ਼ੁਰੂਆਤ ਮਹਿੰਦੀ ਦੇ ਨਾਲ ਹੀ ਕਰਦੀਆਂ ਨੇ । ਕਿਉਂਕਿ ਮਹਿੰਦੀ ਸ਼ਗਨਾਂ ਦਾ ਪ੍ਰਤੀਕ ਹੁੰਦੀ ਹੈ ।

Shraddha Arya looks splendid in punjabi suit

ਹੋਰ ਪੜ੍ਹੋ : ਬੀਚ ‘ਤੇ ਸਰਗੁਨ ਮਹਿਤਾ ਮਸਤੀ ਕਰਦੀ ਆਈ ਨਜ਼ਰ, ਵੀਡੀਓ ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਆਮ ਔਰਤਾਂ ਨੇ ਜਿੱਥੇ ਕਰਵਾ ਚੌਥ ਦੇ ਮੌਕੇ ‘ਤੇ ਹੱਥਾਂ ‘ਤੇ ਮਹਿੰਦੀ ਲਗਾਈ ਹੈ । ਉੱਥੇ ਹੀ ਸੈਲੀਬ੍ਰੇਟੀਜ਼ ਨੇ ਵੀ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਅੱਜ ਵਰਤ ਰੱਖਿਆ ਹੈ । ਅਦਾਕਾਰਾ ਸ਼ਰਧਾ ਆਰਿਆ (Shraddha Arya)  ਨੇ ਵੀ ਪਤੀ ਦੇ ਨਾਂਅ ਦੀ ਮਹਿੰਦੀ ਆਪਣੇ ਹੱਥਾਂ ‘ਤੇ ਲਗਵਾਈ । ਜਿਸਦਾ ਵੀਡੀਓ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

Shraddha-Arya-m Image Source : Instagram

ਹੋਰ ਪੜ੍ਹੋ : ਨਿੰਜਾ ਨੇ ਸਾਂਝੀ ਕੀਤੀ ਆਪਣੇ ਬਚਪਨ ਦੀ ਤਸਵੀਰ, ਕਿਹਾ ‘ਨਿੰਜਾ ਨਿੰਜਾ ਕਹਿੰਦੇ ਆ ਮੁੰਡੇ ਨੂੰ’

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਨੇ ਆਪਣੇ ਹੱਥਾਂ ‘ਤੇ ਮਹਿੰਦੀ ਰਚਾਈ ਹੋਈ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਰਧਾ ਆਰਿਆ ਦੇ ਇਸ ਵੀਡੀਓ ‘ਚ ਨੁਸਰਤ ਫਤਿਹ ਅਲੀ ਖ਼ਾਨ ਦਾ ਗੀਤ ਚੱਲ ਰਿਹਾ ਹੈ । ਪ੍ਰਸ਼ੰਸਕਾਂ ਦੇ ਵੱਲੋਂ ਵੀ ਅਦਾਕਾਰਾ ਦੇ ਇਸ ਅੰਦਾਜ਼ ਨੂੰ ਪਸੰਦ ਕੀਤਾ ਜਾ ਰਿਹਾ ਹੈ ।

Shraddha Arya

ਦੱਸ ਦਈਏ ਕਿ ਸ਼ਰਧਾ ਆਰਿਆ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਹੈ । ਜਿਸ ਦੀਆਂ ਤਸਵੀਰਾਂ ਉਸ ਨੇ ਸ਼ੇਅਰ ਕੀਤੀਆਂ ਸਨ । ਅੱਜ ਕਰਵਾ ਚੌਥ ਨੂੰ ਲੈ ਕੇ ਵੀ ਅਦਾਕਾਰਾ ਕਾਫੀ ਉਤਸ਼ਾਹਿਤ ਹੈ ।

 

View this post on Instagram

 

A post shared by Shraddha Arya (@sarya12)

You may also like