ਕਰਵਾ ਚੌਥ 2022: ਵਿਆਹ ਤੋਂ ਬਾਅਦ ਪਹਿਲੀ ਵਾਰ ਮਨਾਉਣਗੀਆਂ ਇਹ ਅਭਿਨੇਤਰੀਆਂ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

written by Pushp Raj | October 12, 2022 12:56pm

Bollywood Actress First Karwa Chauth 2022: ਇਸ ਸਾਲ 13 ਅਕਤੂਬਰ ਨੂੰ ਮਹਿਲਾਵਾਂ ਕਰਵਾ ਚੌਥ ਦਾ ਵਰਤ ਕਰਨਗੀਆਂ। ਇਹ ਵਰਤ ਸੁਹਾਗਨ ਮਹਿਲਾਵਾਂ ਲਈ ਬੇਹੱਦ ਖ਼ਾਸ ਹੁੰਦਾ ਹੈ। ਕਰਵਾ ਚੌਥ ਦੇ ਵਰਤ ਨੂੰ ਲੈ ਕੇ ਬਾਲੀਵੁੱਡ ਵਿੱਚ ਕਾਫੀ ਕ੍ਰੇਜ਼ ਹੈ। ਆਓ ਜਾਣਦੇ ਹਾਂ ਕਿ ਇਸ ਵਾਰ ਕਿਹੜੀ ਅਭਿਨੇਤਰੀਆਂ ਆਪਣਾ ਪਹਿਲਾ ਕਰਵਾ ਚੌਥ ਮਨਾਏਗੀ।

Image Source : Instagram

ਕੈਟਰੀਨਾ ਕੈਫ
ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ ਬੀਤੇ ਸਾਲ ਦਸੰਬਰ ਮਹੀਨੇ ਵਿੱਚ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਨਾਲ ਵਿਆਹ ਕਰਵਾਇਆ ਹੈ। ਇਸ ਸਾਲ ਕੈਟਰੀਨਾ ਕੈਫ ਪੰਜਾਬੀ ਰੀਤੀ ਰਿਵਾਜਾਂ ਮੁਤਾਬਕ ਆਪਣਾ ਪਹਿਲਾ ਕਰਵਾ ਚੌਥ ਸੈਲੀਬ੍ਰੇਟ ਕਰੇਗੀ।

Image Source : Instagram

ਆਲੀਆ ਭੱਟ
ਆਲੀਆ ਭੱਟ ਅਤੇ ਰਣਬੀਰ ਕਪੂਰ ਇਸੇ ਸਾਲ ਬੁਆਏਫ੍ਰੈਂਡ-ਗਰਲਫਰੈਂਡ ਤੋਂ ਪਤੀ-ਪਤਨੀ ਬਣ ਗਏ ਹਨ। ਇਸ ਜੋੜੇ ਦਾ ਵਿਆਹ 14 ਅਪ੍ਰੈਲ 2022 ਨੂੰ ਬਹੁਤ ਧੂਮ-ਧਾਮ ਨਾਲ ਹੋਇਆ। ਇਸ ਆਲੀਆ ਦਾ ਪਹਿਲਾ ਕਰਵਾ ਚੌਥ ਵਰਤ ਹੋਵੇਗਾ ਜੋ ਉਹ ਰਣਬੀਰ ਕਪੂਰ ਲਈ ਰੱਖੇਗੀ। ਇਸ ਦੇ ਨਾਲ ਹੀ ਇਹ ਜੋੜਾ ਜਲਦ ਹੀ ਮਾਤਾ-ਪਿਤਾ ਬਨਣ ਵਾਲਾ ਹੈ।

Image Source : Instagram

ਮੌਨੀ ਰਾਏ
ਮਸ਼ਹੂਰ ਟੀਵੀ ਸ਼ੋਅ 'ਨਾਗਿਨ' ਫੇਮ ਅਦਾਕਾਰਾ ਮੌਨੀ ਰਾਏ ਨੇ ਵੀ ਇਸੇ ਸਾਲ 27 ਜਨਵਰੀ ਨੂੰ ਸੂਰਜ ਨੰਬਿਆਰ ਨਾਲ ਵਿਆਹ ਕੀਤਾ ਸੀ। ਅਭਿਨੇਤਰੀ ਨੇ ਬੰਗਾਲੀ ਅਤੇ ਸਾਊਥ ਇੰਡੀਅਨ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ ਸੀ। ਮੌਨੀ ਦੇ ਵਿਆਹ ਤੋਂ ਬਾਅਦ ਇਹ ਉਸ ਦਾ ਪਹਿਲਾ ਕਰਵਾ ਚੌਥ ਹੋਵੇਗਾ।

Image Source : Instagram

ਅੰਕਿਤਾ ਲੋਖੰਡੇ
14 ਦਸੰਬਰ, 2021 ਨੂੰ, ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਦਾ ਵਿਆਹ ਇੱਕ ਸ਼ਾਨਦਾਰ ਸਮਾਰੋਹ ਵਿੱਚ ਹੋਇਆ ਸੀ ਜੋ ਖੁਸ਼ੀ, ਪਿਆਰ ਅਤੇ ਮੁਸਕਰਾਹਟ ਨਾਲ ਭਰਿਆ ਹੋਇਆ ਸੀ। ਅੰਕਿਤਾ ਲੋਖੰਡੇ ਇਸ ਸਾਲ ਪਹਿਲੀ ਵਾਰ ਕਰਵਾ ਚੌਥ ਮਨਾਏਗੀ ਤੇ ਪਤੀ ਵਿੱਕੀ ਜੈਨ ਲਈ ਪਹਿਲੀ ਵਾਰ ਕਰਵਾ ਚੌਥ ਦਾ ਵਰਤ ਰੱਖੇਗੀ।

Image Source : Instagram

ਕਰਿਸ਼ਮਾ ਤੰਨਾ
ਅਦਾਕਾਰਾ ਕਰਿਸ਼ਮਾ ਤੰਨਾ ਨੇ ਇਸ ਸਾਲ 5 ਫਰਵਰੀ ਨੂੰ ਵਿਆਹ ਦੇ ਬੰਧਨ 'ਚ ਬੱਝੀ ਸੀ। ਕਰਿਸ਼ਮਾ ਤੰਨਾ ਅਤੇ ਵਰੁਣ ਬੰਗੇਰਾ ਨੇ ਮੁੰਬਈ ਵਿੱਚ ਸੱਤ ਫੇਰੇ ਲਏ। ਕਰਿਸ਼ਮਾ ਵਿਆਹ ਤੋਂ ਬਾਅਦ ਪਹਿਲੀ ਵਾਰ ਕਰਵਾ ਚੌਥ ਦਾ ਵਰਤ ਰੱਖੇਗੀ।

Image Source : Instagram

ਹੋਰ ਪੜ੍ਹੋ: ਸ਼ਾਹਰੁਖ ਖ਼ਾਨ ਨੇ ਅਮਿਤਾਭ ਬੱਚਨ ਦੇ ਜਨਮਦਿਨ 'ਤੇ ਸ਼ੇਅਰ ਕੀਤੀ ਖ਼ਾਸ ਵੀਡੀਓ, ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

ਕਿਉਂ ਮਨਾਇਆ ਜਾਂਦਾ ਹੈ ਕਰਵਾ ਚੌਥ
ਕਰਵਾ ਚੌਥ ਲੋਕਾਂ ਦੇ ਸਭ ਤੋਂ ਪਸੰਦੀਦਾ ਤਿਉਹਾਰਾਂ ਵਿੱਚੋਂ ਇੱਕ ਹੈ। ਇਹ ਵਰਤ ਵਿਆਹੁਤਾ ਜੋੜਿਆਂ ਦੇ ਰਿਸ਼ਤੇ ਦਾ ਸਨਮਾਨ ਕਰਦਾ ਹੈ। ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ, ਸਿਹਤ ਅਤੇ ਸੁਰੱਖਿਆ ਦੀ ਆਸ ਵਿੱਚ ਸਵੇਰ ਤੋਂ ਚੰਦਰਮਾ ਦੇ ਦਰਸ਼ਨ ਕਰਨ ਤੱਕ ਇਸ ਦਿਨ ਵਰਤ ਰੱਖਦੀਆਂ ਹਨ।

You may also like