ਕੈਟਰੀਨਾ ਕੈਫ ਨੇ ਮਨਾਇਆ ਸਹੁਰੇ ਘਰ ‘ਚ ਪਹਿਲੀ ਵਾਰ ਵੁਮੈਨਸ ਡੇ, ਤਸਵੀਰਾਂ ਵਾਇਰਲ

written by Shaminder | March 08, 2022

ਕੈਟਰੀਨਾ ਕੈਫ (Katrina Kaif) ਨੇ ਅੱਜ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੀ ਮਾਂ ਦੇ ਨਾਲ ਵੁਮੈਨਸ ਡੇ (Women's Day)  ਮਨਾਇਆ ।ਇਸ ਮੌਕੇ ਦੋਵਾਂ ਦੀ ਇੱਕ ਖੂਬਸੂਰਤ ਜਿਹੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ । ਇਸ ਤਸਵੀਰ ‘ਚ ਕੈਟਰੀਨਾ ਆਪਣੀ ਸੱਸ ਦੀ ਗੋਦ ‘ਚ ਬੈਠੀ ਹੋਈ ਦਿਖਾਈ ਦੇ ਰਹੀ ਹੈ । ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਇਸ ਸੱਸ ਨੂੰਹ ਦੀ ਜੋੜੀ ਨੂੰ ਪਸੰਦ ਕਰ ਰਿਹਾ ਹੈ । ਦੱਸ ਦਈਏ ਕਿ ਕੈਟਰੀਨਾ ਦੀ ਆਪਣੀ ਸੱਸ ਦੇ ਨਾਲ ਬਾਂਡਿੰਗ ਬਹੁਤ ਵਧੀਆ ਹੈ ਦੋਵੇਂ ਬਹੁਤ ਵਧੀਆ ਦੋਸਤ ਵਾਂਗ ਰਹਿੰਦੀਆਂ ਹਨ ।

ਹੋਰ ਪੜ੍ਹੋ : ਸਲਮਾਨ ਖ਼ਾਨ ਦੀ ਫ਼ਿਲਮ ‘ਟਾਈਗਰ-3’ ਦਾ ਟੀਜ਼ਰ ਜਾਰੀ, ਐਕਸ਼ਨ ਕਰਦੀ ਨਜ਼ਰ ਆਈ ਕੈਟਰੀਨਾ ਕੈਫ

ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਕੈਟਰੀਨਾ ‘ਤੇ ਉਸ ਦੀ ਸੱਸ ਖੂਬ ਪਿਆਰ ਲੁਟਾ ਰਹੀ ਹੈ । ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੀ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਹੈ । ਇਸ ਵਿਆਹ ‘ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ ।

Image Source: Instagram

ਦੋਵਾਂ ਨੇ ਇਸ ਵਿਆਹ ਨੂੰ ਕਾਫੀ ਨਿੱਜੀ ਰੱਖਿਆ ਸੀ ਪਰ ਇਸ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਸਨ । ਕੈਟਰੀਨਾ ਕੈਫ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਸਲਮਾਨ ਖਾਨ ਦੇ ਨਾਲ ਫ਼ਿਲਮ ‘ਟਾਈਗਰ-੩’ ‘ਚ ਜਲਦ ਹੀ ਨਜ਼ਰ ਆਏਗੀ । ਫ਼ਿਲਮ ਦਾ ਟੀਜ਼ਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ । ਜਿਸ ਨੂੰ ਕਿ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।ਕੈਟਰੀਨਾ ਕੈਫ ਦਾ ਵਿਆਹ ਪੰਜਾਬੀ ਪਰਿਵਾਰ ‘ਚ ਹੋਇਆ ਹੈ ਵਿਆਹ ਤੋਂ ਬਾਅਦ ਉਹ ਸਾਰੀਆਂ ਰਸਮਾਂ ਨਿਭਾਉਂਦੀ ਨਜ਼ਰ ਆਈ ਸੀ ।

 

View this post on Instagram

 

A post shared by Viral Bhayani (@viralbhayani)

You may also like