ਸਲਮਾਨ ਖ਼ਾਨ ਦੀ ਫ਼ਿਲਮ ‘ਟਾਈਗਰ-3’ ਦਾ ਟੀਜ਼ਰ ਜਾਰੀ, ਐਕਸ਼ਨ ਕਰਦੀ ਨਜ਼ਰ ਆਈ ਕੈਟਰੀਨਾ ਕੈਫ

Written by  Shaminder   |  March 06th 2022 06:29 AM  |  Updated: March 06th 2022 06:29 AM

ਸਲਮਾਨ ਖ਼ਾਨ ਦੀ ਫ਼ਿਲਮ ‘ਟਾਈਗਰ-3’ ਦਾ ਟੀਜ਼ਰ ਜਾਰੀ, ਐਕਸ਼ਨ ਕਰਦੀ ਨਜ਼ਰ ਆਈ ਕੈਟਰੀਨਾ ਕੈਫ

ਸਲਮਾਨ ਖ਼ਾਨ (Salman Khan) ਦੀ ਫ਼ਿਲਮ ‘ਟਾਈਗਰ-3’ (Tiger-3) ਦਾ ਟੀਜ਼ਰ ਜਾਰੀ ਹੋਇਆ ਹੈ । ਜਿਸ ‘ਚ ਸਲਮਾਨ ਖਾਨ ਅਤੇ ਕੈਟਰੀਨ ਕੈਫ ਦਾ ਐਕਸ਼ਨ ਭਰਿਆ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ । ਕੁਝ ਕੁ ਸਕਿੰਟ ਦੇ ਇਸ ਵੀਡੀਓ ‘ਚ ਕੈਟਰੀਨਾ ਕੈਫ ਪੰਚ ‘ਤੇ ਹੱਥ ਅਜ਼ਮਾਉਂਦੀ ਨਜ਼ਰ ਆ ਰਹੀ ਹੈ ਅਤੇ ਦੂਜੇ ਪਾਸੇ ਸਲਮਾਨ ਖਾਨ ਇਸ ਟੀਜ਼ਰ ‘ਚ ਸੁੱਤੇ ਹੋਏ ਦਿਖਾਈ ਦਿੰਦੇ ਹਨ । ਇਸ ਦੇ ਟੀਜ਼ਰ ਨੂੰ ਸਾਂਝਾ ਕਰਦੇ ਹੋਏ ਸਲਮਾਨ ਖਾਨ ਨੇ ਲਿਖਿਆ ਕਿ ‘'ਅਸੀਂ ਸਾਰੇ ਆਪਣਾ ਖਿਆਲ ਰੱਖਦੇ ਹਾਂ...ਟਾਈਗਰ 3,  ਈਦ  'ਤੇ ਆ ਰਿਹਾ ਹੈ, ਆਓ ਸਾਰੇ ਉੱਥੇ ਚਲਦੇ ਹਾਂ। ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ ਰਿਲੀਜ਼ ਹੋ ਰਹੀ ਹੈ। 21 ਅਪ੍ਰੈਲ 2023 ਨੂੰ ਤੁਹਾਡੀ ਨਜ਼ਦੀਕੀ ਵੱਡੀ ਸਕ੍ਰੀਨ 'ਤੇ ‘ਟਾਈਗਰ-3’ ਦਾ ਜਸ਼ਨ ਮਨਾਓ।'

katrina kaif and salman khan seen together

ਹੋਰ ਪੜ੍ਹੋ : ਐਮੀ ਵਿਰਕ ਨੇ ਆਪਣੀਆਂ ਦੋ ਨਵੀਆਂ ਫ਼ਿਲਮਾਂ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ

ਸਲਮਾਨ ਖ਼ਾਨ ਦੀ ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਸ ਫ਼ਿਲਮ ਨੂੰ ਲੈ ਕੇ ਸਲਮਾਨ ਖਾਨ ਦੇ ਪ੍ਰਸ਼ੰਸਕ ਵੀ ਬਹੁਤ ਹੀ ਉਤਸ਼ਾਹਿਤ ਹਨ । ਇਸ ਤੋਂ ਪਹਿਲਾਂ ਇਸ ਫ਼ਿਲਮ ਦੀ ਸ਼ੂਟਿੰਗ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ । ਜਿਸ ‘ਚ ਸਲਮਾਨ ਖਾਨ ਅਤੇ ਕੈਟਰੀਨਾ ਮਿੱਟੀ ਦੇ ਨਾਲ ਲੱਥਪੱਥ ਨਜ਼ਰ ਆ ਰਹੇ ਸਨ ।

Salman Khan image From Teaser

ਇਹ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ । ਇਸ ਫ਼ਿਲਮ ‘ਚ ਅਦਾਕਾਰ ਗੈਵੀ ਚਾਹਲ ਵੀ ਨਜ਼ਰ ਆਉਣਗੇ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕੁਝ ਮਹੀਨੇ ਪਹਿਲਾਂ ਹੀ ਸਲਮਾਨ ਖ਼ਾਨ ਦੀ ਅੰਤਿਮ ਫ਼ਿਲਮ ਰਿਲੀਜ਼ ਹੋਈ ਸੀ । ਇਸ ਫ਼ਿਲਮ ‘ਚ ਉਨ੍ਹਾਂ ਨੇ ਇੱਕ ਸਰਦਾਰ ਪੁਲਿਸ ਵਾਲੇ ਦਾ ਕਿਰਦਾਰ ਨਿਭਾਇਆ ਸੀ । ਇਸ ਫ਼ਿਲਮ ਨੂੰ ਵੀ ਬਾਕਸ ਆਫ਼ਿਸ ‘ਤੇ ਭਰਵਾਂ ਹੁੰਗਾਰਾ ਮਿਲਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network