ਕੈਟਰੀਨਾ ਕੈਫ ਨੇ ਬਾਲੀਵੁੱਡ 'ਚ ਪੂਰੇ ਕੀਤੇ 19 ਸਾਲ, ਫੈਨਜ਼ ਨੇ ਬਰਸਾਈਆ ਪਿਆਰ

written by Pushp Raj | September 20, 2022

Katrina Kaif 19 years in Bollywood: ਕੈਟਰੀਨਾ ਕੈਫ ਦੀ ਗਿਣਤੀ ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀਆਂ ਵਿੱਚ ਹੁੰਦੀ ਹੈ। ਕੈਟਰੀਨਾ ਕੈਫ ਨੇ ਬਾਲੀਵੁੱਡ ਵਿੱਚ ਆਪਣੇ 19 ਸਾਲ ਪੂਰੇ ਕਰ ਲਏ ਹਨ। ਇਸ ਮੌਕੇ 'ਤੇ ਕਈ ਬਾਲੀਵੁੱਡ ਸੈਲੇਬਸ ਤੇ ਫੈਨਜ਼ ਨੇ ਅਦਾਕਾਰਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

Image Source : Instagram

ਕੈਟਰੀਨਾ ਕੈਫ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2003 ਵਿੱਚ ਕੀਤੀ ਸੀ। ਕੈਟਰੀਨਾ ਦੀ ਪਹਿਲੀ ਬਾਲੀਵੁੱਡ ਫ਼ਿਲਮ ਅਮਿਤਾਭ ਬੱਚਨ ਅਤੇ ਗੁਲਸ਼ਨ ਗਰੋਵਰ ਦੇ ਨਾਲ ਕੀਤੀ ਸੀ। ਕੈਟਰੀਨਾ ਨੇ ਡਾਰਕ ਕਾਮੇਡੀ ਥ੍ਰਿਲਰ 'ਤੇ ਅਧਾਰਿਤ ਫ਼ਿਲਮ 'ਬੂਮ' ਵਿੱਚ ਪਹਿਲੀ ਵਾਰ ਲੋਡ ਰੋਲ ਕੀਤਾ ਸੀ। ਹਲਾਂਕਿ ਕੈਜ਼ਾਦ ਗੁਸਤਾਦ ਵੱਲੋਂ ਨਿਰਦੇਸ਼ਿਤ ਕੀਤੀ ਗਈ, ਇਹ ਫ਼ਿਲਮ ਬਾਕਸ ਆਫ਼ਿਸ 'ਤੇ ਫਲਾਪ ਸਾਬਿਤ ਹੋਈ ਸੀ।

ਇਸ ਤੋਂ ਬਾਅਦ ਕੈਟਰੀਨਾ ਨੇ ਫ਼ਿਲਮ 'ਵੈਲਕਮ' ਵਿੱਚ ਕੰਮ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਸਾਊਥ ਫ਼ਿਲਮਾਂ ਅਤੇ ਰੋਮੈਂਟਿਕ ਫ਼ਿਲਮਾਂ ਵਿੱਚ ਵੀ ਕੰਮ ਕੀਤਾ। ਫ਼ਿਲਮ 'ਹਮਕੋ ਦੀਵਾਨਾ ਕਰ ਗਏ' ਫ਼ਿਲਮ ਵਿੱਚ ਕੈਟਰੀਨਾ ਦੀ ਅਦਾਕਾਰੀ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਇਸ ਤੋਂ ਬਾਅਦ ਕੈਟਰੀਨਾ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ।

Image Source : Instagram

ਸੋਮਵਾਰ ਨੂੰ ਕੈਟਰੀਨਾ ਨੇ ਫ਼ਿਲਮ ਇੰਡਸਟਰੀ ਦੇ ਵਿੱਚ ਆਪਣੇ 19 ਸਾਲ ਪੂਰੇ ਕਰ ਲਏ। ਇਸ ਖ਼ਾਸ ਮੌਕੇ ਉੱਤੇ ਕੈਟਰੀਨਾ ਦੇ ਕਈ ਸਹਿ ਕਲਾਕਾਰਾਂ ਅਤੇ ਫੈਨਜ਼ ਨੇ ਉਸ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

ਇਨ੍ਹਾਂ 19 ਸਾਲਾਂ 'ਚ ਕੈਟਰੀਨਾ ਨੇ ਕਈ ਫ਼ਿਲਮਾਂ ਕੀਤੀਆਂ। ਇਨ੍ਹਾਂ ਵਿੱਚ ਡੇਵਿਡ ਧਵਨ ਦੀ ਕਾਮੇਡੀ ਫ਼ਿਲਮ 'ਪਾਰਟਨਰ', 'ਵੈਲਕਮ', 'ਨਮਸਤੇ ਲੰਡਨ', 'ਰੇਸ', 'ਅਜਬ ਪ੍ਰੇਮ ਕੀ ਗਜ਼ਬ ਕਹਾਣੀ', 'ਸਿੰਘ ਇਜ਼ ਕਿੰਗ' ਵਰਗੀਆਂ ਕਈ ਹਿੱਟ ਫਿਲਮਾਂ ਦਾ ਹਿੱਸਾ ਬਣੀ। ਜ਼ਿੰਦਗੀ ਨਾ ਮਿਲੇਗੀ ਦੋਬਾਰਾ, 'ਏਕ ਥਾ ਟਾਈਗਰ', 'ਸੂਰਯਵੰਸ਼ੀ' ਅਤੇ ਹੋਰ ਕਈ ਫ਼ਿਲਮਾਂ ਦੇ ਨਾਲ ਕੈਟਰੀਨਾ ਕੈਫ ਨੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ।

ਚੰਗੀ ਅਦਾਕਾਰੀ ਦੇ ਨਾਲ-ਨਾਲ ਕੈਟਰੀਨਾ ਨੂੰ ਉਨ੍ਹਾਂ ਦੇ ਚੰਗੇ ਡਾਂਸ ਮੂਵਸ ਲਈ ਵੀ ਜਾਣਿਆ ਜਾਂਦਾ ਹੈ। ਕੈਟਰੀਨਾ ਦਾ ਆਈਟਮ ਗੀਤ 'ਸ਼ੀਲਾ ਕੀ ਜਵਾਨੀ', 'ਚਿਕਨੀ ਚਮੇਲੀ' ਅਤੇ 'ਕਮਲੀ' ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।

Image Source : Instagram

ਹੋਰ ਪੜ੍ਹੋ: ਵੇਖੋ ਵੀਡੀਓ: ਆਮ ਲੋਕਾਂ ਨਾਲ ਇਕਾਨਮੀ ਕਲਾਸ 'ਚ ਸਫ਼ਰ ਕਰਦੇ ਨਜ਼ਰ ਆਏ ਕਾਰਤਿਕ ਆਰੀਅਨ, ਵੀਡੀਓ ਹੋਈ ਵਾਇਰਲ

ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਮੌਜੂਦਾ ਸਮੇਂ ਵਿੱਚ ਕੈਟਰੀਨਾ ਕੈਫ ਹਾਰਰ ਕਾਮੇਡੀ 'ਤੇ ਅਧਾਰਿਤ ਫ਼ਿਲਮ 'ਫੋਨ ਭੂਤ' ਵਿੱਚ ਸਿਧਾਂਤ ਚਤੁਰਵੇਦੀ ਅਤੇ ਈਸ਼ਾਨ ਖੱਟਰ ਦੇ ਨਾਲ ਦਿਖਾਈ ਦੇਵੇਗੀ, ਜੋ ਕਿ 4 ਨਵੰਬਰ, 2022 ਨੂੰ ਸਿਨੇਮਾਘਰਾਂ ਵਿੱਚ ਆਉਣ ਲਈ ਤਿਆਰ ਹੈ। ਇਸ ਤੋਂ ਇਲਾਵਾ, ਕੈਟਰੀਨਾ ਸਾਊਥ ਸੁਪਰਸਟਾਰ ਵਿਜੇ ਸੇਤੂਪਤੀ ਦੇ ਨਾਲ ਫ਼ਿਲਮ 'ਮੈਰੀ ਕ੍ਰਿਸਮਸ' ਅਤੇ ਸਲਮਾਨ ਖ਼ਾਨ ਦੇ ਨਾਲ ਫ਼ਿਲਮ 'ਟਾਈਗਰ 3' ਵਿੱਚ ਨਜ਼ਰ ਆਵੇਗੀ, ਜੋ ਕਿ 23 ਅਪ੍ਰੈਲ, 2023 ਨੂੰ ਰਿਲੀਜ਼ ਹੋਣ ਵਾਲੀ ਹੈ।

You may also like