ਕੈਟਰੀਨਾ ਕੈਫ ਨੇ ਪਤੀ ਵਿੱਕੀ ਕੌਸ਼ਲ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ, ਤਸਵੀਰ ਸ਼ੇਅਰ ਕਰ ਲਿਖਿਆ ਪਿਆਰਾ ਨੋਟ
ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਅੱਜ ਆਪਣਾ 34 ਵਾਂ ਜਨਮਦਿਨ ਮਨਾ ਰਹੇ ਹਨ। ਇਸ ਵਾਰ ਉਹ ਆਪਣਾ ਜਨਮਦਿਨ ਆਪਣੀ ਪਤਨੀ ਕੈਟਰੀਨਾ ਕੈਫ ਨਾਲ ਨਿਊਯਾਰਕ ਵਿੱਚ ਮਨਾ ਰਹੇ ਹਨ। ਇਸ ਮੌਕੇ ਕੈਟਰੀਨਾ ਕੈਫ ਨੇ ਸੋਸ਼ਲ ਮੀਡੀਆ 'ਤੇ ਪਤੀ ਵਿੱਕੀ ਕੌਸ਼ਲ ਨਾਲ ਖੂਬਸੂਰਤ ਤਸਵੀਰ ਸ਼ੇਅਰ ਕਰ ਉਨ੍ਹਾਂ ਨੂੰ ਪਿਆਰ ਭਰੇ ਅੰਦਾਜ਼ ਵਿੱਚ ਜਨਮਦਿਨ ਦੀ ਵਧਾਈ ਦਿੱਤੀ ਹੈ।
Image Source: Instagram
ਦੱਸਣਯੋਗ ਹੈ ਕਿ ਵਿੱਕੀ ਕੌਸ਼ਲ ਹਰ ਸਾਲ 16 ਮਈ ਨੂੰ ਆਪਣਾ ਜਨਮਦਿਨ ਮਨਾਉਂਦੇ ਹਨ। ਵਿੱਕੀ ਕੌਸ਼ਲ ਦਾ ਪਰਿਵਾਰ ਮੂਲ ਰੂਪ ਤੋਂ ਹੁਸ਼ਿਆਰਪੁਰ (ਪੰਜਾਬ) ਤੋਂ ਇੱਕ ਪੰਜਾਬੀ-ਹਿੰਦੂ ਪਰਿਵਾਰ ਹੈ। ਬੀਤੇ ਸਾਲ ਵਿੱਕੀ ਕੌਸ਼ਲ ਨੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਨਾਲ ਦਸੰਬਰ ਵਿੱਚ ਵਿਆਹ ਕਰਵਾ ਲਿਆ। ਮੌਜੂਦਾ ਸਮੇਂ 'ਚ ਇਹ ਜੋੜੀ ਆਪਣੇ ਆਗਮੀ ਪ੍ਰੋਜੈਕਟਸ ਦੇ ਨਾਲ-ਨਾਲ ਆਪਸ ਵਿੱਚ ਕੁਆਲਟੀ ਟਾਈਮ ਵੀ ਬਤੀਤ ਕਰ ਰਹੀ ਹੈ।
ਪਤੀ ਵਿੱਕੀ ਕੌਸ਼ਲ ਦੇ ਜਨਮਦਿਨ ਦੇ ਖ਼ਾਸ ਮੌਕੇ ਉੱਤੇ ਕੈਟਰੀਨਾ ਕੈਫ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪਤੀ ਵਿੱਕੀ ਕੌਸ਼ਲ ਨਾਲ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨਾਲ ਕੈਟਰੀਨਾ ਨੇ ਕੈਪਸ਼ਨ ਵਿੱਚ ਲਿਖਿਆ ਹੈ, " ਨਿਊਯਾਰਕ ਵਾਲਾ ਦਾ ਜਨਮਦਿਨ ? ਮੇਰਾ ❤️ ਸਾਦੇ ਸ਼ਬਦਾਂ ਵਿਚ……………… ਤੁਸੀਂ ਹਰ ਚੀਜ਼ ਨੂੰ ਬਿਹਤਰ ਬਣਾਉਂਦੇ ਹੋ। " ?
Image Source: Instagram
ਕੈਟਰੀਨਾ ਦੀ ਇਸ ਪੋਸਟ 'ਤੇ ਦੋਹਾਂ ਦੇ ਫੈਨਜ਼ ਭਰਪੂਰ ਪਿਆਰ ਬਰਸਾ ਰਹੇ ਹਨ। ਦੋਹਾਂ ਦੇ ਫੈਨਜ਼ ਨੇ ਇਸ ਜੋੜੀ ਨੂੰ ਬਹੁਤ ਹੀ ਪਿਆਰੀ ਤੇ ਖੂਬਸੂਰਤ ਜੋੜੀ ਦੱਸਿਆ ਹੈ। ਕਈ ਫੈਨਜ਼ ਨੇ ਕੈਟਰੀਨਾ ਦੀ ਪੋਸਟ ਦੇ ਕਮੈਂਟ ਬਾਕਸ ਵਿੱਚ ਵਿੱਕੀ ਕੌਸ਼ਲ ਨੂੰ ਜਨਮਦਿਨ ਦੀ ਵਧਾਈ ਦਿੱਤੀ ਤੇ ਕਈਆਂ ਨੇ ਹਾਰਟ ਸ਼ੇਪ ਈਮੋਜੀ ਸੈਂਡ ਕੀਤੇ ਹਨ।
ਦੱਸ ਦਈਏ ਕਿ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਐਕਟਰ ਵਿੱਕੀ ਕੌਸ਼ਲ ਅੱਜਕੱਲ੍ਹ ਨਿਊਯਾਰਕ ਵਿੱਚ ਕੁਆਲਟੀ ਟਾਈਮ ਬਿਤਾ ਰਹੇ ਹਨ। ਇਸ ਤੋਂ ਲਵਬਰਡਸ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਵੀਰਵਾਰ ਨੂੰ ਪ੍ਰਿਯੰਕਾ ਚੋਪੜਾ ਦੇ ਨਿਊਯਾਰਕ ਰੈਸਟੋਰੈਂਟ 'ਸੋਨਾ' ਦਾ ਦੌਰਾ ਕੀਤਾ। ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਲੈਂਦਿਆਂ, ਕੈਟਰੀਨਾ ਨੇ ਪ੍ਰਿਯੰਕਾ ਚੋਪੜਾ ਦੇ ਰੈਸਟੋਰੈਂਟ ਸੋਨਾ ਦੀ ਇੱਕ ਤਸਵੀਰ ਪੋਸਟ ਕੀਤੀ, ਜਿਸ ਵਿੱਚ ਰੈਸਟੋਰੈਂਟ ਦੇ ਇੱਕ ਮੈਂਬਰ ਨਾਲ ਮੁਸਕਰਾਉਂਦੇ ਹੋਏ ਅਤੇ ਪੋਜ਼ ਦਿੰਦੇ ਹੋਏ ਨਜ਼ਰ ਆਏ।
Image Source: Instagram
ਜੇਕਰ ਵਰੰਕ ਫਰੰਟ ਦੀ ਗੱਲ ਕਰੀਏ ਤਾਂ ਵਿੱਕੀ ਅਤੇ ਕੈਟਰੀਨਾ ਦੋਵੇਂ ਹੀ ਇਸ ਸਾਲ ਕਈ ਪ੍ਰੋਜੈਕਟਸ ਨਾਲ ਲਾਈਨਅੱਪ ਹਨ। ਵਿੱਕੀ ਕੌਸ਼ਲ ਮੇਰਾ ਨਾਮ ਗੋਵਿੰਦਾ ਵਿੱਚ ਭੂਮੀ ਪੇਡਨੇਕਰ ਅਤੇ ਕਿਆਰਾ ਅਡਵਾਨੀ ਨਾਲ ਕੰਮ ਕਰਨਗੇ। ਉਸ ਕੋਲ ਸਾਰਾ ਅਲੀ ਖਾਨ ਅਭਿਨੀਤ ਲਕਸ਼ਮਣ ਉਟੇਕਰ ਦੀ ਇੱਕ ਬਿਨਾਂ ਸਿਰਲੇਖ ਵਾਲੀ ਫਿਲਮ ਵੀ ਹੈ। ਵਿੱਕੀ ਮੇਘਨਾ ਗੁਲਜ਼ਾਰ ਦੀ ਸੈਮ ਬਹਾਦਰ ਵਿੱਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਅਸ਼ਵਖਥਾਮਾ ਵਿੱਚ ਵੀ ਲੀਡ ਰੋਲ ਵਿੱਚ ਨਜ਼ਰ ਆਉਣਗੇ।
Image Source: Instagram
ਹੋਰ ਪੜ੍ਹੋ : ਕੈਟਰੀਨਾ ਕੈਫ ਪਤੀ ਵਿੱਕੀ ਕੌਸ਼ਲ ਨਾਲ ਪ੍ਰਿਅੰਕਾ ਚੋਪੜਾ ਦੇ ਰੈਸਟੋਰੈਂਟ ਸੋਨਾ ਪਹੁੰਚੀ, ਤਸਵੀਰਾਂ ਕੀਤੀਆਂ ਸ਼ੇਅਰ
ਦੂਜੇ ਪਾਸੇ ਕੈਟਰੀਨਾ ਕੈਫ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਸਲਮਾਨ ਖਾਨ ਨਾਲ ਫਿਲਮ ਟਾਈਗਰ 3 ਵਿੱਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਸਿਧਾਂਤ ਚਤੁਰਵੇਦੀ ਅਤੇ ਈਸ਼ਾਨ ਖੱਟਰ ਨਾਲ ਹੌਰਰ ਕਾਮੇਡੀ "ਫੋਨ ਭੂਤ" ਵਿੱਚ ਵੀ ਨਜ਼ਰ ਆਵੇਗੀ। ਅਦਾਕਾਰ ਫਰਹਾਨ ਅਖਤਰ ਦੀ ਜੀ ਲੇ ਜ਼ਾਰਾ ਵਿੱਚ ਕੈਟਰੀਨਾ ਕੈਫ ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਆਲੀਆ ਭੱਟ ਨਾਲ ਸਕ੍ਰੀਨ ਸਪੇਸ ਵੀ ਸਾਂਝਾ ਕਰੇਗੀ।
View this post on Instagram