ਪੰਜਾਬੀ ਰੰਗਾਂ ‘ਚ ਰੰਗੀ ਨਜ਼ਰ ਆਈ ਕੈਟਰੀਨਾ ਕੈਫ, ਵਿਆਹ ਤੋਂ ਬਾਅਦ ਕੈਟਰੀਨਾ ਨੇ ਚੌਂਕੇ ਚੜ੍ਹਣ ਦੀ ਰਸਮ ਕਰਦੇ ਹੋਏ ਸੁਹਰੇ ਪਰਿਵਾਰ ਦੇ ਲਈ ਬਣਾਇਆ ਸੂਜੀ ਦਾ ਹਲਵਾ

written by Lajwinder kaur | December 17, 2021

ਪੰਜਾਬ 'ਚ ਵਿਆਹ ਤੋਂ ਬਾਅਦ ਨੂੰਹ ਰਾਣੀ ਜਦੋਂ ਰਸੋਈ ਘਰ 'ਚ ਜਾਂਦੀ ਹੈ ਤਾਂ ਉਹ ਪਰਿਵਾਰ ਵਾਲਿਆਂ ਲਈ ਕੁਝ ਮਿੱਠਾ ਬਣਾਉਂਦੀ ਹੈ। ਜੀ ਹਾਂ ਇਸ ਰਸਮ ਨੂੰ ਪੂਰਾ ਕਰਦੀ ਨਜ਼ਰ ਆਈ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ (Katrina Kaif cooks sweet dish for her in-laws)।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਮਜ਼ੇਦਾਰ ‘ਅੰਗਰੇਜ਼ੀ-ਪੰਜਾਬੀ’ ਭਾਸ਼ਾ ਦੇ ਸੁਮੇਲ ਵਾਲਾ ਗੀਤ ‘What Ve’ ਹੋਇਆ ਰਿਲੀਜ਼, ਦੇਖੋ ਵੀਡੀਓ

KATRINA KAIF AND VICKY KAUSHAL

ਜੀ ਹਾਂ ਹਾਲ ਹੀ 'ਚ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ Vicky Kaushal ਦਾ ਵਿਆਹ ਹੋਇਆ ਹੈ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਜੇ ਤੱਕ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਵਿਆਹ ਤੋਂ ਬਾਅਦ ਅਦਾਕਾਰਾ ਕੈਟਰੀਨਾ ਕੈਫ ਨੇ ਆਪਣੇ ਸੁਹਰੇ ਘਰ ਦੀ ਰਸੋਈ ਨੂੰ ਸੰਭਾਲ ਲਿਆ ਹੈ।

ਹੋਰ ਪੜ੍ਹੋ : ਗਲਵੱਕੜੀ ਫ਼ਿਲਮ ਦੇ ਪਹਿਲੇ ਗੀਤ ‘Arabic Akh’ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਗੀਤ ਛਾਇਆ ਸੋਸ਼ਲ ਮੀਡੀਆ ‘ਤੇ, ਦੇਖੋ ਵੀਡੀਓ

ਕੈਟਰੀਨਾ ਕੈਫ ਜਿਸ ਦਾ ਵਿਆਹ ਪੰਜਾਬੀ ਪਰਿਵਾਰ ਚ ਹੋਇਆ ਹੈ । ਇਸ ਕਰਕੇ ਉਹ ਪੰਜਾਬੀ ਰੀਤੀ-ਰਿਵਾਜਾਂ ਨੂੰ ਬਹੁਤ ਹੀ ਦਿਲ ਤੋਂ ਨਿਭਾ ਰਹੀ ਹੈ। ਉਨ੍ਹਾਂ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਇੰਸਟਾਗ੍ਰਾਮ ਸਟੋਰੀ 'ਚ ਇੱਕ ਤਸਵੀਰ ਪੋਸਟ ਕੀਤੀ ਹੈ। ਜਿਸ ਚ ਉਨ੍ਹਾਂ ਨੇ ਸੂਜੀ ਦੇ ਹਲਵੇ ਵਾਲੀ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਹੈ ਮੈਨੇ ਬਣਾਇਆ..ਤੇ ਨਾਲ ਹੀ ਪੰਜਾਬੀ ‘ਚ ਲਿਖਿਆ ਹੈ ਚੌਂਕੇ ਚੜ੍ਹਣਾ। ਜੀ ਹਾਂ ਪੰਜਾਬੀਆਂ ‘ਚ ਜਦੋਂ ਨੂੰਹ ਚੌਂਕੇ ਚੜ੍ਹਦੀ ਹੈ ਤਾਂ ਉਹ ਆਪਣੇ ਪਰਿਵਾਰ ਦੇ ਲਈ ਕੁਝ ਨਾ ਕੁਝ ਮਿੱਠਾ ਬਣਾਦੀ ਹੈ। ਸੋ ਕੈਟਰੀਨਾ ਕੈਫ ਨੇ ਆਪਣੇ ਪਤੀ ਵਿੱਕੀ ਕੌਸ਼ਲ ਅਤੇ ਸੁਹਰੇ ਪਰਿਵਾਰ ਵਾਲਿਆਂ ਲਈ ਮਿੱਠੇ ‘ਚ ਸੂਜੀ ਦਾ ਹਲਵਾ ਬਣਾਇਆ ਹੈ। ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਜੰਮ ਕੇ ਸ਼ੇਅਰ ਹੋ ਰਹੀ ਹੈ।

katrina kaif instagaram story

ਦੱਸ ਦਈਏ ਅਜੇ ਦੋਵਾਂ ਦੇ ਵਿਆਹ ਤੋਂ ਬਾਅਦ ਹੋਣ ਵਾਲੀ ਵੈਡਿੰਗ ਰਿਸ਼ੈਪਸ਼ਨ ਪਾਰਟੀ ਬਾਕੀ ਹੈ। ਸੂਤਰਾਂ ਦੇ ਹਵਾਲੇ ਦੇ ਨਾਲ ਇਹ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਇਹ ਰਿਸੈਪਸ਼ਨ ਪਾਰਟੀ 20  ਦਸੰਬਰ ਨੂੰ ਹੋਵੇਗੀ । ਇਸ ਲਈ ਤਿਆਰੀਆਂ ਜ਼ੋਰ ਸ਼ੋਰ ਦੇ ਨਾਲ ਚੱਲ ਰਹੀਆਂ ਹਨ । ਦੱਸ ਦਈਏ ਹਾਲ ਹੀ ‘ਚ ਕੈਟਰੀਨਾ ਅਤੇ ਵਿੱਕੀ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਬਹੁਤ ਹੀ ਰੋਮਾਂਟਿਕ ਤਸਵੀਰਾਂ ਵੀ ਪੋਸਟ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਉੱਤੇ ਪ੍ਰਸ਼ੰਸਕਾਂ ਅਤੇ ਕਲਾਕਾਰਾਂ ਖੂਬ ਪਸੰਦ ਕੀਤਾ ਗਿਆ ਸੀ।

 

 

View this post on Instagram

 

A post shared by Katrina Kaif (@katrinakaif)

You may also like