ਮੀਡੀਆ ਕਰਮੀਆਂ ‘ਤੇ ਭੜਕੀ ਕੈਟਰੀਨਾ ਕੈਫ, ਕਿਹਾ ‘ਆਪਣਾ ਕੈਮਰਾ ਪਿੱਛੇ ਰੱਖ ਨਹੀਂ ਤਾਂ…’

written by Shaminder | November 19, 2022 03:39pm

ਕੈਟਰੀਨਾ ਕੈਫ (Katrina Kaif) ਇਨ੍ਹੀਂ ਦਿਨੀਂ ਖੂਬ ਸੁਰਖੀਆਂ ‘ਚ ਹੈ । ਆਪਣੀ ਖੂਬਸੂਰਤੀ ਦੇ ਨਾਲ ਨਾਲ ਕੈਟਰੀਨਾ ਆਪਣੀ ਫਿੱਟਨੈਸ ਨੂੰ ਵੀ ਲੈ ਕੇ ਚਰਚਾ ‘ਚ ਰਹਿੰਦੀ ਹੈ । ਹਾਲ ‘ਚ ਉਹ ਜਿੰਮ ‘ਚ ਜਾ ਰਹੀ ਸੀ ਤਾਂ ਕੁਝ ਮੀਡੀਆ ਕਰਮੀ ਪਹਿਲਾਂ ਤੋਂ ਹੀ ਉਸ ਦੇ ਜਿੰਮ ਦੇ ਬਾਹਰ ਖੜੇ ਸਨ। ਉਹ ਕਾਰ ‘ਚੋਂ ਉਤਰਨ ਤੋਂ ਪਹਿਲਾਂ ਉਸ ਦੀਆਂ ਤਸਵੀਰਾਂ ਲੈਣ ਲੱਗ ਗਏ ।

katrina kaif news image source: instagram

ਹੋਰ ਪੜ੍ਹੋ : ਬਰਫ਼ ਦੀ ਚਾਦਰ ਨਾਲ ਢਕਿਆ ਸ੍ਰੀ ਹੇਮਕੁੰਟ ਸਾਹਿਬ, ਵੇਖੋ ਮਨਮੋਹਕ ਤਸਵੀਰਾਂ

ਜਿਸ ਕਾਰਨ ਅਦਾਕਾਰਾ ਨੂੰ ਬਾਹਰ ਨਿਕਲਣ ਦੇ ਲਈ ਵੀ ਜਗ੍ਹਾ ਨਹੀਂ ਸੀ ਮਿਲ ਰਹੀ । ਜਿਸ ਕਾਰਨ ਕੈਟਰੀਨਾ ਗੁੱਸੇ ‘ਚ ਆ ਗਈ ਅਤੇ ਉਸ ਨੇ ਮੀਡੀਆ ਕਰਮੀਆਂ ਨੂੰ ਕੁਝ ਝਿੜਕਣ ਦੇ ਲਹਿਜ਼ੇ ‘ਚ ਕਿਹਾ ਕਿ ‘ਆਪਣੇ ਕੈਮਰੇ ਪਿੱਛੇ ਰੱਖੋ, ਮੈਂ ਇੱਥੇ ਜਿੰਮ ‘ਚ ਵਰਕ ਆਊਟ ਕਰਨ ਆਉਂਦੀ ਹਾਂ’ ।

Vicky Kaushal And Katrina Kaif image Source : Instagram

ਹੋਰ ਪੜ੍ਹੋ : ਯੂਕੇ ਪਹੁੰਚੇ ਸਿੱਧੂ ਮੂਸੇਵਾਲਾ ਦੇ ਮਾਪੇ, ਮਹਾਰਾਜਾ ਦਲੀਪ ਸਿੰਘ ਦੀ ਸਮਾਧ ‘ਤੇ ਭੇਂਟ ਕੀਤੇ ਸ਼ਰਧਾ ਦੇ ਫੁੱਲ

ਜਿਸ ਤੋਂ ਬਾਅਦ ਮੀਡੀਆ ਕਰਮੀਆਂ ਨੇ ਵੀ ਮੁਆਫ਼ੀ ਮੰਗੀ ਅਤੇ ਇਸ ਤੋਂ ਬਾਅਦ ਕੈਟਰੀਨਾ ਆਪਣੀ ਕਾਰ ਚੋਂ ਨਿਕਲ ਕੇ ਜਿੰਮ ‘ਚ ਚਲੀ ਗਈ । ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਹੀ ਅਦਾਕਾਰਾ ਵਿੱਕੀ ਕੌਸ਼ਲ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝੀ ਹੈ । ਵਿੱਕੀ ਕੌਸ਼ਲ ਪੰਜਾਬੀ ਪਰਿਵਾਰ ਦੇ ਨਾਲ ਸਬੰਧ ਰੱਖਦੇ ਹਨ ਅਤੇ ਹੁਣ ਤੱਕ ਕਈ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।

vicky and katrina kaif virla video

ਵਿੱਕੀ ਕੌਸ਼ਲ ਤੋਂ ਪਹਿਲਾਂ ਕੈਟਰੀਨਾ ਦਾ ਨਾਮ ਅਦਾਕਾਰ ਰਣਬੀਰ ਕਪੂਰ ਦੇ ਨਾਲ ਵੀ ਜੁੜਿਆ ਸੀ ਪਰ ਰਣਬੀਰ ਕਪੂਰ ਅਤੇ ਕੈਟਰੀਨਾ ਕਿਸੇ ਕਾਰਨ ਇੱਕ ਦੂਜੇ ਤੋਂ ਵੱਖ ਹੋ ਗਏ । ਜਿਸ ਤੋਂ ਬਾਅਦ ਰਣਬੀਰ ਨੇ ਆਲੀਆ ਭੱਟ ਨੂੰ ਆਪਣਾ ਹਮਸਫ਼ਰ ਬਣਾ ਲਿਆ ਹੈ ਅਤੇ ਕੈਟਰੀਨਾ ਨੇ ਵਿੱਕੀ ਕੌਸ਼ਲ ਨੂੰ ਆਪਣਾ ਜੀਵਨ ਸਾਥੀ ਚੁਣ ਲਿਆ ।

 

View this post on Instagram

 

A post shared by Katrina Kaif (@katrinakaif)

You may also like