ਕੈਟਰੀਨਾ ਕੈਫ ਨੂੰ ਰੂਸ ਦੀ ਸੜਕ 'ਤੇ ਸਵੈਗ ਦਿਖਾਉਣਾ ਪਿਆ ਮਹਿੰਗਾ, ਠੰਡ ਨਾਲ ਲੱਗੀ ਕੰਬਣ, ਵੀਡੀਓ ਵੇਖੋ

written by Lajwinder kaur | August 25, 2021

ਬਾਲੀਵੁੱਡ ਜਗਤ ਦੀ ਖ਼ੂਬਸੂਰਤ ਅਦਾਕਾਰਾ ਕੈਟਰੀਨਾ ਕੈਫ (Katrina Kaif) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਦੱਸ ਦਈਏ ਏਨੀਂ ਦਿਨੀਂ ਕੈਟਰੀਨਾ ਕੈਫ ਅਤੇ ਸਲਮਾਨ ਖਾਨ ਰੂਸ ਵਿੱਚ ਹਨ । ਦੋਵੇਂ ਜਣੇ ਆਪਣੀ ਅਗਲੀ ਫ਼ਿਲਮ 'ਟਾਈਗਰ 3' ਦੀ ਸ਼ੂਟਿੰਗ ਕਰ ਰਹੇ ਹਨ। ਜਿਸ ਕਰਕੇ ਕੈਟਰੀਨਾ ਕੈਫ ਨੇ ਰੂਸ ਤੋਂ ਆਪਣੇ ਵੀਡੀਓ ਅਤੇ ਕੁਝ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ। ਜਿਸ ਉਹ ਰੂਸ ਦਾ ਅਨੰਦ ਲੈਂਦੀ ਨਜ਼ਰ ਆ ਰਹੀ ਹੈ।

inside image of katrina kaif russia Image Source: Instagram

ਹੋਰ ਪੜ੍ਹੋ :ਹਰ ਇੱਕ ਨੂੰ ਭਾਵੁਕ ਕਰ ਰਿਹਾ ਹੈ ਅਮਰਿੰਦਰ ਗਿੱਲ ਦਾ ਗੀਤ ‘ਮਾਂ-ਬਾਪ’, ਇਹ ਗੀਤ ਵਿਦੇਸ਼ਾਂ ‘ਚ ਸ਼ਿਫਟਾਂ ਲਾ ਕੇ ਮਿਹਨਤ ਕਰ ਰਹੇ ਪੰਜਾਬੀ ਮੁੰਡੇ-ਕੁੜੀਆਂ ਦੇ ਸੰਘਰਸ਼ ਨੂੰ ਕਰ ਰਿਹਾ ਹੈ ਬਿਆਨ

inside image of katrina kaif new video from russia-min

ਕੈਟਰੀਨਾ ਕੈਫ ਨੇ ਸੇਂਟ ਪੀਟਰਸਬਰਗ, ਰੂਸ ਤੋਂ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਸੜਕ ‘ਤੇ ਸਵੈਗ ਦਿਖਾ ਰਹੀ ਸੀ। ਪਰ ਫਿਰ ਉਹ ਠੰਡ ਨਾਲ ਕੰਬਣਾ ਸ਼ੁਰੂ ਕਰ ਦਿੰਦੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਪੰਜ ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਟਰੀਨਾ ਕੈਫ ਨੇ ਲਿਖਿਆ ਹੈ, 'ਦੁਨੀਆ ਅਤੇ ਦੁਨੀਆ ਦੇ ਬਾਰੇ ਵਿੱਚ।' ਪ੍ਰਸ਼ੰਸਕ ਤੇ ਕਲਾਕਾਰ ਇਸ ਪੋਸਟ ਉੱਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

 

View this post on Instagram

 

A post shared by Katrina Kaif (@katrinakaif)

ਹੋਰ ਪੜ੍ਹੋ : ਗਾਇਕਾ ਹਰਸ਼ਦੀਪ ਕੌਰ ਨੇ ਆਪਣੇ ਪੁੱਤਰ ਹੁਨਰ ਸਿੰਘ ਦੇ ਨਾਲ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ, ਏਨੀਂ ਪਿਆਰੀ ਖੁਸ਼ੀ ਦੇਣ ਲਈ ਵਾਹਿਗੁਰੂ ਜੀ ਦਾ ਅਦਾ ਕੀਤਾ ਸ਼ੁਕਰਾਨਾ

ਜੇ ਗੱਲ ਕਰੀਏ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਇਕੱਠੇ ਕਈ ਫ਼ਿਲਮਾਂ ਚ ਕੰਮ ਕਰ ਚੁੱਕੇ ਨੇ। ਪਰ ਪ੍ਰਸ਼ੰਸਕਾਂ ਨੂੰ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਟਾਈਗਰ ਸੀਰੀਜ਼ ਬਹੁਤ ਪਸੰਦ ਹੈ । ਇਸ ਤਰ੍ਹਾਂ, ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ ਦੇ ਪ੍ਰਸ਼ੰਸਕਾਂ ਨੂੰ ਜਲਦ ਹੀ ਇੱਕ ਵੱਡਾ ਸਰਪ੍ਰਾਈਜ਼ ਦੇਣ ਜਾ ਰਹੇ ਨੇ।

0 Comments
0

You may also like