ਵਿਆਹ ਤੋਂ ਬਾਅਦ ਕੈਟਰੀਨਾ ਕੈਫ ‘ਤੇ ਚੜ੍ਹਿਆ ਨੂਰ, ਮਾਲਦੀਵ ਤੋਂ ਸਾਂਝੀਆਂ ਕੀਤੀਆਂ ਨਵੀਆਂ ਬੋਲਡ ਤਸਵੀਰਾਂ

Written by  Lajwinder kaur   |  January 25th 2022 04:02 PM  |  Updated: January 25th 2022 04:02 PM

ਵਿਆਹ ਤੋਂ ਬਾਅਦ ਕੈਟਰੀਨਾ ਕੈਫ ‘ਤੇ ਚੜ੍ਹਿਆ ਨੂਰ, ਮਾਲਦੀਵ ਤੋਂ ਸਾਂਝੀਆਂ ਕੀਤੀਆਂ ਨਵੀਆਂ ਬੋਲਡ ਤਸਵੀਰਾਂ

ਕੈਟਰੀਨਾ ਕੈਫ Katrina Kaif  ਜੋ ਨੇ ਦਸੰਬਰ 2021 ਵਿੱਚ ਵਿੱਕੀ ਕੌਸ਼ਲ ਨਾਲ ਵਿਆਹ ਕੀਤਾ ਸੀ । ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਕਿ ਵਿਆਹ ਤੋਂ ਬਾਅਦ ਖੂਬ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਏਨੀਂ  ਦਿਨੀਂ ਉਹ ਬੈਕ ਟੂ ਬੈਕ ਆਪਣੀ ਨਵੀਆਂ ਤਸਵੀਰਾਂ ਪੋਸਟ ਕਰ ਰਹੀ ਹੈ। ਬੀਤੇ ਦਿਨੀ ਉਨ੍ਹਾਂ ਨੇ ਆਪਣੀ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਸੀ। ਅੱਜ ਵੀ ਕੁਝ ਸਮੇ ਪਹਿਲਾਂ ਹੀ ਉਨ੍ਹਾਂ ਨੇ ਦੋ ਹੋਰ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ।

ਹੋਰ ਪੜ੍ਹੋ : ਨਿੰਜਾ ਨੇ ਵਿਆਹ ਦੀ ਤੀਜੀ ਵਰ੍ਹੇਗੰਢ ‘ਤੇ ਸਾਂਝੀਆਂ ਕੀਤੀਆਂ ਆਪਣੀ ਪਤਨੀ ਦੇ ਨਾਲ ਖ਼ੂਬਸੂਰਤ ਤਸਵੀਰਾਂ, ਪ੍ਰਸ਼ੰਸਕ ਅਤੇ ਕਲਾਕਾਰ ਕਮੈਂਟ ਕਰਕੇ ਜੋੜੀ ਨੂੰ ਦੇ ਰਹੇ ਨੇ ਵਧਾਈਆਂ

Katrina Kaif finally shares her pics from Maldives

ਏਨਾਂ ਤਸਵੀਰਾਂ ਨੇ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਦਿੱਤਾ ਹੈ। ਉਨ੍ਹਾਂ ਨੇ ਆਪਣੀ ਬਿਕਨੀ ਵਾਲੀ ਆਊਟਫਿੱਟ ‘ਚ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਜਿਸ ਕੈਟ ਬਹੁਤ ਹੀ ਹੌਟ ਨਜ਼ਰ ਆ ਰਹੀ ਹੈ। ਵਿਆਹ ਤੋਂ ਬਾਅਦ ਉਨ੍ਹਾਂ ਦਾ ਨੂਰ ਡੁਲ-ਡੁਲ ਪੈ ਰਿਹਾ ਹੈ। ਦਰਸ਼ਕਾਂ ਨੂੰ ਕੈਟ ਦਾ ਇਹ ਅੰਦਾਜ਼ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ। ਪ੍ਰਸ਼ੰਸਕ ਤੇ ਕਲਾਕਾਰ ਅਦਾਕਾਰਾ ਦੀਆਂ ਤਾਰੀਫ਼ਾਂ ਕਰਦੇ ਨਹੀਂ ਥੱਕ ਰਹੇ। ਕੁਝ ਹੀ ਸਮੇਂ ‘ਚ ਇੱਕ ਮਿਲੀਅਨ ਤੋਂ ਵੱਧ ਲਾਈਕਸ ਚੁੱਕੇ ਨੇ। ਦੱਸ ਦਈਏ ਏਨੀਂ ਦਿਨੀਂ ਉਹ ਮਾਲਦੀਵ Maldives ‘ਚ ਪਹੁੰਚੀ ਹੋਈ ਹੈ। ਪਰ ਇਸ ਵਾਰ ਉਹ ਆਪਣੇ ਪਤੀ ਵਿੱਕੀ ਕੌਸ਼ਲ ਦੇ ਨਾਲ ਨਹੀਂ ਗਈ ਹੈ। ਵਿੱਕੀ ਇੰਡੀਆ ਚ ਹੀ ਆਪਣੀ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਨੇ।

katrina kaif latest pics from maldives

ਹੋਰ ਪੜ੍ਹੋ : ਆਦਿਤਿਆ ਨਰਾਇਣ ਬਣਨ ਵਾਲੇ ਨੇ ਪਾਪਾ, ਪਿਆਰੀ ਜਿਹੀ ਪੋਸਟ ਪਾ ਕੇ ਦੱਸਿਆ ਘਰ ‘ਚ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ  

ਦੱਸ ਦਈਏ ਵਿਆਹ ਤੋਂ ਬਾਅਦ ਇਹ ਜੋੜਾ ਹਨੀਮੂਨ ਦੇ ਲਈ ਮਾਲਦੀਵ ਹੀ ਗਿਆ ਸੀ। ਦੋਵਾਂ ਨੇ ਇਕੱਠੇ ਹੀ ਵਿਆਹ ਤੋਂ ਬਾਅਦ ਪਹਿਲੀ ਲੋਹੜੀ ਵਾਲਾ ਤਿਉਹਾਰ ਵੀ ਸੈਲੀਬ੍ਰੇਟ ਕੀਤਾ ਸੀ। ਜੇ ਗੱਲ ਕਰੀਏ ਕੈਟਰੀਨਾ ਕੈਫ ਦੇ ਵਰਕ ਫਰੰਟ ਦੀ ਤਾਂ ਉਹ ਸਲਮਾਨ ਖ਼ਾਨ ਦੇ ਨਾਲ ਟਾਈਗਰ-3 'ਚ ਨਜ਼ਰ ਆਵੇਗੀ।

 

View this post on Instagram

 

A post shared by Katrina Kaif (@katrinakaif)

 


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network