‘ਮੈਨੂੰ ਲੱਗਿਆ ਹੁਣ ਮੇਰੀ ਜ਼ਿੰਦਗੀ ਖ਼ਤਮ ਹੋ ਗਈ’ ਆਪਣੇ ਬੁਰੇ ਸਮੇਂ ਬਾਰੇ ਕੈਟਰੀਨਾ ਕੈਫ ਨੇ ਕੀਤਾ ਵੱਡਾ ਖੁਲਾਸਾ

written by Shaminder | October 22, 2022 10:03am

ਕੈਟਰੀਨਾ ਕੈਫ (Katrina Kaif)  ਦਾ ਨਾਮ ਬਾਲੀਵੁੱਡ (Bollywood) ਦੀਆਂ ਉਨ੍ਹਾਂ ਹੀਰੋਇਨਾਂ ‘ਚ ਸ਼ਾਮਿਲ ਹੈ । ਜਿਨ੍ਹਾਂ ਨੇ ਆਪਣੇ ਦਮ ‘ਤੇ ਬਾਲੀਵੁੱਡ ‘ਚ ਆਪਣੀ ਪਛਾਣ ਬਣਾਈ ਹੈ । ਕੋਈ ਸਮਾਂ ਸੀ ਕਿ ਉਸ ਨੂੰ ਬਾਲੀਵੁੱਡ ‘ਚ ਜਗ੍ਹਾ ਬਨਾਉਣ ਦੇ ਲਈ ਲੰਮਾ ਸੰਘਰਸ਼ ਕਰਨਾ ਪਿਆ ਅਤੇ ਬਹੁਤ ਕੁਝ ਬਰਦਾਸ਼ਤ ਕਰਨਾ ਪਿਆ ਸੀ । ਹਾਲ ਹੀ ‘ਚ ਉਸ ਨੇ ਇੱਕ ਇੰਟਰਵਿਊ ਦਿੱਤਾ ਹੈ । ਜਿਸ ‘ਚ ਉਸ ਨੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਕਈ ਖੁਲਾਸੇ ਕੀਤੇ ਹਨ ।

katrina kaif reveled about her nicknam given by vikcy kaushal

ਹੋਰ ਪੜ੍ਹੋ : ਬਾਲੀਵੁੱਡ ਸਿਤਾਰਿਆਂ ਦੇ ਪ੍ਰੀ-ਦੀਵਾਲੀ ਸੈਲੀਬ੍ਰੇਸ਼ਨ ਦਾ ਵੀਡੀਓ ਆਇਆ ਸਾਹਮਣੇ, ਕੈਟਰੀਨਾ ਕੈਫ, ਐਸ਼ਵਰਿਆ ਰਾਏ ਸਣੇ ਕਈ ਸਿਤਾਰੇ ਆਏ ਨਜ਼ਰ

ਕੈਟਰੀਨਾ ਕੈਫ ਨੇ ਖੁਲਾਸਾ ਕੀਤਾ ਹੈ ਕਿ ਫ਼ਿਲਮ ‘ਸਾਇਆ’ ‘ਚ ਉਸ ਨੂੰ ਕੱਢ ਦਿੱਤਾ ਗਿਆ ਸੀ । ਮੇਰਾ
ਸਿਰਫ਼ ਇੱਕ ਹੀ ਸ਼ਾਟ ਕੀਤਾ ਜਾਣਾ ਸੀ ਅਤੇ ਇੱਕ ਵੀ ਦਿਨ ਵੀ ਮੈਂ ਸ਼ੂਟਿੰਗ ਨਹੀਂ ਸੀ ਕੀਤੀ । ਉਸ ਸਮੇਂ ਮੈਨੂੰ ਲੱਗਿਆ ਕਿ ਮੇਰੀ ਜ਼ਿੰਦਗੀ ਅਤੇ ਮੇਰਾ ਕਰੀਅਰ ਖਤਮ ਹੋ ਗਿਆ ਹੈ’।

Image Source : Instagram

ਹੋਰ ਪੜ੍ਹੋ : ਬਾਲੀਵੁੱਡ ਸਿਤਾਰਿਆਂ ਦੇ ਪ੍ਰੀ-ਦੀਵਾਲੀ ਸੈਲੀਬ੍ਰੇਸ਼ਨ ਦਾ ਵੀਡੀਓ ਆਇਆ ਸਾਹਮਣੇ, ਕੈਟਰੀਨਾ ਕੈਫ, ਐਸ਼ਵਰਿਆ ਰਾਏ ਸਣੇ ਕਈ ਸਿਤਾਰੇ ਆਏ ਨਜ਼ਰ

ਇਸ ਦੇ ਨਾਲ ਹੀ ਅਦਾਕਾਰਾ ਨੇ ਇਸ ਇੰਟਰਵਿਊ ਅਦਾਕਾਰਾ ਨੇ ਅੱਗੇ ਖੁਲਾਸਾ ਕੀਤਾ ਕਿ ਉਸ ਨੂੰ ਕਿਹਾ ਗਿਆ ਕਿ ‘ਉਹ ਕਦੇ ਵੀ ਅਦਾਕਾਰਾ ਨਹੀਂ ਹੋ ਸਕਦੀ ਕਿਉਂਕਿ ਉਸ ‘ਚ ਅਦਾਕਾਰਾ ਵਰਗਾ ਕੁਝ ਵੀ ਨਹੀਂ ਹੈ। ਇਹ ਸੁਣ ਕੇ ਉਹ ਰੋ ਪਈ ਸੀ’। ਕੈਟਰੀਨਾ ਕੈਫ ਨੇ ਆਪਣੇ ਇਸ ਇੰਟਰਵਿਊ ਦੌਰਾਨ ਹੋਰ ਵੀ ਕਈ ਖੁਲਾਸੇ ਕੀਤੇ ਹਨ । ਕੈਟਰੀਨਾ ਕੈਫ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਦਾ ਸਬੰਧ ਵਿਦੇਸ਼ ਨਾਲ ਹੈ ।

Katrina Kaif and Vicky Kaushal Image Source : Instagram

ਉਸ ਨੇ ਵਿੱਕੀ ਕੌਸ਼ਲ ਦੇ ਨਾਲ ਕੁਝ ਮਹੀਨੇ ਪਹਿਲਾਂ ਹੀ ਵਿਆਹ ਕਰਵਾਇਆ ਹੈ । ਵਿੱਕੀ ਕੌਸ਼ਲ ਵੀ ਇੱਕ ਵਧੀਆ ਅਦਾਕਾਰ ਹਨ ਅਤੇ ਉਨ੍ਹਾਂ ਦਾ ਸਬੰਧ ਪੰਜਾਬੀ ਪਰਿਵਾਰ ਦੇ ਨਾਲ ਹੈ । ਵਿੱਕੀ ਕੌਸ਼ਲ ਦੇ ਨਾਲ ਵਿਆਹ ਤੋਂ ਪਹਿਲਾਂ ਅਦਾਕਾਰਾ ਦਾ ਨਾਮ ਸਲਮਾਨ ਖ਼ਾਨ ਦੇ ਨਾਲ ਜੋੜਿਆ ਜਾ ਰਿਹਾ ਸੀ ।

 

View this post on Instagram

 

A post shared by Katrina Kaif (@katrinakaif)

You may also like