ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਵਿਆਹ 'ਚ ਹੋਈ ਸੀ ਲੜਾਈ, ਅਦਾਕਾਰਾ ਨੇ ਦੱਸਿਆ ਹੋਇਆ ਕੀ ਸੀ

written by Lajwinder kaur | November 10, 2022 09:06am

Katrina Kaif news: ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦਾ ਪਿਛਲੇ ਸਾਲ ਵਿਆਹ ਹੋਇਆ ਸੀ। ਦੋਵਾਂ ਦਾ ਵਿਆਹ ਰਾਜਸਥਾਨ 'ਚ ਹੋਇਆ ਸੀ। ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ। ਹੁਣ ਹਾਲ ਹੀ 'ਚ ਕੈਟਰੀਨਾ ਨੇ ਦੱਸਿਆ ਕਿ ਉਨ੍ਹਾਂ ਦੇ ਵਿਆਹ 'ਚ ਝਗੜਾ ਹੋਇਆ ਸੀ ਅਤੇ ਉਨ੍ਹਾਂ ਨੂੰ ਖੁਦ ਨਹੀਂ ਪਤਾ ਸੀ ਕਿ ਕੀ ਹੋ ਰਿਹਾ ਸੀ। ਅਦਾਕਾਰਾ ਨੂੰ ਚੀਕਾਂ ਸੁਣਾਈਆਂ ਦੇ ਰਹੀਆਂ ਸਨ। ਕੈਟਰੀਨਾ ਨੇ ਇਸ ਗੱਲ ਦਾ ਖੁਲਾਸਾ ਦ ਕਪਿਲ ਸ਼ਰਮਾ ਸ਼ੋਅ 'ਚ ਕੀਤਾ ਸੀ।

ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਭਤੀਜੀ ਮੁਸਕਾਨ ਦਾ ਹੋਇਆ ਵਿਆਹ, ਪੰਜਾਬੀ ਕਲਾਕਾਰਾਂ ਨੇ ਪਹੁੰਚ ਕੇ ਨਵੀਂ ਵਿਆਹੀ ਜੋੜੀ ਨੂੰ ਦਿੱਤਾ ਆਸ਼ੀਰਵਾਦ

Katrina Kaif Karwa image source: instagram

ਫਿਰ ਅਦਾਕਾਰਾ ਨੇ ਦੱਸਿਆ ਹੋਇਆ ਕੀ ਸੀ। ਅਦਾਕਾਰ ਨੇ ਦੱਸਿਆ ਕਿ ਉਨ੍ਹਾਂ ਦੇ ਵਿਆਹ ਵਿੱਚ ਜੁੱਤੀ ਚੋਰੀ ਕਰਨ ਦੀ ਰਸਮ ਹੋਈ ਸੀ, ਜੋ ਕਿ ਆਮ ਵਿਆਹਾਂ ਵਿੱਚ ਕੀਤੀ ਜਾਂਦੀ ਹੈ। ਇਸ ਲਈ ਅਦਾਕਾਰਾ ਨੇ ਕਿਹਾ ਕਿ ਉਸ ਦੀਆਂ ਭੈਣਾਂ ਅਤੇ ਵਿੱਕੀ ਦੇ ਦੋਸਤਾਂ ਵਿਚਕਾਰ ਲੜਾਈ ਹੋ ਗਈ ਸੀ।

image source: instagram

ਕੈਟਰੀਨਾ ਨੇ ਕਿਹਾ, 'ਮੇਰੇ ਪਿੱਛੇ ਬਹੁਤ ਉੱਚੀ ਆਵਾਜ਼ਾਂ ਆ ਰਹੀਆਂ ਸਨ। ਜਿਵੇਂ ਹੀ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਇਹ ਲੋਕ ਲੜ ਰਹੇ ਸਨ ਅਤੇ ਵਿੱਕੀ ਦੀ ਜੁੱਤੀ ਇੱਕ ਦੂਜੇ ਤੋਂ ਖੋਹ ਰਹੇ ਸਨ। ਮੇਰੀਆਂ ਭੈਣਾਂ ਅਤੇ ਵਿੱਕੀ ਦੇ ਦੋਸਤ ਸਨ ਜੋ ਲੜ ਰਹੇ ਸਨ। ਇਸ ਤੋਂ ਬਾਅਦ ਅਰਚਨਾ ਪੂਰਨ ਸਿੰਘ ਪੁੱਛਦੀ ਹੈ ਕਿ ਇਸ ਲੜਾਈ ਵਿੱਚ ਕੌਣ ਜਿੱਤਿਆ ਤਾਂ ਅਦਾਕਾਰਾ ਕਹਿੰਦੀ ਹੈ ਕਿ ਮੈਨੂੰ ਨਹੀਂ ਪਤਾ, ਮੈਂ ਨਹੀਂ ਪੁੱਛਿਆ। ਮੈਂ ਖੁਦ ਆਪਣੇ ਹੀ ਵਿਆਹ ਵਿੱਚ ਰੁੱਝੀ ਹੋਈ ਸੀ। ਕੈਟਰੀਨਾ ਦੀ ਗੱਲ ਸੁਣ ਕੇ ਸਾਰੇ ਜਣੇ ਹੱਸਣ ਲੱਗ ਪਏ।

image source: instagram

ਤੁਹਾਨੂੰ ਦੱਸ ਦੇਈਏ ਕਿ ਕੈਟਰੀਨਾ ਅਤੇ ਵਿੱਕੀ ਦਾ ਵਿਆਹ ਰਾਜਸਥਾਨ ਦੇ ਮੋਧਪੁਰ ਦੇ ਸਿਕਸ ਸੈਂਸ ਫੋਰਟ ਵਿੱਚ ਹੋਇਆ ਸੀ। ਵਿਆਹ 'ਚ ਸਿਰਫ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਹੀ ਸ਼ਾਮਿਲ ਹੋਏ ਸਨ। ਅਗਲੇ ਮਹੀਨੇ ਦੋਵਾਂ ਦੇ ਵਿਆਹ ਦੀ ਪਹਿਲੀ ਵਰ੍ਹੇਗੰਢ ਹੈ। ਕੈਟਰੀਨਾ ਅਤੇ ਵਿੱਕੀ ਬਾਰੇ ਦੱਸ ਦੇਈਏ ਕਿ ਦੋਹਾਂ ਨੇ 2 ਸਾਲ ਦੇ ਰਿਲੇਸ਼ਨਸ਼ਿਪ ਤੋਂ ਬਾਅਦ ਵਿਆਹ ਕਰ ਲਿਆ ਸੀ। ਹਾਲਾਂਕਿ ਦੋਵਾਂ ਨੇ ਕਦੇ ਵੀ ਕਿਸੇ ਨੂੰ ਆਪਣੇ ਰਿਸ਼ਤੇ ਬਾਰੇ ਪਤਾ ਨਹੀਂ ਲੱਗਣ ਦਿੱਤਾ। ਦੋਹਾਂ ਦੇ ਰਿਸ਼ਤੇ ਨੂੰ ਲੈ ਕੇ ਕਈ ਵਾਰ ਖਬਰਾਂ ਆਉਂਦੀਆਂ ਰਹਿੰਦੀਆਂ ਸਨ ਪਰ ਦੋਹਾਂ ਨੇ ਕਦੇ ਵੀ ਇਸ ਨੂੰ ਸਵੀਕਾਰ ਨਹੀਂ ਕੀਤਾ। ਕੈਟਰੀਨਾ ਦੀ ਪ੍ਰੋਫੈਸ਼ਨਲ ਲਾਈਫ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਉਨ੍ਹਾਂ ਦੀ ਫ਼ਿਲਮ 'ਫੋਨ ਭੂਤ' ਰਿਲੀਜ਼ ਹੋਈ ਹੈ।

You may also like