ਕੈਟਰੀਨਾ ਕੈਫ ਨੇ ਬੀਚ 'ਤੋਂ ਸਾਂਝੀਆਂ ਕੀਤੀਆਂ ਆਪਣੀ ਬੋਲਡ ਤੇ ਖ਼ੂਬਸੂਰਤ ਤਸਵੀਰਾਂ,ਫੈਨਜ਼ ਪੁੱਛ ਰਹੇ ਨੇ ਕਿਸ ਨਾਲ ਪਹੁੰਚੀ ਮਾਲਦੀਵ?

written by Lajwinder kaur | January 24, 2022

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ Katrina Kaif  ਜੋ ਕਿ ਵਿਆਹ ਤੋਂ ਬਾਅਦ ਖੂਬ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਉਨ੍ਹਾਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੁੰਦੀਆਂ ਹਨ। ਕੈਟਰੀਨਾ ਕੈਫ ਨੇ ਪ੍ਰਸ਼ੰਸਕਾਂ ਲਈ ਆਪਣੀਆਂ ਕੁਝ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਉਹ ਬੀਚ 'ਤੇ ਮਸਤੀ ਕਰਦੀ ਨਜ਼ਰ ਆ ਰਹੀ ਹੈ। ਕੈਟਰੀਨਾ ਨੇ ਫਲੋਰਲ ਪ੍ਰਿੰਟ ਵਾਲੀ ਸ਼ਰਟ ਪਾਈ ਹੋਈ ਤੇ ਖੁੱਲ੍ਹੇ ਵਾਲਾਂ ਵਿੱਚ ਨਜ਼ਰ ਆ ਰਹੀ ਹੈ।

katrina kaif new pics from maldives

ਹੋਰ  ਪੜ੍ਹੋ : ਸਤਿੰਦਰ ਸਰਤਾਜ ਨੇ ਜੌਰਡਨ ਸੰਧੂ ਦੀ ਰਿਸ਼ੈਪਸ਼ਨ 'ਤੇ ਆਪਣੇ ਗੀਤਾਂ ਦੇ ਨਾਲ ਬੰਨੇ ਰੰਗ, ਨਵੀਂ ਵਿਆਹੀ ਜੋੜੀ ਨੱਚਦੀ ਆਈ ਨਜ਼ਰ, ਦੇਖੋ ਵੀਡੀਓ

ਕੈਟਰੀਨਾ ਕੈਫ ਦਾ ਇਹ ਬੋਲਡ ਲੁੱਕ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਉਨ੍ਹਾਂ ਦੀਆਂ ਇਹ ਖੂਬਸੂਰਤ ਤਸਵੀਰਾਂ ਮਾਲਦੀਵ Maldives 'ਚ ਕਲਿੱਕ ਕੀਤੀਆਂ ਗਈਆਂ ਹਨ। ਹਾਲਾਂਕਿ ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਦੇ ਨਾਲ ਪਤੀ ਵਿੱਕੀ ਕੌਸ਼ਲ ਨਜ਼ਰ ਨਹੀਂ ਆ ਰਹੇ ਹਨ। ਕਿਉਂਕਿ ਉਨ੍ਹਾਂ ਦੇ ਹੱਥਾਂ 'ਚ ਮਹਿੰਦੀ ਨਜ਼ਰ ਨਹੀਂ ਆ ਰਹੀ, ਇਸ ਲਈ ਇਹ ਫੋਟੋਆਂ ਹਨੀਮੂਨ ਦੌਰਾਨ ਨਹੀਂ ਲਈਆਂ ਗਈਆਂ। ਹੁਣ ਇਹ ਤਸਵੀਰਾਂ ਪੁਰਾਣੀਆਂ ਨੇ ਜਾਂ ਫਿਰ ਨਵੀਆਂ ਇਸ ਉੱਤੇ ਸੰਸਪੈਂਸ ਬਰਕਰਾਰ ਹੈ।

ਹੋਰ  ਪੜ੍ਹੋ : ਜੌਰਡਨ ਸੰਧੂ ਦੇ ਵੈਡਿੰਗ ਰਿਸ਼ੈਪਸ਼ਨ ਪਾਰਟੀ ਦੀ ਵੀਡੀਓ ਆਈ ਸਾਹਮਣੇ, ਸਤਿੰਦਰ ਸਰਤਾਜ ਤੋਂ ਲੈ ਕੇ ਕਈ ਹੋਰ ਪੰਜਾਬੀ ਕਲਾਕਾਰਾਂ ਨੇ ਕੀਤੀ ਸ਼ਿਰਕਤ

ਤਸਵੀਰਾਂ ਸ਼ੇਅਰ ਕਰਦੇ ਹੋਏ ਕੈਟਰੀਨਾ ਕੈਫ ਨੇ ਲਿਖਿਆ, 'ਮੇਰੀ ਖੁਸ਼ੀ ਦਾ ਸਥਾਨ।' ਆਪਣੀਆਂ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕੈਟਰੀਨਾ ਕੈਫ ਨੇ ਕੈਪਸ਼ਨ 'ਚ ਸਮੁੰਦਰ ਦੀਆਂ ਲਹਿਰਾਂ, ਸੂਰਜ ਅਤੇ ਨਾਰੀਅਲ ਦੇ ਦਰੱਖਤਾਂ ਵਾਲੇ ਇਮੋਜੀ ਪੋਸਟ ਕੀਤੇ ਨੇ। ਤਸਵੀਰਾਂ ਪੋਸਟ ਹੋਣ ਤੋਂ ਕੁਝ ਸਮੇਂ ‘ਚ ਦੋ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਹਨ ਅਤੇ ਪ੍ਰਸ਼ੰਸਕ ਕਮੈਂਟ ਸੈਕਸ਼ਨ 'ਚ ਕੈਟਰੀਨਾ ਦੀ ਤਾਰੀਫ ਕਰ ਰਹੇ ਹਨ। ਪ੍ਰਸ਼ੰਸਕ ਕਮੈਂਟਾਂ ਚ ਪੁੱਛ ਵੀ ਰਹੇ ਨੇ ਵਿੱਕੀ ਭਾਈ ਕਿੱਥੇ ਨੇ, ਕਿਸ ਨਾਲ ਮਾਲਦੀਵ ਆਏ ਹੋ?

katrina kaif flaunt her wedding mehndi

ਦੱਸ ਦਈਏ ਦੋਵੇਂ ਆਪਣੇ ਹਨੀਮੂਨ ਲਈ ਮਾਲਦੀਵ ਗਏ ਸਨ ਅਤੇ ਉੱਥੋਂ ਕੈਟਰੀਨਾ ਨੇ ਆਪਣੀ ਇੱਕ ਬੇਹੱਦ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਸੀ। ਜਿਸ ‘ਚ ਕੈਟ ਆਪਣੇ ਮਹਿੰਦੀ ਵਾਲੇ ਹੱਥ ਫਲਾਂਟ ਕਰਦੀ ਹੋਈ ਨਜ਼ਰ ਆਈ ਸੀ।

 

 

View this post on Instagram

 

A post shared by Katrina Kaif (@katrinakaif)

You may also like