ਸਲਮਾਨ ਖ਼ਾਨ ਨੇ ਕਟਰੀਨਾ ਕੈਫ ਦੀ ਅਜਿਹੀ ਤਸਵੀਰ ਕੀਤੀ ਸ਼ੇਅਰ, ਕਿ ਕਮੈਂਟਾਂ ਦਾ ਅਇਆ ਹੜ੍ਹ, ਦੇਖੋ ਤਸਵੀਰ
ਸਲਮਾਨ ਖ਼ਾਨ ਤੇ ਕਟਰੀਨਾ ਕੈਫ ਦੀ ਜੋੜੀ ਨੂੰ ਉਹਨਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰਦੇ ਹਨ । ਇਸ ਸਭ ਦੇ ਚਲਦੇ ਇਹ ਜੋੜੀ ਛੇਤੀ ਹੀ ਅਲੀ ਅੱਬਾਸ ਦੀ ਫ਼ਿਲਮ 'ਭਾਰਤ' ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਦੀ ਸ਼ੂਟਿੰਗ ਲਗਭਗ ਖ਼ਤਮ ਹੋ ਚੁੱਕੀ ਹੈ। ਜਿਸ ਦੀ ਜਾਣਕਾਰੀ ਸਲਮਾਨ ਖ਼ਾਨ ਨੇ ਖੁਦ ਆਪਣੇ ਇੰਸਟਾਗ੍ਰਾਮ ਤੇ ਦਿੱਤੀ ਹੈ । ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ ।
https://www.instagram.com/p/BuqGqEulfa8/?utm_source=ig_embed
ਸਲਮਾਨ ਨੇ ਆਪਣੇ ਨਾਲ ਕੈਟਰੀਨਾ ਦੀ ਇੱਕ ਤਸਵੀਰ ਨੂੰ ਵੀ ਸ਼ੇਅਰ ਕੀਤਾ ਹੈ, ਜਿਹੜੀ ਕਿ ਲੋਕਾਂ ਵੱਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ । ਇਸ ਤਸਵੀਰ ਨੂੰ ਦੇਖਕੇ ਲੋਕਾਂ ਨੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਹਨ ਤੇ ਸੋਸ਼ਲ ਮੀਡੀਆ ਤੇ ਇਸ ਦਾ ਹੜ੍ਹ ਆ ਗਿਆ ਹੈ । ਇੱਕ ਪ੍ਰਸ਼ੰਸਕ ਨੇ ਲਿਖਿਆ' ਕੀ ਜੋੜੀ ਹੈ, ਸਲਮਾਨ ਭਾਈ, ਇਹ ਦੁਨੀਆ ਦੇ ਸਭ ਤੋਂ ਬੈਸਟ ਜੋੜੀ ਹੋਵੇਗੀ।" ਇੱਕ ਹੋਰ ਫੈਨ ਨੇ ਲਿਖਿਆ ਹੈ ਕਿ ਭਾਈ ਵਿਆਹ ਕਰ ਲਓ ਨਹੀਂ ਤਾਂ ਕੋਈ ਹੋਰ ਲੈ ਜਾਵੇਗਾ ਕੈਟਰੀਨਾ ਨੂੰ।"
https://www.instagram.com/p/BughXPVAhxy/?utm_source=ig_embed&utm_campaign=embed_video_watch_again
ਇਸ ਸਾਲ ਰਿਲੀਜ਼ ਹੋਣ ਵਾਲੀ ਫ਼ਿਲਮ 'ਭਾਰਤ' ਦੀ ਸ਼ੂਟਿੰਗ ਮਹਿਜ਼ 1੦੦ ਦਿਨਾਂ 'ਚ ਪੂਰੀ ਕਰ ਲਈ ਗਈ ਹੈ। ਇਸ 'ਚ ਸਲਮਾਨ ਦੇ ਕਈ ਅੰਦਾਜ਼ ਦੇਖਣ ਨੂੰ ਮਿਲਗੇ। ਫ਼ਿਲਮ ਇਸੇ ਸਾਲ ਈਦ 'ਤੇ ਰਿਲੀਜ਼ ਹੋਣੀ ਹੈ ਜਿਸ 'ਚ ਇਨ੍ਹਾਂ ਦੋਵਾਂ ਤੋਂ ਇਲਾਵਾ ਸੁਨੀਲ ਗ੍ਰੋਵਰ, ਦੀਸ਼ਾ ਪਟਾਨੀ ਤੇ ਨੌਰਾ ਜਿਹੇ ਸਟਾਰ ਵੀ ਨਜ਼ਰ ਆਉਣਗੇ।