ਕੀ ਕੈਟਰੀਨਾ ਕੈਫ ਦੇਣ ਵਾਲੀ ਹੈ Good News! ਅਦਾਕਾਰਾ ਨੇ 'Something Special Coming Soon' ਲਿਖ ਸ਼ੇਅਰ ਕੀਤੀ ਪੋਸਟ

written by Pushp Raj | September 16, 2022

Katrina Kaif new post : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਆਪਣੇ ਵਿਆਹੁਤਾ ਜੀਵਨ ਦਾ ਆਨੰਦ ਮਾਣ ਰਹੀ ਹੈ। ਇਸ ਦੇ ਨਾਲ ਹੀ ਉਹ ਆਪਣੇ ਸਹੁਰੇ ਪਰਿਵਾਰ ਵਿੱਚ ਸਭ ਦੀ ਲਾਡਲੀ ਹੈ। ਹਾਲ ਹੀ ਵਿੱਚ ਕੈਟਰੀਨਾ ਕੈਫ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਨੂੰ ਵੇਖ ਕੇ ਫੈਨਜ਼ ਇਹ ਕਿਆਸ ਲਗਾ ਰਹੇ ਹਨ ਕਿ ਜਲਦ ਹੀ ਕੈਟਰੀਨਾ ਕੈਫ ਵੀ ਕੋਈ ਗੁੱਡ ਨਿਊਜ਼ ਦੇਣ ਵਾਲੀ ਹੈ।

Image Source : Instagram

ਕੈਟਰੀਨਾ ਕੈਫ ਅਕਸਰ ਪਤੀ ਵਿੱਕੀ ਕੌਸ਼ਲ ਤੇ ਪਰਿਵਾਰਕ ਮੈਂਬਰਾਂ ਦੇ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਹੈ।ਹਾਲ ਹੀ ਵਿੱਚ ਕੈਟਰੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਨਵੀਂ ਪੋਸਟ ਪਾਈ ਹੈ, ਪਰ ਕੈਟਰੀਨਾ ਦੀ ਇਸ ਪੋਸਟ ਦਾ ਕੈਪਸ਼ਨ ਵੇਖ ਕੇ ਫੈਨਜ਼ ਦੁਚਿੱਤੀ ਦੇ ਵਿੱਚ ਪੈ ਗਏ ਹਨ। ਦਰਅਸਲ ਕੈਟਰੀਨਾ ਨੇ ਆਪਣੇ ਅਕਾਉਂਟ ਉੱਤੇ ਇੱਕ ਨਵੀਂ ਪੋਸਟ ਪਾਈ ਹੈ। ਇਸ ਪੋਸਟ ਦੇ ਨਾਲ ਕੈਟਰੀਨਾ ਨੇ ਕੈਪਸ਼ਨ ਦੇ ਵਿੱਚ ਲਿਖਿਆ ਹੈ, 'Something Special Coming Soo 🔜 💄'

ਕੈਟਰੀਨਾ ਦੀ ਇਸ ਨਵੀਂ ਪੋਸਟ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕੈਟਰੀਨਾ ਨੇ ਇੱਕ ਡਾਰਕ ਪੀਚ ਰੰਗ ਦੀ ਡਰੈਸ ਪਹਿਨੀ ਹੋਈ ਹੈ ਅਤੇ ਉਹ ਸੋਫੇ 'ਤੇ ਬੈਠ ਕੇ ਫੋਟੋਸ਼ੂਟ ਲਈ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਆਪਣੇ ਇਸ ਲੁੱਕ ਵਿੱਚ ਕੈਟਰੀਨਾ ਬੇਹੱਦ ਪਿਆਰੀ ਲੱਗ ਰਹੀ ਹੈ।

Image Source : Instagram

ਫੈਨਜ਼ ਕੈਟਰੀਨਾ ਦੀ ਇਸ ਪੋਸਟ ਨੂੰ ਵੇਖ ਕੇ ਕਈ ਤਰ੍ਹਾਂ ਦੇ ਕਿਆਸ ਲਗਾ ਰਹੇ ਹਨ। ਹੁਣ ਕੈਟਰੀਨਾ ਦੀ ਇਸ ਪੋਸਟ ਨੂੰ ਵੇਖ ਫੈਨਜ਼ ਇਹ ਕਿਆਸ ਲਗਾ ਰਹੇ ਹਨ ਕਿ ਕੈਟਰੀਨਾ ਮਾਂ ਬਨਣ ਵਾਲੀ ਹੈ ਤੇ ਉਹ ਜਲਦ ਹੀ ਇਹ ਗੁੱਡ ਨਿਊਜ਼ ਫੈਨਜ਼ ਨਾਲ ਸ਼ੇਅਰ ਕਰੇਗੀ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ 18 ਅਗਸਤ ਨੂੰ ਕੈਟਰੀਨਾ ਨੇ ਅਜਿਹਾ ਹੀ ਕੈਪਸ਼ਨ ਦਿੰਦੇ ਹੋਏ ਆਪਣੀਆਂ ਮਨਮੋਹਕ ਤਸਵੀਰਾਂ ਸ਼ੇਅਰ ਕੀਤੀਆਂ ਸਨ। ਉਦੋਂ ਕਾਫੀ ਰੌਲਾ ਪਿਆ ਸੀ ਕਿ ਕੈਟਰੀਨਾ ਬਹੁਤ ਜਲਦੀ ਖੁਸ਼ਖਬਰੀ ਦੇਵੇਗੀ। ਕਿਉਂਕਿ ਆਲੀਆ ਭੱਟ ਦੀ ਪ੍ਰੈਗਨੈਂਸੀ ਨੂੰ ਲੈ ਕੇ ਪਹਿਲਾਂ ਹੀ ਚਰਚਾ ਜਾਰੀ ਸੀ।

Image Source : Instagram

ਹੋਰ ਪੜ੍ਹੋ: ਬੋਲਡ ਫੋਟੋਸ਼ੂਟ ਮਾਮਲਾ: ਰਣਵੀਰ ਸਿੰਘ ਦਾ ਬਿਆਨ ਆਇਆ ਸਾਹਮਣੇ, ਅਦਾਕਾਰ ਨੇ ਪੁਲਿਸ ਨੂੰ ਦੱਸੀ ਸੱਚਾਈ

ਕੈਟਰੀਨਾ ਕੈਫ ਦਾ Something Special Coming Soon ਦਾ ਫੰਡਾ ਬਹੁਤ ਆਸਾਨ ਹੈ। ਪਹਿਲਾਂ ਅਜਿਹੀ ਪੋਸਟ ਪਾ ਕੇ ਕੈਟਰੀਨਾ ਨੇ ਖ਼ੁਦ ਖੁਲਾਸਾ ਕੀਤਾ ਸੀ ਕਿ ਉਹ ਗੌਰੀ ਖ਼ਾਨ ਦੇ ਇੰਟੀਰੀਅਰ ਡਿਜ਼ਾਈਨ ਨਾਲ ਜੁੜੇ ਪ੍ਰੋਜੈਕਟ 'ਚ ਰੁੱਝੀ ਹੋਈ ਹੈ। ਹੁਣ ਮੁੜ ਕੈਟਰੀਨਾ ਵੱਲੋਂ Something Special Coming Soon ਦੀ ਪੋਸਟ ਵੇਖ ਕੇ ਜਿੱਥੇ ਕਈ ਫੈਨਜ਼ ਕੈਟਰੀਨਾ ਦੀ ਪ੍ਰੈਗਨੈਂਸੀ ਦੇ ਕਿਆਸ ਲਗਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕਈ ਫੈਨਜ਼ ਇਹ ਕਿਆਸ ਲਗਾ ਰਹੇ ਹਨ ਕਿ ਕੈਟਰੀਨਾ ਜਲਦ ਹੀ ਕਿਸੀ ਨਵੀਂ ਫ਼ਿਲਮ ਜਾਂ ਪ੍ਰੋਜੈਕਟ ਬਾਰੇ ਐਲਾਨ ਕਰੇਗੀ।

 

View this post on Instagram

 

A post shared by Katrina Kaif (@katrinakaif)

You may also like