ਕੈਟਰੀਨਾ ਕੈਫ ਨੇ ਕਰਵਾਈ ਪਲਾਸਟਿਕ ਸਰਜਰੀ? ਪ੍ਰਸ਼ੰਸਕਾਂ ਨੇ ਕਿਹਾ- ‘ਖ਼ੂਬਸੂਰਤ ਚਿਹਰਾ ਵਿਗਾੜ ਦਿੱਤਾ’

written by Lajwinder kaur | October 31, 2022 07:09pm

Katrina Kaif News: ਕਈ ਕਲਾਕਾਰਾਂ ਨੇ ਆਪਣੀਆਂ ਝੁਰੜੀਆਂ ਨੂੰ ਛੁਪਾਉਣ ਲਈ ਅਤੇ ਜਵਾਨ ਦਿਖਣ ਲਈ ਕਈ ਤਰ੍ਹਾਂ ਦੇ ਡਾਕਟਰੀ ਇਲਾਜ ਅਤੇ ਸਰਜਰੀਆਂ ਦਾ ਸਹਾਰਾ ਲੈਂਦੇ ਹਨ। ਹਾਲ ਹੀ 'ਚ ਸੋਸ਼ਲ ਮੀਡੀਆ ਉੱਤੇ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਨੂੰ ਪਲਾਸਟਿਕ ਸਰਜਰੀ ਨੂੰ ਲੈ ਕੇ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਹਾਲ ਹੀ 'ਚ ਕੈਟਰੀਨਾ ਜੋ ਕਿ ਬਿੱਗ ਬੌਸ ਸ਼ੋਅ ਦੇ ਵੀਕੈਂਡ ਕਾ ਵਾਰ ਐਪੀਸੋਡ 'ਚ ਨਜ਼ਰ ਆਈ ਸੀ, ਸ਼ੋਅ 'ਚ ਉਨ੍ਹਾਂ ਦਾ ਲੁੱਕ ਕਾਫੀ ਵੱਖਰਾ ਨਜ਼ਰ ਆ ਰਿਹਾ ਸੀ, ਜਿਸ ਕਰਕੇ ਪ੍ਰਸ਼ੰਸਕਾਂ ਨੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਸੀ।

bollywood actress katrina kaif image source: instagram

ਹੋਰ ਪੜ੍ਹੋ : ਹਿਮਾਂਸ਼ੀ ਖੁਰਾਣਾ ਨੇ ਆਪਣੀ ਤੁਰਕੀ ਵਕੈਸ਼ਨ ਦਾ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕ ਲੁੱਟਾ ਰਹੇ ਨੇ ਪਿਆਰ

ਬਿੱਗ ਬੌਸ ਸ਼ੋਅ 'ਚ ਪੀਲੇ ਰੰਗ ਦੀ ਵਨ ਪੀਸ ਡਰੈੱਸ 'ਚ ਪਹੁੰਚੀ ਕੈਟਰੀਨਾ ਦਾ ਲੁੱਕ ਕਾਫੀ ਵੱਖਰਾ ਲੱਗ ਰਿਹਾ ਸੀ। ਲੋਕਾਂ ਨੂੰ ਅਦਾਕਾਰਾ ਦਾ ਚਿਹਰਾ ਕੁਝ ਬਦਲਿਆ ਹੋਇਆ ਆਇਆ। ਸ਼ੋਅ 'ਚ ਉਸ ਦੇ ਫੁੱਲੇ ਹੋਏ ਚਿਹਰੇ ਨੂੰ ਦੇਖ ਕੇ ਪ੍ਰਸ਼ੰਸਕਾਂ ਨੇ ਇਸ ਨੂੰ ਪਲਾਸਟਿਕ ਸਰਜਰੀ ਦਾ ਨਤੀਜਾ ਦੱਸਿਆ। ਕੈਟਰੀਨਾ ਨੇ ਪਲਾਸਟਿਕ ਸਰਜਰੀ ਕਰਵਾਈ ਹੈ ਜਾਂ ਨਵੀਂ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਪ੍ਰਸ਼ੰਸਕ ਕੈਟਰੀਨਾ ਦੇ ਚਿਹਰੇ ਨੂੰ ਬੋਟੋਕਸ ਬਿਊਟੀ ਦੱਸ ਰਹੇ ਹਨ। ਕੁਝ ਪ੍ਰਸ਼ੰਸਕ ਲਿਖ ਰਹੇ ਹਨ ਕਿ ਕੈਟਰੀਨਾ ਨੇ ਆਪਣੇ ਖੂਬਸੂਰਤ ਚਿਹਰੇ ਨੂੰ ਵਿਗਾੜ ਲਿਆ ਹੈ।

ਕੈਟਰੀਨਾ ਦੇ ਚਿਹਰੇ ਦੀ ਸਰਜਰੀ ਕਰਵਾਉਣ ਦੀ ਗੱਲ ਕਰ ਰਹੇ ਪ੍ਰਸ਼ੰਸਕ ਅਦਾਕਾਰਾ ਦੇ ਪੁਰਾਣੇ ਅਤੇ ਨਵੇਂ ਚਿਹਰੇ ਦੀ ਤੁਲਨਾ ਕਰ ਰਹੇ ਹਨ।

katrina kaif comments image source: instagram

ਇਸ ਤਸਵੀਰ 'ਤੇ ਪ੍ਰਸ਼ੰਸਕ ਨੇ ਲਿਖਿਆ, 'ਬਿੱਗ ਬੌਸ ਸ਼ੋਅ ਦੀ ਪ੍ਰਤੀਯੋਗੀ ਐਮਸੀ ਸਟੈਨ ਨੇ ਕੈਟਰੀਨਾ ਨੂੰ ਬਾਰਬੀ ਡੌਲ ਕਿਹਾ, ਉਸ ਨੇ ਸਹੀ ਕਿਹਾ, ਉਸ ਨੇ ਆਪਣੇ ਚਿਹਰੇ ਦੀ ਪਲਾਸਟਿਕ ਸਰਜਰੀ ਕਰਵਾ ਕੇ ਸੁੰਦਰਤਾ ਨੂੰ ਵਿਗਾੜ ਦਿੱਤਾ, ਤੁਸੀਂ ਅਜਿਹਾ ਕਿਉਂ ਕੀਤਾ।' ਇਸ ਤਰ੍ਹਾਂ ਸੋਸ਼ਲ ਮੀਡੀਆ ਉੱਤੇ ਯੂਜ਼ਰ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

salman khan and katrina image source: instagram

You may also like