
ਕੈਟਰੀਨਾ ਕੈਫ (Katrina Kaif) ਇਨ੍ਹੀਂ ਦਿਨੀਂ ਆਪਣੀਆਂ ਡਰੈੱਸਾਂ ਨੂੰ ਲੈ ਕੇ ਚਰਚਾ ‘ਚ ਹੈ । ਬੀਤੇ ਦਿਨ ਉਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਇਸ ਵੀਡੀਓ ‘ਚ ਕੈਟਰੀਨਾ ਕੈਫ ਸੂਟ ‘ਚ ਨਜ਼ਰ ਆਈ । ਉਸ ਨੇ ਆਫ਼ ਵ੍ਹਾਈਟ ਕਲਰ ਦਾ ਸੂਟ ਪਾਇਆ ਹੋਇਆ ਸੀ ।ਇਸ ਦੇ ਨਾਲ ਉਸ ਨੇ ਓਰੇਂਜ ਕਲਰ ਦਾ ਦੁਪੱਟਾ ਲਿਆ ਹੋਇਆ ਸੀ, ਜੋ ਕਿ ਉਸ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਗਾ ਰਿਹਾ ਸੀ ।

ਹੋਰ ਪੜ੍ਹੋ : ਗਾਇਕਾ ਸਤਵਿੰਦਰ ਬਿੱਟੀ ਦਾ ਅੱਜ ਹੈ ਜਨਮਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਹਾਕੀ ਖਿਡਾਰਨ ਤੋਂ ਬਣ ਗਈ ਗਾਇਕਾ
ਸੂਟ ਦੇ ਨਾਲ ਉਸ ਨੇ ਪੰਜਾਬੀ ਜੁੱਤੀ ਪਾਈ ਹੋਈ ਸੀ । ਕੈਟਰੀਨਾ ਦੇ ਇਸ ਲੁੱਕ ਦੀ ਲੋਕਾਂ ਨੇ ਵੀ ਖੂਬ ਤਾਰੀਫ ਕੀਤੀ । ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ‘ਨੌਰਾ ਉਰਫੀ ਕੁਝ ਸਿੱਖੋ…ਵੇਖੋ ਕਿੰਨੀ ਖ਼ੂਬਸੂਰਤ ਹੈ ਕੈਟ’। ਇੱਕ ਹੋਰ ਨੇ ਲਿਖਿਆ ‘ਕੌਣ ਕਹਿੰਦਾ ਹੈ ਕਿ ਕੁੜੀਆਂ ਸਿਰਫ਼ ਛੋਟੀਆਂ ਡਰੈੱਸ ‘ਚ ਹੀ ਸੈਕਸੀ ਲੱਗਦੀਆਂ ਹਨ।

ਮਲਾਇਕਾ ਅਤੇ ਉਰਫੀ ਨੂੰ ਇਸ ਤੋਂ ਕੁਝ ਸਿੱਖਣ ਦੀ ਲੋੜ ਹੈ’ । ਇੱਕ ਹੋਰ ਨੇ ਲਿਖਿਆ ‘ਇੰਡੀਅਨ ਲੁੱਕ ਮੇਂ ਆਜ ਕੱਲ੍ਹ ਕਾਫੀ ਦਿਖ ਰਹੀ ਹੈ ਕੈਟ, ਬਹੁਤ ਸੋਹਣੀ’। ਕੈਟਰੀਨਾ ਕੈਫ ਦੇ ਇਸ ਭਾਰਤੀ ਅੰਦਾਜ਼ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ । ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਕੁਝ ਸਮਾਂ ਪਹਿਲਾਂ ਹੀ ਵਿਆਹ ਕਰਵਾਇਆ ਹੈ ।

ਇਸ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸਨ । ਵਿਆਹ ਤੋਂ ਬਾਅਦ ਕੈਟਰੀਨਾ ਜ਼ਿਆਦਾਤਰ ਇੰਡੀਅਨ ਡਰੈੱਸਾਂ ‘ਚ ਹੀ ਨਜ਼ਰ ਆ ਰਹੀ ਹੈ ।
View this post on Instagram