ਢਿੱਲੇ-ਢਾਲੇ ਕੱਪੜਿਆਂ 'ਚ ਏਅਰਪੋਰਟ ਪਹੁੰਚੀ ਕੈਟਰੀਨਾ ਕੈਫ, ਇਸ ਲੁੱਕ ਨੂੰ ਦੇਖ ਕੇ ਪ੍ਰਸ਼ੰਸਕਾਂ ਨੇ ਫਿਰ ਲਗਾਇਆ ਪ੍ਰੈਗਨੈਂਸੀ ਦਾ ਅੰਦਾਜ਼ਾ

written by Lajwinder kaur | August 16, 2022

Bollywood Actress Katrina Kaif's latest airport appearance sparks pregnancy rumours: ਅਦਾਕਾਰਾ ਕੈਟਰੀਨਾ ਕੈਫ਼ ਬਾਲੀਵੁੱਡ ਦੀ ਸਭ ਤੋਂ ਮਸ਼ਹੂਰ ਅਦਾਕਾਰਾਂ ’ਚੋਂ ਇੱਕ ਹੈ। ਬੀਤੇ ਦਿਨੀਂ ਹੀ ਆਜ਼ਾਦੀ ਦਿਹਾੜੇ ਤੇ ਅਦਾਕਾਰਾ ਨੇ ਏਕ ਥਾ ਟਾਇਗਰ ਦੇ 10 ਸਾਲਾ ਪੂਰੇ ਹੋਣ ਮੌਕੇ ਉੱਤੇ ਆਪਣੀ ਟਾਇਗਰ 3 ਦੀ  ਰਿਲੀਜ਼ ਡੇਟ ਦਾ ਵੀ ਖੁਲਾਸਾ ਕਰ ਦਿੱਤਾ ਹੈ। ਪਰ ਇੱਕ ਵਾਰ ਫਿਰ ਤੋਂ ਅਦਾਕਾਰਾ ਦੇ ਪ੍ਰੈਗਨੈਂਸੀ ਦੀਆਂ ਅਫ਼ਵਾਹਾਂ ਨੇ ਸੋਸ਼ਲ ਮੀਡੀਆ ਉੱਤੇ ਜ਼ੋਰ ਫੜ ਲਿਆ ਹੈ।

ਹੋਰ ਪੜ੍ਹੋ : ਨੇਹਾ ਧੂਪੀਆ ਨੇ ਆਮਿਰ ਖ਼ਾਨ ਦੀ ਫ਼ਿਲਮ ਦਾ ਕੀਤਾ ਸਮਰਥਨ, ਲੋਕਾਂ ਨੂੰ ਫ਼ਿਲਮ ‘ਲਾਲ ਸਿੰਘ ਚੱਢਾ’ ਦੇਖਣ ਦੀ ਕੀਤੀ ਅਪੀਲ

inside image of katrina kaif latest pic image source instagram

ਇਸ ਤੋਂ ਇਲਾਵਾ ਜਦੋਂ ਵੀ ਉਹ ਘਰ ਤੋਂ ਬਾਹਰ ਨਿਕਲਦੀ ਹੈ ਤਾਂ ਫ਼ੋਟੋਗ੍ਰਾਫ਼ਰ ਅਦਾਕਾਰਾ ਦੀਆਂ ਤਸਵੀਰਾਂ ਆਪਣੇ ਕੈਮਰਿਆਂ ’ਚ ਕੈਦ ਕਰ ਲੈਂਦੇ ਹਨ। ਹਾਲ ਹੀ ’ਚ ਕੈਟਰੀਨਾ ਨੂੰ ਮੁੰਬਈ ਏਅਰਪੋਰਟ ’ਤੇ ਦੇਖਿਆ ਗਿਆ। ਅਦਾਕਾਰਾ ਲਾਲ ਜੋਗਰਸ ਅਤੇ ਸਲੇਟੀ ਸਵੈਟ ਸ਼ਰਟ ’ਚ ਬਹੁਤ ਵਧੀਆ ਲੱਗ ਰਹੀ ਸੀ। ਇਸ ਦੇ ਨਾਲ ਅਦਾਕਾਰਾ ਨੇ ਚਿੱਟੇ ਰੰਗ ਵਾਲੇ ਜੁੱਤੇ ਪਾਏ ਹੋਏ ਹਨ।

katrina kaif image image source instagram

ਅਦਾਕਾਰਾ ਕੋਵਿਡ-19 ਪ੍ਰੋਟੋਕੋਲ ਨੂੰ ਧਿਆਨ ’ਚ ਰੱਖਦੇ ਹੋਏ ਕਾਲੇ ਰੰਗ ਦਾ ਮਾਸਕ ਦੇ ਨਾਲ ਆਪਣੇ ਮੂੰਹ ਨੂੰ ਕਵਰ ਕੀਤਾ ਹੋਇਆ ਸੀ ਅਤੇ ਕਾਲੇ ਰੰਗ ਦੇ ਸ਼ੇਡਸ ਲਗਾਏ ਹਨ। ਕੈਟਰੀਨਾ ਦੀਆਂ ਇਹ ਤਸਵੀਰਾਂ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈਆਂ। ਢਿੱਲੇ ਕੱਪੜਿਆਂ ਕਾਰਨ ਲੋਕਾਂ ਨੇ ਅੰਦਾਜ਼ੇ ਲਗਾਉਂਣੇ ਸ਼ੁਰੂ ਕਰ ਦਿੱਤਾ ਕਿ ਅਦਾਕਾਰਾ ਪ੍ਰੈਗਨੈਂਟ ਹੈ।

katrina kaif on karan johar show koffee with karan 7-min image source instagram

ਤੁਹਾਨੂੰ ਦੱਸ ਦੇਈਏ ਕਿ ਕੈਟਰੀਨਾ ਕਾਫ਼ੀ ਸਮੇਂ ਤੋਂ ਮੀਡੀਆ ਤੋਂ ਦੂਰ ਹੈ, ਅਜਿਹੇ ’ਚ ਕਿਹਾ ਜਾ ਰਿਹਾ ਸੀ ਕਿ ਅਦਾਕਾਰਾ ਗਰਭਵਤੀ ਹੈ। ਹਾਲਾਂਕਿ ਅਦਾਕਾਰਾ ਨੇ ਗਰਭਵਤੀ ਹੋਣ ਜਾਂ ਨਾ ਹੋਣ ਉੱਪਰ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ। ਜੇ ਗੱਲ ਕਰੀਏ ਕੈਟਰੀਨਾ ਕੈਫ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੀ ਝੋਲੀ ਕਈ ਫਿਲਮਾਂ ਹਨ। ਪਿਛਲੇ ਸਾਲ ਹੀ ਦਸੰਬਰ ਮਹੀਨੇ ‘ਚ ਕੈਟਰੀਨਾ ਤੇ ਵਿੱਕੀ ਕੌਸ਼ਲ ਦਾ ਵਿਆਹ ਹੋਇਆ ਸੀ।

 

View this post on Instagram

 

A post shared by Viral Bhayani (@viralbhayani)

You may also like