ਕੌਣ ਨਹੀਂ ਚੁੱਕ ਰਿਹਾ ਕੌਰ ਬੀ ਦੀ ਫੋਨ ਕਾਲ ,ਪ੍ਰੇਸ਼ਾਨ ਹੋਈ ਕੌਰ ਬੀ ਨੇ ਚੁੱਕਿਆ ਸਖਤ ਕਦਮ ,ਵੇਖੋ ਵੀਡਿਓ   

written by Shaminder | January 09, 2019

ਕੌਰ ਬੀ ਜਲਦ ਹੀ ਆਪਣੇ ਨਵੇਂ ਗੀਤ ਨਾਲ ਸਰੋਤਿਆਂ ਦੇ ਵਿੱਚ ਹਾਜ਼ਰੀ ਲਗਵਾਉਣ ਜਾ ਰਹੀ ਹੈ । ਇਸ ਦੀ ਆਡੀਓ ਫਿਲਹਾਲ ਆ  ਚੁੱਕਿਆ ਹੈ ਜਦਕਿ ਇਸ ਦਾ ਵੀਡਿਓ ਅਜੇ ਤਿਆਰ ਹੋ ਰਿਹਾ ਹੈ । ਜਿਸ ਦੀ ਵੀਡਿਓ ਅਜੇ ਤਿਆਰ ਹੋ ਰਹੀ ਹੈ । ਇਸ ਗੀਤ ਦਾ ਟਾਈਟਲ 'ਕਾਲ' ਹੈ । ਜਿਸ ਦੀ ਸ਼ੂਟਿੰਗ 'ਚ ਕੌਰ ਬੀ ਰੁੱਝੀ ਹੋਈ ਹੈ । ਇਸ ਗੀਤ ਦਾ ਵੀਡਿਓ ਵੀ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ ।

ਹੋਰ ਵੇਖੋ : ਕਰਮਜੀਤ ਅਨਮੋਲ ਕਿਸ ਨਾਲ ਲੜਾ ਰਹੇ ਹਨ ਦੋ ਨੈਣ, ਦੇਖੋ ਵੀਡਿਓ

https://www.instagram.com/p/BsXwzaRnPBD/

ਗੀਤ 'ਚ ਇੱਕ ਮੁਟਿਆਰ  ਆਪਣੇ ਮਹਿਬੂਬ ਨੂੰ ਮਿਹਣਾ ਦੇ ਰਹੀ ਹੈ ਕਿ ਕਿਸ ਤਰ੍ਹਾਂ ਉਸ ਦੀ ਰਤਾ ਵੀ ਫਿਕਰ ਨਹੀਂ ਹੈ ਉਸ ਦੇ ਮਹਿਬੂਬ ਨੂੰ । ਇਸ ਗੀਤ 'ਚ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਅਜੋਕੇ ਸਮੇਂ 'ਚ ਮੋਬਾਈਲ ਲੋਕਾਂ ਦੀ ਜ਼ਰੂਰਤ ਬਣ ਚੁੱਕਿਆ ਹੈ ।

ਹੋਰ ਵੇਖੋ :ਹਰ ਵਰਗ ਦੇ ਚਹੇਤੇ ਕਲਾਕਾਰ ਨੇ ਬੱਬੂ ਮਾਨ ,ਜਾਣੋ ਉਨ੍ਹਾਂ ਦੇ ਸੰਗੀਤ ਦੇ ਸਫਰ ਬਾਰੇ

kaur b kaur b

ਕੌਰ ਬੀ ਦੇ ਇਸ ਨਵੇਂ ਗੀਤ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਕੌਰ ਬੀ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ ।ਭਾਵੇਂ ਉਹ ਡਿਊਟ ਗੀਤ ਹੋਵੇ ਜਾਂ ਫਿਰ ਉਨ੍ਹਾਂ ਦਾ ਸਿੰਗਲ ਟ੍ਰੈਕ ਹੋਵੇ ਹਰ ਇੱਕ ਗੀਤ ਨੂੰ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਗੀਤ ਵੀ ਸਰੋਤਿਆਂ ਨੂੰ ਪਸੰਦ ਆਏਗਾ ।

kaur b kaur b

 

You may also like