ਪਤੀ-ਪਤਨੀ ਪਿਆਰੀ ਜਿਹੀ ਨੋਕ-ਝੋਕ ਨੂੰ ਬਿਆਨ ਕਰ ਰਹੀ ਹੈ ਗਾਇਕਾ ਕੌਰ ਬੀ ਆਪਣੇ ਨਵੇਂ ਗੀਤ ‘Laija Laija’ ‘ਚ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

written by Lajwinder kaur | August 13, 2021

ਲਓ ਜੀ ਇੰਤਜ਼ਾਰ ਦੀਆਂ ਘੜੀਆਂ ਮੁੱਕ ਗਈਆਂ ਨੇ ਤੇ ਗਾਇਕਾ ਕੌਰ ਬੀ ਆਪਣੇ ਨਵੇਂ ਗੀਤ ‘ਲੈਜਾ ਲੈਜਾ’ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਗਈ ਹੈ। ਜੀ ਹਾਂ ਇਸ ਗੀਤ ਨੂੰ ਲੈ ਕੇ ਖੁਦ ਗਾਇਕਾ ਕੌਰ ਬੀ ਕਾਫੀ ਉਤਸੁਕ ਹੈ। ‘Laija Laija’ ਗੀਤ ਇੱਕ ਮਿੱਠਾ ਜਿਹਾ ਗੀਤ ਹੈ ਜਿਸ ਨੂੰ ਕੌਰ ਬੀ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।

inside image of kaur b and nav bajwa

ਹੋਰ ਪੜ੍ਹੋ :  ਅੱਜ ਹੈ ਮਰਹੂਮ ਅਦਾਕਾਰਾ ਸ਼੍ਰੀ ਦੇਵੀ ਦਾ ਬਰਥਡੇਅ, ਧੀ ਜਾਨ੍ਹਵੀ ਕਪੂਰ ਨੇ ਮਾਂ ਨੂੰ ਯਾਦ ਕਰਦੇ ਹੋਏ ਪਾਈ ਭਾਵੁਕ ਪੋਸਟ

ਹੋਰ ਪੜ੍ਹੋ : ਆਜ਼ਾਦੀ ਦਿਹਾੜੇ ‘ਤੇ ਦੇਸ਼ ਦੀਆਂ ਉਨ੍ਹਾਂ ਧੀਆਂ ਨੂੰ ਖ਼ਾਸ ਸਲਾਮ, ਜਿਨ੍ਹਾਂ ਨੇ ਆਜ਼ਾਦੀ ਲਈ ਦਿੱਤਾ ਬਲੀਦਾਨ, ਇਸ ਐਤਵਾਰ ਦੇਖੋ ਪੀਟੀਸੀ ਪੰਜਾਬੀ ਦੀ ਖ਼ਾਸ ਪੇਸ਼ਕਸ਼

inside imge of kaur b new song laija laija

ਜੇ ਗੱਲ ਕਰੀਏ ਇਸ ਗੀਤ ਦੀ ਤਾਂ ਉਨ੍ਹਾਂ ਨੇ ਮੁਟਿਆਰ ਦੇ ਪੱਖ ਤੋਂ ਗਾਇਆ ਹੈ ਜਿਸ ਦਾ ਨਵਾਂ-ਨਵਾਂ ਵਿਆਹ ਹੋਇਆ ਹੈ ਤੇ ਉਹ ਆਪਣੇ ਪਤੀ ਨੂੰ ਘੁੰਮਣ ਲਈ ਬੇਨਤੀ ਕਰ ਰਹੀ ਹੈ। ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ Kaur B ਤੇ ਐਕਟਰ Nav Bajwa । ਇਸ ਮਿਊਜ਼ਿਕ ਵੀਡੀਓ ‘ਚ ਦੋਵਾਂ ਦੀ ਪਿਆਰੀ ਜਿਹੀ ਨੋਕ-ਝੋਕ ਦੇਖਣ ਨੂੰ ਮਿਲ ਰਹੀ ਹੈ । ਇਸ ਗੀਤ ਦੇ ਬੋਲ Surinder Baba ਨੇ ਲਿਖੇ ਨੇ ਤੇ ਮਿਊਜ਼ਿਕ Black Virus ਨੇ ਦਿੱਤਾ ਹੈ। ਇਹ ਗੀਤ ਕੌਰ ਬੀ ਦੇ ਆਫੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਜੇ ਗੱਲ ਕਰੀਏ ਕੌਰ ਬੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਦੇ ਨਾਮੀ ਗਾਇਕਾ ਹੈ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਉਹ ‘ਲਾਹੌਰ ਦਾ ਪਰਾਂਦਾ’, ‘ਜੱਟੀ’, ‘ਕਾਫ਼ਿਰ’, ‘ਬਜਟ’, ‘ਸੰਧੂਰੀ ਰੰਗ’, ‘ਖੁਦਗਰਜ਼ ਮੁਹੱਬਤ’, ‘ਪਰਾਂਦਾ’, ‘ਅਗੇਂਜ਼ਡ ਜੱਟੀ’, ‘ਫੀਲਿੰਗ’, ‘ਮਹਾਰਾਣੀ’ ਸਣੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੀ ਹੈ। ਕੌਰ ਬੀ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ।

 

0 Comments
0

You may also like