ਕੌਰ-ਬੀ ਨੇ ਫਿਰ ਕੱਢੀ ਮੁੰਡਿਆਂ ਦੀ ਜਾਨ, ਦੇਖੋ ਵੀਡਿਓ
ਗਾਇਕਾ ਕੌਰ-ਬੀ ਨਾ ਸਿਰਫ ਆਪਣੀ ਗਾਇਕੀ ਕਰਕੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਬਲਕਿ ਆਪਣੀਆਂ ਅਦਾਵਾਂ ਕਰਕੇ ਵੀ ਆਪਣੇ ਪ੍ਰਸ਼ੰਸਕਾਂ ਵਿੱਚ ਖਾਸ ਜਗ੍ਹਾ ਰੱਖਦੀ ਹੈ । ਉਸ ਦੀ ਹਰ ਅਦਾ ਮੁੰਡਿਆਂ ਦੀ ਜਾਨ ਕੱਢ ਲੈਂਦੀ ਹੈ , ਇਹ ਸਭ ਅਸੀਂ ਖੁਦ ਨਹੀਂ ਕਹਿ ਰਹੇ ਬਲਕਿ ਕੌਰ-ਬੀ ਖੁਦ ਕਹਿ ਰਹੀ ਹੈ । ਕੌਰ-ਬੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਸਟੇਜ਼ 'ਤੇ ਗਾਣਾ ਗਾਉਂਦੀ ਹੋਈ ਦਿਖਾਈ ਦੇ ਰਹੀ ਹੈ ।
ਹੋਰ ਵੇਖੋ : ਕੈਨੇਡਾ ‘ਚ ਪੀਟਰ ਢਿੱਲੋਂ ਨੇ ਚਮਕਾਇਆ ਨਾਂਅ ,ਕੈਨੇਡਾ ਦੇ ਸਭ ਤੋਂ ਵੱਡੇ ਕਰੈਨਬੇਰੀ ਉਤਪਾਦਕ ਬਣੇ ਢਿੱਲੋਂ
kaur b
ਇਸ ਗਾਣੇ ਦੇ ਬੋਲ ਹਨ 'ਦੇਖ-ਦੇਖ ਮੁੰਡਿਆਂ ਦੀ ਜਾਨ ਨਿਕਲੇ' । ਇਸ ਵੀਡਿਓ ਵਿੱਚ ਕੌਰ-ਬੀ ਇੱਕ ਪਾਸੇ ਗਾ ਰਹੀ ਹੈ ਇੱਕ ਪਾਸੇ ਸੋਸ਼ਲ ਸਾਇਟ 'ਤੇ ਲਾਈਵ ਹੋ ਕੇ ਆਪਣੇ ਪ੍ਰਸ਼ੰਸਕਾਂ ਨੂੰ ਦਿਖਾ ਰਹੀ ਹੈ । ਇਸ ਵੀਡਿਓ ਵਿੱਚ ਮੁੰਡੇ ਕੌਰ-ਬੀ ਦੇ ਗਾਣੇ ਤੇ ਹੂਟਿੰਗ ਕਰਦੇ ਹੋਏ ਦਿਖਾਈ ਦੇ ਰਹੇ ਹਨ । ਹਰ ਕੋਈ ਕੌਰ-ਬੀ ਦੇ ਗਾਣਿਆਂ ਨੂੰ ਖੂਬ ਇਨਜੁਆਏ ਕਰ ਰਹੇ ਹਨ । ਕੌਰ-ਬੀ ਵੱਲੋਂ ਜਾਰੀ ਕੀਤੀ ਇਸ ਵੀਡਿਓ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ, ਹਜ਼ਾਰਾਂ ਲੋਕਾਂ ਨੇ ਇਸ ਵੀਡਿਓ ਨੂੰ ਵੇਖ ਲਿਆ ਹੈ ਕਈ ਲੋਕ ਇਸ ਨੂੰ ਲਾਈਕ ਕਰ ਰਹੇ ਹਨ ।
ਹੋਰ ਵੇਖੋ : ਨੀਰੂ ਬਾਜਵਾ ਨੇ ਬਦਲਿਆ ਹੇਅਰ ਸਟਾਇਲ , ਦੇਖੋ ਵੀਡਿਓ
https://www.instagram.com/p/BqXNtEengTH/
ਇਸ ਤੋਂ ਪਹਿਲਾਂ ਵੀ ਕੌਰ-ਬੀ ਆਪਣੀਆਂ ਕਈ ਵੀਡਿਓ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ । ਜਿਸ ਨੂੰ ਉਹਨਾਂ ਦੇ ਪ੍ਰਸੰਸ਼ਕ ਬਹੁਤ ਪਸੰਦ ਕਰਦੇ ਹਨ ।