ਨੀਰੂ ਬਾਜਵਾ ਨੇ ਬਦਲਿਆ ਹੇਅਰ ਸਟਾਇਲ , ਦੇਖੋ ਵੀਡਿਓ 

written by Rupinder Kaler | November 20, 2018

ਬਾਲੀਵੁੱਡ ਅਤੇ ਪਾਲੀਵੁੱਡ ਦੇ ਸਿਤਾਰੇ ਨਵੇਂ ਤਜ਼ਰਬੇ ਕਰਦੇ ਰਹਿੰਦੇ ਹਨ । ਇਹ ਤਜ਼ਰਬੇ ਭਾਵੇਂ ਉਹਨਾਂ ਦੀਆ ਫਿਲਮਾਂ ਨੂੰ ਲੈ ਕੇ ਹੋਣ ਜਾਂ ਫਿਰ ਉਹਨਾਂ ਦੀ ਲੁੱਕ ਨੂੰ ਲੈ ਕੇ ਹੋਣ । ਫਿਲਮੀ ਸਿਤਾਰੇ ਅਕਸਰ ਹੀ ਕੁਝ ਨਵਾਂ ਕਰਦੇ ਰਹਿੰਦੇ ਹਨ । ਅਜਿਹਾ ਹੀ ਕੁਝ ਕੀਤਾ ਹੈ ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਨੇ, ਜੀ ਹਾਂ ਨੀਰੂ ਬਾਜਵਾ ਹੁਣ ਆਪਣੇ ਨਵੇਂ ਅਵਤਾਰ ਵਿੱਚ ਦਿਖਾਈ ਦੇਣਗੇ ਕਿਉਂਕਿ ਉਹਨਾਂ ਨੇ ਆਪਣਾ ਹੇਅਰ ਸਟਾਇਲ ਬਦਲ ਲਿਆ ਹੈ ।

ਹੋਰ ਵੇਖੋ : ਤੈਮੂਰ ਦੇ ਮਾਮੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ ਸਾਰਾ ਅਲੀ ਖਾਨ

Neeru Bajwa in Red Dress

ਨਵੇਂ ਸਟਾਇਲ ਦੀ ਜਾਣਕਾਰੀ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਦਿੱਤੀ ਹੈ । ਇਸ ਦੇ ਨਾਲ ਹੀ ਉਹਨਾਂ ਨੇ ਇੱਕ ਵੀਡਿਓ ਵੀ ਸ਼ੇਅਰ ਕੀਤਾ ਹੈ । ਇਸ ਵੀਡਿਓ ਵਿੱਚ ਹਮੇਸ਼ਾ ਵਾਂਗ ਨੀਰੂ ਬਾਜਵਾ ਆਪਣੀਆ ਖੂਬਸੁਰਤ ਅਦਾਵਾਂ ਬਿਖੇਰਦੀ ਨਜ਼ਰ ਆ ਰਹੀ ਹੈ ।

ਹੋਰ ਵੇਖੋ : ਪ੍ਰਿਯੰਕਾ ਚੋਪੜਾ ਤੋਂ ਇੱਕ ਵਾਰ ਫਿਰ ਹਾਰੇ ਨਿੱਕ ਜੋਨਸ, ਦੇਖੋ ਤਸਵੀਰਾਂ

https://www.instagram.com/p/BqYq6Londs1/

ਵੀਡਿਓ ਦੇ ਨਾਲ ਹੀ ਉਹਨਾਂ ਨੇ ਲਿਖਿਆ ਹੈ ਕਿ ਉਹਨਾਂ ਨੇ ਆਪਣੇ ਸਟਾਇਲ ਵਿੱਚ ਛੋਟਾ ਜਿਹਾ ਬਦਲਾਅ ਕੀਤਾ ਹੈ । ਨੀਰੂ ਬਾਜਵਾ ਦਾ ਇਹ ਨਵਾਂ ਅਵਤਾਰ ਉਹਨਾਂ ਦੇ ਪ੍ਰਸ਼ੰਸਕਾ ਨੂੰ ਵੀ ਖੂਬ ਪਸੰਦ ਆ ਰਿਹਾ ਹੈ ਕਿਉਂਕਿ ਉਹਨਾਂ ਦੀ ਇਸ ਵੀਡਿਓ ਨੂੰ ਕੁਝ ਹੀ ਘੰਟਿਆ ਵਿੱਚ ਹਜ਼ਾਰਾਂ ਲੋਕਾਂ ਨੇ ਦੇਖ ਲਿਆ ਹੈ । ਇਸ ਵੀਡਿਓ ਨੂੰ ਲੋਕਾਂ ਦੇ ਲਾਈਕ ਵੀ ਖੂਬ ਮਿਲ ਰਹੇ ਹਨ ।

0 Comments
0

You may also like