ਜਾਨ ਤਲੀ ‘ਤੇ ਧਰ ਕੇ ਕੌਰ ਬੀ ਕਰ ਰਹੀ ਆਪਣੇ ਗੀਤ ਦਾ ਸ਼ੂਟ,ਵੀਡੀਓ ਕੀਤਾ ਸਾਂਝਾ

Written by  Shaminder   |  September 17th 2019 02:06 PM  |  Updated: September 17th 2019 02:06 PM

ਜਾਨ ਤਲੀ ‘ਤੇ ਧਰ ਕੇ ਕੌਰ ਬੀ ਕਰ ਰਹੀ ਆਪਣੇ ਗੀਤ ਦਾ ਸ਼ੂਟ,ਵੀਡੀਓ ਕੀਤਾ ਸਾਂਝਾ

ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਕੌਰ ਬੀ ਆਪਣੇ ਨਵੇਂ ਗੀਤ ਕਾਫ਼ਿਰ ਦੇ ਸ਼ੂਟ ‘ਚ ਰੁੱਝੀ ਹੋਈ ਵਿਖਾਈ ਦੇ ਰਹੀ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ “ਕੰਮ ਕੋਈ ਵੀ ਸੌਖਾ ਨਹੀਂ,ਪਰ ਜੇ ਦਿਲ ਨਾਲ ਕਰੀਏ ਤਾਂ ਕੁਝ ਵੀ ਔਖਾ ਨਹੀਂ”।

ਹੋਰ ਵੇਖੋ:ਜਦੋਂ ਇਹ ਪੰਜਾਬਣਾਂ ਏਅਰਪੋਰਟ ‘ਤੇ ਹੀ ਪਾਉਣ ਲੱਗ ਪਈਆਂ ਗਿੱਧਾ, ਕੌਰ ਬੀ ਨੇ ਵੀ ਦਿੱਤਾ ਸਾਥ

https://www.instagram.com/p/B2gPtR4n7AK/

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕੌਰ ਬੀ ਪਥਰੀਲੀਆਂ ਪਹਾੜੀਆਂ ਨੂੰ ਪਾਰ ਕਰਦੇ ਹੋਏ ਸਮੁੰਦਰ ਦੇ ਵਿੱਚ ਇੱਕ ਵੱਡੇ ਸਾਰੇ ਚੱਟਾਨ ਨੁਮਾਂ ਪੱਥਰ ‘ਤੇ ਜਾ ਰਹੇ ਹਨ । ਵੀਡੀਓ ਡਾਇਰੈਕਟਰ ਦੇ ਦਿਸ਼ਾ ਨਿਰਦੇਸ਼ ਮੁਤਾਬਕ ਕੌਰ ਬੀ ਆਖਿਰ ਉਸ ਪੱਥਰ ਨੁਮਾ ਚੱਟਾਨ ‘ਤੇ ਪਹੁੰਚ ਜਾਂਦੇ ਹਨ ।

https://www.instagram.com/p/B2eKWRZH_4g/

ਦੱਸ ਦਈਏ ਕਿ ਆਪਣੇ ਹਿੰਦੀ ਗਾਣੇ ਤੋਂ ਬਾਅਦ ਕੌਰ ਬੀ ਹੁਣ ਜਲਦ ਹੀ ਆਪਣੇ ਨਵੇਂ ਗੀਤ ਕਾਫਿਰ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋਣ ਜਾ ਰਹੇ ਨੇ ।ਇਸ ਗੀਤ ਨੂੰ ਸੰਗੀਤ ਗੋਲਡ ਬੁਆਏ ਨੇ ਦਿੱਤਾ ਹੈ ਜਦਕਿ ਗੀਤ ਦੇ ਬੋਲ ਜੰਗ ਸੰਧੂ ਵੱਲੋਂ ਲਿਖੇ ਗਏ ਹਨ ।

https://www.instagram.com/p/B2ZUpGwHrOt/

ਵੀਡੀਓ ਨਵਜੀਤ ਬੁੱਟਰ ਵੱਲੋਂ ਤਿਆਰ ਕੀਤਾ ਗਿਆ ਹੈ । ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ ਅਤੇ ਪੀੇਟੀਸੀ ਚੱਕ ਦੇ ‘ਤੇ ਵੇਖ ਸਕਦੇ ਹੋ । 18 ਸਤੰਬਰ ਨੂੰ ਇਸ ਗੀਤ ਨੂੰ ਰਿਲੀਜ਼ ਕੀਤਾ ਜਾਵੇਗਾ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network