ਜਦੋਂ ਕੌਰ ਬੀ ਨੇ ਘੁੰਢ ਕੱਢ ਕੇ ਪਾਇਆ ਗਿੱਧਾ, ਤਾਂ ਦਰਸ਼ਕਾਂ ਨੂੰ ਖੂਬ ਪਸੰਦ ਆਇਆ ਗਾਇਕਾ ਦਾ ਕਿਊਟ ਅੰਦਾਜ਼, ਦੇਖੋ ਵੀਡੀਓ

written by Lajwinder kaur | January 24, 2022

ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਕੌਰ Kaur B ਬੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ। ਉਨ੍ਹਾਂ ਨੇ ਇਸ ਵਾਰ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ, ਜਿਸ ਉਹ ਦੇਸੀ ਅੰਦਾਜ਼ ‘ਚ ਗਿੱਧਾ ਪਾਉਂਦੀ ਹੋਈ ਨਜ਼ਰ ਆ ਰਹੀ ਹੈ।

Kaur b with new car image From instagram

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਆਪਣੀ ਪਤਨੀ ਲਈ ਗਾਇਆ ਗੀਤ ‘ਤੈਨੂੰ ਫੁੱਲਾਂ ਵਰਗੀ ਕਹੀਏ’, ਰਵਨੀਤ ਗਰੇਵਾਲ ਜੰਮ ਕੇ ਨੱਚਦੀ ਆਈ ਨਜ਼ਰ, ਵੀਡੀਓ ਹੋਇਆ ਵਾਇਰਲ

ਵੀਡੀਓ ‘ਚ ਦੇਖ ਸਕਦੇ ਹੋ ਉਹ ਕਿਸੇ ਵਿਆਹ ਦੇ ਪ੍ਰੋਗਰਾਮ 'ਚ ਗੀਤ ਗਾਉਂਦੀ ਹੋਈ ਨਜ਼ਰ ਆ ਰਹੀ ਹੈ। ਪਰ ਜਦੋਂ ਉਹ ਆਪਣੇ ਪ੍ਰਸ਼ੰਸਕਾਂ ਵੱਲੋਂ ਗਿੱਧਾ ਪਾਉਂਦੀ ਦੇਖਦੀ ਹੈ ਤਾਂ ਕੌਰ ਬੀ ਆਪਣੇ ਆਪ ਨੂੰ ਰੋਕ ਨਹੀਂ ਪਾਉਂਦੀ ਹੈ ਤੇ ਗਿੱਧਾ ਪਾਉਣ ਲੱਗ ਪੈਂਦੀ ਹੈ। ਵੀਡੀਓ  ਦੇਖੋਗੇ ਕਿ ਉਹ ਜਿਵੇਂ ਪਿੰਡਾਂ ‘ਚ ਬਜ਼ੁਰਗ ਬੀਬੀਆਂ ਮੂੰਹ ਉੱਤੇ ਚੁੰਨੀ ਧਰ ਕੇ ਗਿੱਧਾ ਪਾਉਂਦੀਆਂ ਨੇ, ਉਸੇ ਤਰ੍ਹਾਂ ਕੌਰ ਬੀ ਮੂੰਹ ‘ਤੇ ਚੁੰਨੀ ਰੱਖ ਕੇ ਗਿੱਧਾ ਪਾ ਰਹੀ ਹੈ। ਦਰਸ਼ਕਾਂ ਨੂੰ ਗਾਇਕਾ ਦਾ ਇਹ ਕਿਊਟ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ। ਪ੍ਰਸ਼ੰਸਕ ਵੀ ਕਮੈਂਟ ਕਰਕੇ ਗਾਇਕਾ ਦੇ ਇਸ ਅੰਦਾਜ਼ ਦੀ ਜੰਮ ਕੇ ਤਾਰੀਫ ਕਰ ਰਹੇ ਹਨ।

inside image of kaur b

ਹੋਰ ਪੜ੍ਹੋ : ‘ਛੋਟੀ ਸਰਦਾਰਨੀ’ ਫੇਮ ਮਾਨਸੀ ਸ਼ਰਮਾ ਨੇ ਕੀਤਾ ਕੋਰਟ ਮੈਰਿਜ ਦਾ ਖੁਲਾਸਾ, ਯੁਵਰਾਜ ਹੰਸ ਦੇ ਨਾਲ ਸਾਂਝਾ ਕੀਤਾ ਕੋਰਟ ਮੈਰਿਜ ਦਾ ਅਣਦੇਖਿਆ ਵੀਡੀਓ

ਜੇ ਗੱਲ ਕਰੀਏ ਕੌਰ ਬੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਨੇ। ਉਨ੍ਹਾਂ ਨੇ ਕਈ ਹਿੱਟ ਜਿਵੇਂ ਪੀਜ਼ਾ ਹੱਟ, ‘ਲਾਹੌਰ ਦਾ ਪਰਾਂਦਾ’, ‘ਜੱਟੀ’, ‘ਕਾਫ਼ਿਰ’, ‘ਬਜਟ’, ‘ਸੰਧੂਰੀ ਰੰਗ’, ‘ਖੁਦਗਰਜ਼ ਮੁਹੱਬਤ’, ‘ਪਰਾਂਦਾ’, ‘ਫੀਲਿੰਗ’, ‘ਮਹਾਰਾਣੀ’ ਸਣੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੀ ਹੈ। ਦੱਸ ਦਈਏ ਕੌਰ ਬੀ ਨੂੰ ਪੰਜਾਬੀ ਸੂਟਾਂ ਦਾ ਬਹੁਤ ਸ਼ੌਕ ਹੈ, ਜਿਸ ਕਰਕੇ ਉਹ ਅਕਸਰ ਹੀ ਆਪਣੇ ਸਟਾਈਲਿਸ਼ ਪੰਜਾਬੀ ਸੂਟਾਂ ਦੇ ਨਾਲ ਤਸਵੀਰਾਂ ਤੇ ਵੀਡੀਓਜ਼ ਦਰਸ਼ਕਾਂ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

 

You may also like