ਕੌਰ ਬੀ ਨੇ ਆਪਣੇ ਭਰਾ ਦੇ ਕੰਗਣਾ ਖੇਡਣ ਦੀ ਰਸਮ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

Written by  Shaminder   |  December 20th 2021 11:25 AM  |  Updated: December 20th 2021 11:25 AM

ਕੌਰ ਬੀ ਨੇ ਆਪਣੇ ਭਰਾ ਦੇ ਕੰਗਣਾ ਖੇਡਣ ਦੀ ਰਸਮ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਕੌਰ ਬੀ  (Kaur B)ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਸ ਨੇ ਆਪਣੇ ਭਰਾ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ । ਇਸ ਦੇ ਨਾਲ ਹੀ ਕੁਝ ਵੀਡੀਓਜ਼ ਵੀ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝੇ ਕੀਤੇ ਹਨ । ਇਸ ਵੀਡੀਓ ‘ਚ ਉਹ ਆਪਣੇ ਭਰਾ ਭਰਜਾਈ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕੌਰ ਬੀ ਆਪਣੇ ਭਰਾ ਭਾਬੀ ਦੇ ਨਾਲ ਕੰਗਨੇ ਦੀ ਰਸਮ (Kangana playing ceremony) ਅਦਾ ਕਰਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਸਭ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ ।

Kaur b Brother Wedding image From instagram

ਹੋਰ ਪੜ੍ਹੋ : ਆਲਿਆ ਭੱਟ ਨੂੰ ਬੀਐੱਮਸੀ ਨੇ ਦਿੱਤੀ ਵੱਡੀ ਰਾਹਤ, ਮੁੰਬਈ ਤੋਂ ਬਾਹਰ ਜਾ ਰਹੀ ਅਦਾਕਾਰਾ

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਬੀਤੇ ਦਿਨੀਂ ਕੌਰ ਬੀ ਨੇ ਆਪਣੇ ਭਰਾ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕੀਤੇ ਸਨ । ਜਿਸ ‘ਚ ਉਹ ਆਪਣੇ ਭਰਾ ਦੇ ਵਿਆਹ ‘ਚ ਨੱਚਦੀ ਹੋਈ ਦਿਖਾਈ ਦੇ ਰਹੀ ਸੀ। ਇਨ੍ਹਾਂ ਵੀਡੀਓਜ਼ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ।

Kaur b with brother image From instagram

ਕੌਰ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਸ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੀ ਕੌਰ ਬੀ ਦਾ ਨਾਮ ਅੱਜ ਕਾਮਯਾਬ ਗਾਇਕਾਂ ਦੀ ਸੂਚੀ ‘ਚ ਆਉਂਦਾ ਹੈ । ਆਪਣੀ ਮਿਹਨਤ ਦੀ ਬਦੌਲਤ ਹੀ ਉਸ ਨੇ ਪੰਜਾਬੀ ਇੰਡਸਟਰੀ ‘ਚ ਖੁਦ ਨੂੰ ਸਥਾਪਿਤ ਕੀਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network