
ਕੌਰ ਬੀ (Kaur B)ਪੰਜਾਬੀ ਇੰਡਸਟਰੀ ਦੀ ਅਜਿਹੀ ਗਾਇਕਾ (Singer) ਹੈ । ਜਿਸ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ਅਤੇ ਆਪਣੀ ਬੁਲੰਦ ਆਵਾਜ਼ ਸਦਕਾ ਉਸ ਨੇ ਇੰਡਸਟਰੀ ‘ਚ ਆਪਣੀ ਖ਼ਾਸ ਪਛਾਣ ਬਣਾਈ ਹੈ ।ਉਹ ਸੋਸ਼ਲ ਮੀਡੀਆ ‘ਤੇ ਆਪਣੇ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ ।

ਹੋਰ ਪੜ੍ਹੋ : ਸ਼ੂਟ ਦੇ ਦੌਰਾਨ ਸ਼ਹਿਨਾਜ਼ ਗਿੱਲ ਦੀ ਨਿਕਲੀਆਂ ਚੀਕਾਂ, ਇਹ ਕੰਮ ਕਰਨ ਦੌਰਾਨ ਆਈਆਂ ਤਰੇਲੀਆਂ, ਵੀਡੀਓ ਹੋ ਰਿਹਾ ਵਾਇਰਲ
ਅੱਜ ਕੌਰ ਬੀ ਦੇ ਪਿਤਾ (Father) ਜੀ ਦਾ ਜਨਮ ਦਿਨ (Birthday) ਹੈ । ਇਸ ਮੌਕੇ ‘ਤੇ ਗਾਇਕਾ ਨੇ ਆਪਣੇ ਪਿਤਾ ਜੀ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ । ਇਸ ਦੇ ਨਾਲ ਹੀ ਗਾਇਕਾ ਨੇ ਆਪਣੇ ਪਿਤਾ ਜੀ ਦੇ ਨਾਲ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਹੈਪੀ ਬਰਥਡੇ ਪਿਤਾ ਜੀ।

ਹੋਰ ਪੜ੍ਹੋ : ਸਭ ਤੋਂ ਮਹਿੰਗੀਆਂ ਹੀਰੋਇਨਾਂ ਦੀ ਲਿਸਟਮ‘ਚ ਸ਼ਾਮਿਲ ਹੈ ਸੋਨਮ ਬਾਜਵਾ, ਨੈੱਟ ਵਰਥ ਜਾਣ ਕੇ ਹੋ ਜਾਓਗੇ ਹੈਰਾਨ
ਬਹੁਤ ਥੋੜੇ ਨੇ ਸ਼ਬਦ ਜਿਨ੍ਹਾਂ ਨਾਲ ਸ਼ੁਕਰੀਆ ਅਦਾ ਕਰਾਂ ਮੈਂ ਆਪਣੇ ਡੈਡੀ ਜੀ ਦਾ’। ਬੜਾ ਸਾਥ ਦਿੱਤਾ ਇੱਕ ਇੱਕ ਦਿਨ ਮੇਰੇ ਬਾਪੂ ਨੇ ਮੈਨੂੰ ਇੱਥੋਂ ਤੱਕ ਲੈ ਕੇ ਆਉਣ ਦੇ ਲਈ, ਬੜੇ ਖਰਚੇ ਕੀਤੇ ਮਾੜੇ ਦਿਨਾਂ ‘ਚ ਵੀ ਮੇਰੇ ਲਈ । ਹੱਥ ਫੜ ਕੇ ਨਾਲ-ਨਾਲ ਚੱਲੇ।

ਮੇਰੇ ਔਖੇ ਸੌਖੇ ਰਾਹਾਂ ‘ਤੇ ਸਭ ਕੁਝ ਦੇਣ ਲਈ ਧੰਨਵਾਦ ਡੈਡੀ ਜੀ। ਵਾਹਿਗੁਰੂ ਜੀ ਲੰਮੀਆਂ ਉਮਰਾਂ ਕਰਿਓ ਮੇਰੀ ਜਾਨ ਦੀਆਂ’। ਕੌਰ ਬੀ ਦੇ ਪਿਤਾ ਜੀ ਦੇ ਜਨਮ ਦਿਨ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਵਧਾਈ ਦਿੱਤੀ ਜਾ ਰਹੀ ਹੈ ।
View this post on Instagram