
ਕੌਰ ਬੀ (Kaur B) ਆਪਣੇ ਚੁਲਬੁਲੇ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ । ਉਹ ਸੋਸ਼ਲ ਮੀਡੀਆ ‘ਤੇ ਆਪਣੇ ਮਸਤੀ ਭਰੇ ਵੀਡੀਓਜ਼ ਅਕਸਰ ਸਾਂਝੇ ਕਰਦੀ ਰਹਿੰਦੀ ਹੈ। ਜਿਸ ਨੂੰ ਦਰਸ਼ਕਾਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਕੌਰ ਬੀ ਦਾ ਇੱਕ ਅਜਿਹਾ ਵੀਡੀਓ ਵਿਖਾਉਣ ਜਾ ਰਹੇ ਹਾਂ,ਜਿਸ ‘ਚ ਉਹ ਖਤਰਨਾਕ ਸਟੰਟ ਕਰਦੀ ਹੋਈ ਦਿਖਾਈ ਦੇ ਰਹੀ ਹੈ ।

ਹੋਰ ਪੜ੍ਹੋ : ਪਠਾਨ’ ਦੇ ‘ਬੇਸ਼ਰਮ ਰੰਗ’ ਗੀਤ ਵਿਵਾਦ ਨੂੰ ਲੈ ਕੇ ਸਿਆਸੀ ਆਗੂਆਂ ‘ਤੇ ਭੜਕੀ ਸਵਰਾ ਭਾਸਕਰ, ‘ਕਿਹਾ ਅਭਿਨੇਤਰੀਆਂ ਦੇ ਕੱਪੜੇ ਵੇਖਣ….
ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਸਮੁੰਦਰ ਕਿਨਾਰੇ ਬਹੁਤ ਉਚਾਈ ‘ਤੇ ਬਣੀ ਰੇਲਿੰਗ ਦੇ ਉੱਤੇ ਤੁਰ ਰਹੀ ਹੈ ਅਤੇ ਲੜਖੜਾ ਵੀ ਰਹੀ ਹੈ । ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਪ੍ਰਸ਼ੰਸਕਾਂ ਦੇ ਵੱਲੋਂ ਗਾਇਕਾ ਦੇ ਇਸ ਰਵਈਏ ‘ਤੇ ਵੱਖੋ ਵੱਖਰੇ ਪ੍ਰਤੀਕਰਮ ਆ ਰਹੇ ਹਨ।

ਹੋਰ ਪੜ੍ਹੋ : ਰਾਜਵੀਰ ਜਵੰਦਾ ਦੇ ਨਾਲ ਹੋਈ ਕਲੋਲ, ਪਿੰਡ ਦੇ ਬੱਚਿਆਂ ਨੇ ਕਿਹਾ ‘ਜਵੰਦਾ ਸਾਡਾ ਫੈਨ ਹੈ’, ਹੱਸ-ਹੱਸ ਦੂਹਰਾ ਹੋਇਆ ਗਾਇਕ
ਕੌਰ ਬੀ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ । ਕੌਰ ਬੀ ਆਪਣੇ ਸੂਟਾਂ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ । ਉਹ ਜਿੱਥੇ ਸੂਟਾਂ ‘ਚ ਬਹੁਤ ਹੀ ਖੂਬਸੂਰਤ ਲੱਗਦੀ ਹੈ, ਉੱਥੇ ਹੀ ਵੈਸਟਨ ਡਰੈੱਸਾਂ ‘ਚ ਵੀ ਖੂਬ ਫੱਬਦੀ ਹੈ ।

ਉਸ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਬਜਟ’, ‘ਮਿਤਰਾਂ ਦੇ ਬੂਟ’ ‘ਪੀਜ਼ਾ ਹੱਟ’, ਸਣੇ ਕਈ ਗੀਤ ਸ਼ਾਮਿਲ ਹਨ ।
View this post on Instagram