ਕੌਰ ਬੀ ਦਾ ਨਵਾਂ ਧਾਰਮਿਕ ਗੀਤ ‘ਨਿਸ਼ਾਨ ਝੂਲਦੇ’ ਰਿਲੀਜ਼

written by Shaminder | December 30, 2020

ਕੌਰ ਬੀ ਇੱਕ ਮੁੜ ਤੋਂ ਆਪਣੇ ਨਵੇਂ ਧਾਰਮਿਕ ਗੀਤ ‘ਨਿਸ਼ਾਨ ਝੂਲਦੇ’ ਦੇ ਨਾਲ ਸਰੋਤਿਆਂ ‘ਚ ਹਾਜ਼ਰ ਹੋਏ ਨੇ ।ਗੀਤ ਦੇ ਬੋਲ ਸੁੱਖ ਸੰਧੂ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਬੀਟ ਇੰਸਪੈਕਟਰ ਨੇ ।ਇਸ ਗੀਤ ‘ਚ ਕੌਰ ਬੀ ਨੇ ਸਿੱਖ ਕੌਮ ਦੀ ਬਹਾਦਰੀ ਦੀ ਗੱਲ ਕੀਤੀ ਹੈ । ਜੋ ਆਪਣੀ ਬਹਾਦਰੀ ਲਈ ਜਾਣੇ ਜਾਂਦੇ ਹਨ, ਇਸ ਤੋ ਪਹਿਲਾਂ ਦੀ ਗੱਲ ਕਰੀਏ ਤਾਂ ਕੌਰ ਬੀ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । kaur b ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ‘ਪੀਜ਼ਾ ਹੱਟ’, ‘ਮਿੱਤਰਾਂ ਦੇ ਬੂਟ’, ‘ਬਜਟ’ ਸਣੇ ਕਈ ਗੀਤ ਸ਼ਾਮਿਲ ਹਨ ।ਕੌਰ ਬੀ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ‘ਚ ਆਪਣੇ ਗੀਤਾਂ ਨਾਲ ਵੱਖਰੀ ਪਛਾਣ ਬਣਾਈ ਹੋਈ ਹੈ ।ਉਨ੍ਹਾਂ ਨੇ ਗਾਇਕੀ ‘ਚ ਆਉਣ ਲਈ ਲੰਮਾ ਸੰਘਰਸ਼ ਕੀਤਾ ਅਤੇ ਪੀਟੀਸੀ ਪੰਜਾਬੀ ਦੇ ਸ਼ੋਅ ਵਾਇਸ ਆਫ਼ ਪੰਜਾਬ ‘ਚ ਵੀ ਉਹ ਦੋ ਵਾਰ ਆਏ ਸਨ । ਹੋਰ ਪੜ੍ਹੋ : ਮਿਸ ਪੂਜਾ, ਗੁਰਲੇਜ ਅਖਤਰ ਅਤੇ ਕੌਰ ਬੀ ਕਰ ਰਹੀਆਂ ਕਿਸਾਨਾਂ ਦੇ ਪ੍ਰਦਰਸ਼ਨ ‘ਚ ਲੰਗਰ ਸੇਵਾ
mai bhago ਪਿੰਡ ‘ਚ ਕੋਈ ਵੀ ਪ੍ਰੋਗਰਾਮ ਹੁੰਦਾ ਸੀ ਤਾਂ ਕੌਰ ਬੀ ਹਮੇਸ਼ਾ ਹੀ ਆਪਣੀ ਪਰਫਾਰਮੈਂਸ ਦੇਣ ਲਈ ਜਾਂਦੇ ਹੁੰਦੇ ਸਨ ਅਤੇ ਅਕਸਰ ਪਿੰਡ ਦੇ ਗੁਰਦੁਆਰਾ ਸਾਹਿਬ ‘ਚ ਸ਼ਬਦ ਗਾਇਆ ਕਰਦੇ ਸਨ ਅਤੇ ਗਾਇਕੀ ਦਾ ਸ਼ੌਂਕ ਉਨ੍ਹਾਂ ਨੂੰ ਬਚਪਨ ਤੋਂ ਹੀ ਸੀ golden temple ਇੱਕ ਸਮਾਂ ਸੀ ਜਦੋਂ ਕੌਰ ਬੀ ਖੁਦ ਰਿਆਲਿਟੀ ਸ਼ੋਅ ਭਾਗ ਲੈਣ ਲਈ ਲਾਈਨਾਂ ‘ਚ ਲੱਗਦੇ ਸੀ,ਪਰ ਹੁਣ ਉਨ੍ਹਾਂ ਨੁੰ ਮਿਲਣ ਲਈ ਫੈਨਸ ਦੀਆਂ ਕਤਾਰਾਂ ਲੱਗ ਜਾਂਦੀਆਂ ਹਨ ।ਪਰ ਕੌਰ ਬੀ ਦਾ ਕਹਿਣਾ ਹੈ ਕਿ ਇਹ ਦਿਨ ਉਨ੍ਹਾਂ ਨੂੰ ਸੰਘਰਸ਼ ਤੋਂ ਬਾਅਦ ਮਿਲੇ ਨੇ ਉਹ ਕਦੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕਰਦੇ ਅਤੇ ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਹਰੇਕ ਪ੍ਰਸ਼ੰਸਕ ਨਾਲ ਉਹ ਤਸਵੀਰਾਂ ਖਿਚਵਾਉਣ ਅਤੇ ਮਿਲਣ।  

0 Comments
0

You may also like