ਮਿਸ ਪੂਜਾ, ਗੁਰਲੇਜ ਅਖਤਰ ਅਤੇ ਕੌਰ ਬੀ ਕਰ ਰਹੀਆਂ ਕਿਸਾਨਾਂ ਦੇ ਪ੍ਰਦਰਸ਼ਨ ‘ਚ ਲੰਗਰ ਸੇਵਾ

written by Shaminder | December 10, 2020

ਦਿੱਲੀ ‘ਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਕਈ ਦਿਨਾਂ ਤੋਂ ਜਾਰੀ ਹੈ । ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਵੱਲੋਂ ਇਸ ਧਰਨੇ ਨੂੰ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ ।ਬੀਤੇ ਦਿਨ ਮਿਸ ਪੂਜਾ, ਕੌਰ ਬੀ, ਗੁਰਲੇਜ ਅਖਤਰ ਸਣੇ ਕਈ ਗਾਇਕਾਵਾਂ ਇਸ ਧਰਨੇ ਪ੍ਰਦਰਸ਼ਨ ‘ਚ ਪਹੁੰਚੀਆਂ।

kaur b

ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਹ ਧਰਨੇ ਪ੍ਰਦਰਸ਼ਨ ‘ਚ ਪਹੁੰਚ ਕੇ ਕਿਸਾਨਾਂ ਦੀ ਸੇਵਾ ‘ਚ ਜੁਟੀਆਂ ਨਜ਼ਰ ਆਈਆਂ । ਇਹ ਗਾਇਕਾਵਾਂ ਖਾਲਸਾ ਏਡ ਵੱਲੋਂ ਲਗਾਏ ਫਰੂਟ ਸਟਾਲ ‘ਤੇ ਕਿਸਾਨਾਂ ਨੂੰ ਫਲ ਫਰੂਟ ਵਰਤਾਉਂਦੀਆਂ ਹੋਈਆਂ ਦਿਖਾਈ ਦਿੱਤੀਆਂ ।

ਹੋਰ ਪੜ੍ਹੋ : ਮਿਸ ਪੂਜਾ, ਕੌਰ ਬੀ ਤੇ ਗੁਰਲੇਜ਼ ਅਖਤਰ ਨੇ ਕਿਸਾਨਾਂ ਦੇ ਧਰਨੇ ’ਚ ਲਗਵਾਈ ਹਾਜ਼ਰੀ, ਲੰਗਰ ’ਚ ਕੀਤੀ ਸੇਵਾ

kaur b

ਇਸ ਤੋਂ ਪਹਿਲਾਂ ਗਾਇਕਾ ਰੁਪਿੰਦਰ ਹਾਂਡਾ, ਨਿਮਰਤ ਖਹਿਰਾ ਅਤੇ ਅਦਾਕਾਰਾ ਜਪਜੀ ਖਹਿਰਾ ਵੀ ਧਰਨੇ ‘ਚ ਸ਼ਾਮਿਲ ਹੋ ਚੁੱਕੀਆਂ ਹਨ ।

kaur b

ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਧਰਨੇ ‘ਤੇ ਬੈਠੇ ਹਨ । ਪਰ ਸਰਕਾਰ ਇਨ੍ਹਾਂ ਬਿੱੱਲਾਂ ਨੂੰ ਰੱਦ ਕਰਨ ਦੀ ਬਜਾਏ ਇਨ੍ਹਾਂ ‘ਚ ਸੋਧ ਦੀ ਗੱਲ ਆਖ ਰਹੀ ਹੈ ।

 

View this post on Instagram

 

A post shared by KaurB? (@kaurbmusic)

0 Comments
0

You may also like