
ਕੌਰ ਬੀ (Kaur B) ਦਾ ਨਵਾਂ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ‘ਤੇਰੀ ਜੱਟੀ’ (Teri jatti) ਨਾਂਅ ਦੇ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ ।ਇਸ ਗੀਤ ਦੇ ਬੋਲ ਬਬਲੂ ਸੋਢੀ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਬਲੈਕ ਵਾਇਰਸ ਦੇ ਵੱਲੋਂ । ਇਸ ਗੀਤ ‘ਚ ਇੱਕ ਮੁੰਡੇ ਅਤੇ ਕੁੜੀ ਦੀ ਕਹਾਣੀ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਕਿ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹਨ ।

ਹੋਰ ਪੜ੍ਹੋ : ਕੌਰ ਬੀ ਦੇ ਭਰਾ ਦਾ ਹੋਇਆ ਵਿਆਹ, ਨਵੀਂ ਵਿਆਹੀ ਜੋੜੀ ਦੇ ਨਾਲ ਪਿਆਰੀ ਤਸਵੀਰ ਕੀਤੀ ਸਾਂਝੀ
ਪਰ ਇਸੇ ਦੌਰਾਨ ਕੁੜੀ ਦੇ ਘਰ ਰਿਸ਼ਤੇ ਵਾਲੇ ਆਉਂਦੇ ਹਨ ਅਤੇ ਕੁੜੀ ਬਹਾਨੇ ਦੇ ਨਾਲ ਜੋ ਵੀ ਰਿਸ਼ਤਾ ਆਉਂਦਾ ਹੈ ਉਸ ਨੂੰ ਮੋੜ ਦਿੰਦੀ ਹੈ । ਇਹ ਇੱਕ ਰੋਮਾਂਟਿਕ ਸੈਡ ਸੌਂਗ ਹੈ । ਜੋ ਕਿ ਸਰੋਤਿਆਂ ਨੂੰ ਪਸੰਦ ਆ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕੌਰ ਬੀ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।

ਹੋਰ ਪੜ੍ਹੋ : ਕੌਰ ਬੀ ਨੇ ਡਾਕਟਰ ਸਵੈਮਾਨ ਸਿੰਘ ਦੇ ਨਾਲ ਸਾਂਝੀ ਕੀਤੀ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ
ਆਪਣੀ ਬੁਲੰਦ ਆਵਾਜ਼ ਦੇ ਲਈ ਜਾਣੀ ਜਾਂਦੀ ਗਾਇਕਾ ਨੇ ਗਾਇਕੀ ਦੇ ਖੇਤਰ ‘ਚ ਆਉਣ ਦੇ ਲਈ ਲੰਮਾ ਸੰਘਰਸ਼ ਕੀਤਾ ਹੈ । ਇਸ ਦੇ ਨਾਲ ਹੀ ਕਈ ਰਿਆਲਟੀ ਸ਼ੋਅਜ਼ ਦੇ ਦੌਰਾਨ ਵੀ ਉਹ ਆਪਣੀ ਪ੍ਰਤਿਭਾ ਨੂੰ ਉਜਾਗਰ ਕਰ ਚੁੱਕੀ ਹੈ ।

ਕੌਰ ਬੀ ਨੇ ਕਈ ਗਾਇਕਾਂ ਦੇ ਨਾਲ ਗੀਤ ਗਾਏ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਨੇ ਹਮੇਸ਼ਾ ਹੀ ਪਿਆਰ ਦਿੱਤਾ ਹੈ । ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਗੀਤਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਹੈ । ਗਾਇਕਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਨੇ ਕੁਝ ਸਮਾਂ ਪਹਿਲਾਂ ਹੀ ਮੋਹਾਲੀ ‘ਚ ਨਵਾਂ ਘਰ ਲਿਆ ਹੈ । ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਸ਼ੇਅਰ ਕੀਤੀਆਂ ਸਨ ।
View this post on Instagram